Karwa Chauth 2020 : ਜਾਣੋ ਕਰਵਾ ਚੌਥ ਮੌਕੇ ਤੁਹਾਡੇ ਸੂਬੇ ਜਾਂ ਸ਼ਹਿਰ 'ਚ ਕਦੋਂ ਨਿਕਲੇਗਾ ‘ਚੰਦਰਮਾ’
Wednesday, Nov 04, 2020 - 06:18 PM (IST)
ਜਲੰਧਰ (ਬਿਊਰੋ) - ਅੱਜ ਪੂਰੀ ਦੁਨੀਆਂ ’ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਵਾਲੇ ਦਿਨ ਵਿਆਹੀਆਂ ਜਨਾਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਦਿਨ ਭਰ ਵਰਤ ਰੱਖਦੀਆਂ ਹਨ। ਰਾਤ ਨੂੰ ਚੰਦ ਨਿਕਲਣ ਤੋਂ ਬਾਅਦ ਪੂਜਾ ਕਰਦੀਆਂ ਹਨ ਤੇ ਫਿਰ ਭੋਜਨ ਗ੍ਰਹਿਣ ਕਰਨਗੀਆਂ। ਜ਼ਿਆਦਾਤਰ ਜਨਾਨੀਆਂ ਨਿਰਜਲਾ ਵਰਤ ਹੀ ਰੱਖਦੀਆਂ ਹਨ, ਭਾਵ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਪਾਣੀ ਵੀ ਨਹੀਂ ਗ੍ਰਹਿਣ ਕਰਦੀਆਂ। ਕਰਵਾ ਚੌਥ ਵਾਲੇ ਦਿਨ ਸਰੀਆਂ ਜਨਾਨੀਆਂ ਦਾ ਧਿਆਨ ਇਸ ਗੱਲ 'ਤੇ ਰਹਿੰਦਾ ਹੈ ਕਿ ਚੰਦਰਮਾ ਕਦੋਂ ਚੜ੍ਹੇਗਾ।
ਪੜ੍ਹੋ ਇਹ ਵੀ ਖ਼ਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
ਚੰਦਰਮਾ ਨਿਕਲਣ ਦਾ ਸਮਾਂ ਸ਼ਹਿਰ-ਸ਼ਹਿਰ ਦੇ ਹਿਸਾਬ ਨਾਲ ਥੋੜ੍ਹਾ ਅੰਤਰ ਆ ਜਾਂਦਾ ਹੈ। ਰਾਜਧਾਨੀ ਦਿੱਲੀ 'ਚ ਰਾਤ 8:11 ਵਜੇ ਚੰਦਰਮਾ ਨਿਕਲ ਜਾਵੇਗਾ। ਚੰਦਰਮਾ ਨਿਕਲਣ ਮਗਰੋਂ ਕਦੇ ਵੀ ਜਨਾਨੀਆਂ ਚੰਦਰਮਾ ਦੀ ਪੂਜਾ ਕਰ ਕੇ ਛਾਣਨੀ 'ਚ ਪਤੀ ਦਾ ਚਿਹਰਾ ਦੇਖ ਕੇ ਉਸ ਦੇ ਹੱਥੋਂ ਜਲ ਗ੍ਰਹਿਣ ਕਰਕੇ ਵਰਤ ਤੋੜ ਸਕਦੀਆਂ ਹਨ। ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਮੌਸਮ ਅਨੁਕੂਲ ਨਾ ਹੋਣ ਕਾਰਣ ਚੰਦਰਮਾ ਦੇਰ ਨਾਲ ਵੇਖਿਆ ਜਾ ਸਕਦਾ ਹੈ। ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਚੰਦ ਜਾਣੋ ਵੱਖ-ਵੱਖ ਸ਼ਹਿਰਾਂ ਤੇ ਸੂਬਿਆਂ 'ਚ ਕਦੋ ਨਿਕਲੇਗਾ ਚੰਦਰਮਾ...
ਪੜ੍ਹੋ ਇਹ ਵੀ ਖ਼ਬਰ - karwa chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ
ਲੁਧਿਆਣਾ : 8.18 ਵਜੇ
ਬਠਿੰਡਾ 8.18 ਵਜੇ
ਅੰਮ੍ਰਿਤਸਰ 8.15 ਵਜੇ
ਕੁਰੂਕਸ਼ੇਤਰ 8.10 ਵਜੇ
ਰੋਹਤਕ 8.41 ਵਜੇ
ਸ਼੍ਰੀਗੰਗਾਨਗਰ 8. 20 ਵਜੇ
ਕਪੂਰਥਲਾ 8.17 ਵਜੇ
ਕੁਰਾਲੀ : 8.10 ਮਿੰਟ ’ਤੇ,
ਗੁਰਦਾਸਪੁਰ ਤੇ ਪਟਿਆਲਾ : 8. 11 ਮਿੰਟ ’ਤੇ,
ਫਗਵਾੜਾ : 8. 12 ਮਿੰਟ ’ਤੇ,
ਫਰੀਦਕੋਟ : 8. 17 ਮਿੰਟ ’ਤੇ,
ਮਾਲੇਰਕੋਟਲਾ : 8. 13 ਮਿੰਟ ’ਤੇ,
ਮੋਗਾ : 8. 15 ਮਿੰਟ ’ਤੇ,
ਮੋਹਾਲੀ : 8. 09 ਮਿੰਟ ’ਤੇ,
ਜਲਾਲਾਬਾਦ : 8. 20 ਮਿੰਟ ’ਤੇ,
ਤਲਵਾੜਾ : 8. 9 ਮਿੰਟ ’ਤੇ,
ਨੰਗਲ : 8. 12 ਮਿੰਟ ’ਤੇ,
ਨਵਾਂਸ਼ਹਿਰ : 8. 07 ਮਿੰਟ ’ਤੇ,
ਫਾਜ਼ਿਲਕਾ : 8. 21 ਮਿੰਟ ’ਤੇ,
ਫਿਰੋਜ਼ਪੁਰ : 8. 17 ਮਿੰਟ ’ਤੇ,
ਸ਼੍ਰੀ ਮੁਕਤਸਰ ਸਾਹਿਬ : 8. 19 ਮਿੰਟ ’ਤੇ,
ਰੂਪਨਗਰ : 8. 09 ਮਿੰਟ ’ਤੇ,
ਰਾਜਪੁਰਾ : 8. 10 ਮਿੰਟ ’ਤੇ,
ਸੰਗਰੂਰ : 8. 14 ਮਿੰਟ ’ਤੇ
ਹੁਸ਼ਿਆਰਪੁਰ : 8. 10 ਮਿੰਟ ’ਤੇ ਨਿਕਲੇਗਾ।
ਪੜ੍ਹੋ ਇਹ ਵੀ ਖ਼ਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
ਪੜ੍ਹੋ ਇਹ ਵੀ ਖ਼ਬਰ -ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