ਕਰਵਾ ਚੌਥ ਦੇ ਦਿਨ ਪੰਜਾਬ ਦੇ ਇਨ੍ਹਾਂ ਸ਼ਹਿਰਾਂ ''ਚ ਜਾਣੋ ਚੰਨ ਨਿਕਲਣ ਦਾ ਸਮਾਂ, ਸਭ ਤੋਂ ਪਹਿਲਾਂ ਇਸ ਜਗ੍ਹਾ ਆਵੇਗਾ ਨਜ਼ਰ
Friday, Oct 22, 2021 - 05:29 PM (IST)
 
            
            ਜਲੰਧਰ (ਬਿਊਰੋ) : ਭਾਰਤ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਜਿਵੇਂ ਹੀ ਦੁਸਹਿਰਾ ਲੰਘਿਆ ਲੋਕ ਕਰਵਾ ਚੌਥ 2021 ਦੀ ਤਿਆਰੀਆਂ 'ਚ ਲੱਗ ਗਏ। ਇਹ ਇਕ ਅਜਿਹਾ ਤਿਉਹਾਰ ਹੈ, ਜਿਥੇ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਲਈ ਵਰਤ ਰੱਖਦੀਆਂ ਹਨ। ਜੇਕਰ ਤੁਸੀਂ ਕਰਵਾ ਚੌਥ ਵਾਲੇ ਦਿਨ ਚੰਦ ਨਿਕਲਣ ਦਾ ਸਮਾਂ ਲੱਭ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਮਹੂਰਤ ਲੈ ਕੇ ਆਏ ਹਾਂ। ਅਸੀਂ ਤੁਹਾਨੂੰ ਇਸ ਪੋਸਟ ਰਾਹੀਂ ਜਲੰਧਰ, ਦਿੱਲੀ, ਗੁਰੂਗ੍ਰਾਮ, ਅੰਬਾਲਾ, ਲੁਧਿਆਣਾ ਅਤੇ ਚੰਡੀਗੜ੍ਹ ਆਦਿ ਸ਼ਹਿਰਾਂ 'ਚ ਚੰਦ ਨਿਕਲਣ ਦੇ ਸਮੇਂ ਬਾਰੇ ਦੱਸਣ ਜਾ ਰਹੇ ਹਾਂ। ਸਾਰੇ ਸ਼ਹਿਰਾਂ 'ਚ ਚੰਨ ਨਿਕਲਣ ਦਾ ਸਮਾਂ ਵੱਖ-ਵੱਖ ਹੋਵੇਗਾ।
ਆਓ ਜਾਣਦੇ ਹਾਂ ਬਾਕੀ ਸ਼ਹਿਰਾਂ 'ਚ ਚੰਦਰਮਾ ਨਿਕਲਣ ਦੇ ਸਮੇਂ ਬਾਰੇ-
ਜਲੰਧਰ- ਰਾਤ 8:07 ਵਜੇ
ਮੋਗਾ- ਰਾਤ 8:10 ਵਜੇ
ਲੁਧਿਆਣਾ- ਰਾਤ 8:07 ਵਜੇ
ਹੁਸ਼ਿਆਰਪੁਰ- ਰਾਤ 8:05 ਵਜੇ
ਪਠਾਨਕੋਟ - ਰਾਤ 8:04 ਵਜੇ
ਪਟਿਆਲਾ- ਰਾਤ 8:06 ਵਜੇ
ਫ਼ਿਰੋਜ਼ਪੁਰ- ਰਾਤ 8:12 ਵਜੇ
ਮੋਹਾਲੀ- ਰਾਤ 8:04 ਵਜੇ
ਦਿੱਲੀ - ਰਾਤ 8:07 ਵਜੇ
ਦੇਹਰਾਦੂਨ - ਰਾਤ 8:00 ਵਜੇ
ਨਾਹਨ- ਰਾਤ 8:02 ਵਜੇ
ਪਟਨਾ - ਰਾਤ 7: 42 ਵਜੇ
ਬੀਕਾਨੇਰ- ਰਾਤ 8:25 ਵਜੇ
ਬੰਗਲੌਰ- ਰਾਤ 8:39 ਵਜੇ
ਮਥੁਰਾ - ਰਾਤ 8: 08ਵਜੇ
ਮੰਡੀ- ਰਾਤ 8:01 ਵਜੇ
ਮੇਰਠ- ਰਾਤ 8:04 ਵਜੇ
ਮੁੰਬਈ- ਰਾਤ 8:47 ਵਜੇ
ਸ਼ਿਮਲਾ - ਰਾਤ 8:01 ਵਜੇ
ਵਾਰਾਣਸੀ - ਰਾਤ 7:51 ਵਜੇ
ਲਖਨਊ- ਰਾਤ 7:56 ਵਜੇ
ਸੋਲਨ- ਰਾਤ 8:02 ਵਜੇ
ਹਰਿਦੁਆਰ - ਰਾਤ 8:00 ਵਜੇ
ਕਰਵਾ ਚੌਥ 'ਤੇ ਕਿਵੇਂ ਕਰੀਏ ਪੂਜਾ
1. ਇਸ ਦਿਨ ਸਵੇਰੇ ਇਨਸ਼ਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਾਉਣ ਅਤੇ ਵਰਤ ਕਰਨ ਦਾ ਸੰਕਲਪ ਲਓ।
