ਕਸ਼ਮੀਰ ਘਾਟੀ ''ਚ ਹੁਣ 24 ਮਈ ਤੱਕ ਬੰਦ ਰਹੇਗੀ ਸਪੈਸ਼ਲ ਰੇਲ ਆਵਾਜਾਈ
Monday, May 17, 2021 - 02:20 PM (IST)
ਜੈਤੋ (ਰਘੂਨਦੰਨ ਪਰਾਸ਼ਰ) - ਉੱਤਰੀ ਰੇਲਵੇ ਫਿਰੋਜ਼ਪੁਰ ਮੰਡਲ ਦੇ ਡੀ.ਆਰ.ਐੱਮ. ਰਾਜੇਸ਼ ਅਗਰਵਾਲ ਨੇ ਸੋਮਵਾਰ ਨੂੰ ਕਿਹਾ ਕਿ ਬਨਿਹਾਲ-ਬਾਰਾਮੂਲਾ ਸਪੈਸ਼ਲ (ਕਸ਼ਮੀਰ ਘਾਟੀ) ਵਿਚਕਾਰ ਰੇਲ ਸੇਵਾ ਹੁਣ 24 ਮਈ ਤੱਕ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਹੈ। ਪਹਿਲਾਂ ਇਹ ਰੇਲ ਗੱਡੀਆਂ 11 ਤੋਂ 17 ਮਈ ਤੱਕ ਰੱਦ ਕੀਤੀਆਂ ਗਈਆਂ ਸਨ।
ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)
ਜਿਹੜੀਆਂ 7 ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਰੇਲਗੱਡੀ ਨੰਬਰ 04613 ਬਨਿਹਾਲ - ਬਾਰਾਮੂਲਾ ਸਪੈਸ਼ਲ, ਟ੍ਰੇਨ ਨੰਬਰ 04614 ਬਾਰਾਮੂਲਾ - ਬਨੀਹਾਲ ਸਪੈਸ਼ਲ, ਟ੍ਰੇਨ ਨੰਬਰ 04617 ਬਨਿਹਾਲ-ਬਾਰਾਮੂਲਾ ਸਪੈਸ਼ਲ, ਟ੍ਰੇਨ ਨੰਬਰ 04618 ਬਾਰਾਮੂਲਾ-ਬਨੀਹਾਲ ਸਪੈਸ਼ਲ, ਟ੍ਰੇਨ ਨੰਬਰ 04619 ਬਨਿਹਾਲ - ਬਾਰਾਮੂਲਾ ਸਪੈਸ਼ਲ, ਟ੍ਰੇਨ ਨੰਬਰ 04620 ਬਾਰਾਮੂਲਾ - ਬਡਗਾਮ ਸਪੈਸ਼ਲ 04622 ਬਡਗਾਮ - ਬਨਿਹਾਲ ਸਪੈਸ਼ਲ ਰੇਲ ਗੱਡੀਆਂ ਸ਼ਾਮਲ ਹਨ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)