2. ਇਸ ਵਰਤ ਵਿਚ ਪਾਣੀ ਪੀਣਾ ਵੀ ਵਰਜਿਤ ਹੈ। ਇਸ ਲਈ ਪਾਣੀ ਨਾ ਪੀਓ।
3. ਜਦੋਂ ਪੂਜਾ ਕਰਨ ਬੈਠੋ ਤਾਂ ਮੰਤਰ ਦੇ ਜਾਪ ਨਾਲ ਵਰਤ ਦੀ ਸ਼ੁਰੂਆਤ ਕਰੋ। ਇਹ ਮੰਤਰ ਹੈ : 'ਮਮ ਸੁਖਸੌਭਾਗਯਰ ਪੁਤਰਪੌਤਰਾਦਿ ਸੁਸਥਿਰ ਸ਼੍ਰੀ ਪ੍ਰਾਪਤਯ ਕਰਕ ਚਤੁਰਥੀ ਵਰਤਮਹਮ ਕਰੀਸ਼ਯ।'
4. ਇਸ ਤੋਂ ਬਾਅਦ ਮਾਂ ਪਾਰਵਤੀ ਦਾ ਸੁਰਾਗ ਸਮੱਗਰੀ ਆਦਿ ਨਾਲ ਸ਼ਿੰਗਾਰ ਕਰੋ।
5. ਸ਼ਿੰਗਾਰ ਤੋਂ ਬਾਅਦ ਭਗਵਾਨ ਸ਼ਿਵ ਅਤੇ ਮਾਂ ਪਾਵਰਤੀ ਦੀ ਅਰਾਧਨਾ ਕਰੋ ਤੇ ਕੋਰੇ ਕਰਵੇ ਵਿਚ ਪਾਣੀ ਭਰ ਕੇ ਪੂਜਾ ਕਰੋ। ਇੱਥੇ ਕਰਵੇ ਵਿਚ ਪਾਣੀ ਰੱਖਣਾ ਜ਼ਰੂਰੀ ਹੈ।
6. ਪੂਰੇ ਦਿਨ ਦਾ ਵਰਤ ਰੱਖੋ ਅਤੇ ਵਰਤ ਦੀ ਕਥਾ ਸੁਣੋ।
7. ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਆਪਣੇ ਪਤੀ ਨਾਲ ਵਰਤ ਖੋਲ੍ਹੋ। ਇਸ ਦੌਰਾਨ ਪਤੀ ਹੱਥੋਂ ਹੀ ਅੰਨ ਤੇ ਜਲ ਗ੍ਰਹਿਣ ਕਰੋ।
8. ਵਰਤ ਤੋੜਨ ਤੋਂ ਬਾਅਦ ਪਤਨੀ, ਸੱਸ-ਸਹੁਰਾ ਸਭ ਦਾ ਅਸ਼ੀਰਵਾਦ ਲਓ ਤੇ ਵਰਤ ਸਮਾਪਤ ਕਰੋ।
ਕੀ ਹੈ ਇਸ ਤਿਉਹਾਰ ਦਾ ਮਹੱਤਵ
ਕਰਵਾ ਚੌਥ ਦਾ ਵਰਤ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਧੀ ਪੂਵਰਕ ਪੂਜਾ ਕਰਨ ਨਾਲ ਵਿਆਹੁਦਾ ਜੀਵਨ 'ਚ ਖੁਸ਼ਹਾਲੀ ਆਉਂਦੀ ਹੈ। ਔਰਤਾਂ ਪਤੀ ਦੀ ਲੰਮੀ ਉਮਰ ਅਤੇ ਸਫਲਤਾ ਲਈ ਇਹ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਬਿਨਾਂ ਕੁਝ ਖਾਧੇ-ਪੀਤੇ ਕਰਵਾ ਚੌਥ ਦਾ ਵਰਤ ਪੂਰਾ ਕਰਦੀਆਂ ਹਨ।
ਕਰਵਾ ਚੌਥ ਵਰਤ ਦੀ ਕਹਾਣੀ
ਪੌਰਾਣਿਕ ਕਥਾ ਅਨੁਸਾਰ, ਜਦੋਂ ਦੇਵਤਾ ਅਤੇ ਦੈਂਤਾਂ ਵਿਚਕਾਰ ਜੰਗ ਸ਼ੁਰੂ ਹੋਈ ਤਾਂ ਬ੍ਰਹਮਾ ਜੀ ਨੇ ਦੇਵਤਿਆਂ ਦੀਆਂ ਪਤਨੀਆਂ ਨੂੰ ਕਰਵਾ ਚੌਥ ਦਾ ਵਰਤ ਰੱਖਣ ਲਈ ਕਿਹਾ ਸੀ। ਮਾਨਤਾ ਅਨੁਸਾਰ ਇਸੇ ਦਿਨ ਤੋਂ ਕਰਵਾ ਚੌਥ ਦਾ ਵਰਤ ਰੱਖਣ ਦੀ ਪਰੰਪਰਾ ਸ਼ੁਰੂ ਹੋਈ। ਇਕ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਗਵਾਨ ਸ਼ਿਵ ਜੀ ਨੂੰ ਪ੍ਰਾਪਤ ਕਰਨ ਲਈ ਮਾਤਾ ਪਾਰਵਤੀ ਨੇ ਵੀ ਇਹ ਵਰਤ ਰੱਖਿਆ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            