karwa chauth 2020 : ਵਰਤ ਦੇ ਮੌਕੇ ਦੁਪਹਿਰ ਬਾਅਦ ਸੁਣੀ ਜਾਂਦੀ ਹੈ ਕਰਵਾਚੌਥ ਦੀ ਇਹ ਪ੍ਰਾਚੀਨ ਕਥਾ

Wednesday, Nov 04, 2020 - 12:43 PM (IST)

karwa chauth 2020 : ਵਰਤ ਦੇ ਮੌਕੇ ਦੁਪਹਿਰ ਬਾਅਦ ਸੁਣੀ ਜਾਂਦੀ ਹੈ ਕਰਵਾਚੌਥ ਦੀ ਇਹ ਪ੍ਰਾਚੀਨ ਕਥਾ

ਜਲੰਧਰ (ਬਿਊਰੋ) - ਕਰਵਾਚੌਥ ਦਾ ਵਰਤ ਇਕ ਅਜਿਹਾ ਤਿਓਹਾਰ ਹੈ, ਜਿਸ 'ਚ ਭਾਰਤੀ ਨਾਰੀ ਦੀ ਆਪਣੇ ਪਤੀ ਪ੍ਰਤੀ ਪਿਆਰ ਅਤੇ ਉਸਦੀ ਰੱਖਿਆ ਦੀ ਕਾਮਨਾ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ। ਇਸ ਦਿਨ ਹਰੇਕ ਸੁਹਾਗਣ ਜਨਾਨੀ ਨਵੀਂ ਵਿਆਹੀ ਲਾੜੀ ਵਾਂਗ ਸਜੀ ਹੋਈ ਵਿਖਾਈ ਦਿੰਦੀ ਹੈ। ਮਹਿੰਦੀ ਅਤੇ ਚੂੜੀਆਂ ਦਾ ਇਸ ਦਿਨ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਲਈ ਇਸ ਦਿਨ ਹਰ ਚੂੜੀਆਂ ਦੀ ਦੁਕਾਨ 'ਤੇ ਵੱਡੀ ਭੀੜ ਰਹਿੰਦੀ ਹੈ।

ਅਖੰਡ ਸੁਹਾਗ ਦੇਣ ਵਾਲਾ ਕਰਵਾ ਚੌਥ ਦਾ ਵਰਤ ਹੋਰ ਸਾਰੇ ਵਰਤਾਂ ਨਾਲੋਂ ਔਖਾ ਹੈ, ਕਿਉਂਕਿ ਇਸ ਦਿਨ ਜਨਾਨੀਆਂ ਪੂਰਾ ਦਿਨ ਨਿਰਜਲ (ਭੁੱਖੀਆਂ-ਤਿਹਾਈਆਂ) ਰਹਿਣ ਤੋਂ ਬਾਅਦ ਰਾਤ ਨੂੰ ਚੰਦਰਮਾ ਨੂੰ ਅਰਘ ਦੇ ਕੇ ਹੀ ਭੋਜਨ ਕਰਦੀਆਂ ਹਨ। ਇਸ 'ਚ ਦੁਪਹਿਰ ਬਾਅਦ ਕਰਵਾ ਚੌਥ ਦੀ ਪ੍ਰਾਚੀਨ ਕਥਾ ਸੁਣਦੀਆਂ ਹਨ, ਜੋ ਕੁੱਝ ਇਸ ਤਰ੍ਹਾਂ ਹੈ :

ਮਹਾਭਾਰਤ ਕਾਲ 'ਚ ਜਦੋਂ ਇਕ ਸਮੇਂ ਪਾਂਡਵ ਅਰਜੁਨ ਨੀਲਗਿਰੀ ਪਹਾੜ 'ਤੇ ਤਪੱਸਿਆ ਕਰਨ ਚਲੇ ਗਏ ਅਤੇ ਕਾਫ਼ੀ ਸਮੇਂ ਤੱਕ ਨਹੀਂ ਆਏ ਤਾਂ ਦਰੋਪਤੀ ਚਿੰਤਾ 'ਚ ਡੁੱਬ ਗਈ। ਉਸ ਨੇ ਭਗਵਾਨ ਸ਼੍ਰੀ ਕ੍ਰਿਸ਼ਣ ਨੂੰ ਯਾਦ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਦਰਸ਼ਨ ਦੇ ਕੇ ਉਸ ਦੀ ਚਿੰਤਾ ਦਾ ਕਾਰਨ ਪੁੱਛਿਆ। ਦਰੋਪਤੀ ਨੇ ਕਿਹਾ ਕਿ ਸਾਡੇ ਸਭ ਕਸ਼ਟ ਦੂਰ ਹੋਣ ਅਤੇ ਪਤੀ ਅਰਜੁਨ ਦੀ ਲੰਮੀ ਉਮਰ ਹੋਵੇ। ਸ਼੍ਰੀ ਕ੍ਰਿਸ਼ਣ ਨੇ ਕਿਹਾ ਕਿ ਪਾਰਬਤੀ ਨੇ ਵੀ ਸ਼ੰਕਰ ਜੀ ਤੋਂ ਇਕ ਸਮੇਂ ਇਹੀ ਪ੍ਰਸ਼ਨ ਕੀਤਾ ਸੀ ਤਾਂ ਸ਼ੰਕਰ ਜੀ ਨੇ ਉਨ੍ਹਾਂ ਨੂੰ ਜੋ ਕਥਾ ਸੁਣਾਈ ਸੀ, ਉਹੀ ਸੁਣੋ :

ਪੜ੍ਹੋ ਇਹ ਵੀ ਖ਼ਬਰ - karwa Chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ

ਕੱਤਕ ਕ੍ਰਿਸ਼ਣ ਪੱਖ ਦੀ ਚਤੁਰਥੀ ਤਾਰੀਖ ਕਰ ਕੇ ਚਤੁਰਥੀ (ਕਰਵਾ ਚੌਥ) ਨੂੰ ਨਿਰਜਲ ਵਰਤ ਕਰਕੇ ਇਹ ਕਥਾ ਸੁਣੀ ਜਾਂਦੀ ਹੈ। ਕਿਸੇ ਸਮੇਂ ਸਵਰਗ ਤੋਂ ਵੀ ਸੁੰਦਰ ਸ਼ੁਕਰ ਪ੍ਰਸਥ ਨਾਮ ਦੇ ਨਗਰ (ਜਿਸ ਨੂੰ ਹੁਣ ਦਿੱਲੀ ਕਿਹਾ ਜਾਂਦਾ ਹੈ) 'ਚ ਵੇਦ ਸ਼ਰਮਾ ਨਾਮੀ ਇਕ ਵਿਦਵਾਨ ਬ੍ਰਾਹਮਣ ਰਹਿੰਦਾ ਸੀ। ਉਸ ਦੇ ਸੱਤ ਪੁੱਤਰ ਅਤੇ ਸੰਪੂਰਣ ਗੁਣਾਂ ਨਾਲ ਸੰਪੰਨ ਵੀਰਵਤੀ ਨਾਮ ਦੀ ਇਕ ਸੁੰਦਰ ਕੰਨਿਆ ਸੀ, ਜਿਸ ਦਾ ਵਿਆਹ ਸੁਦਰਸ਼ਨ ਨਾਂ ਦੇ ਇਕ ਬਾਹਮਣ ਨਾਲ ਕੀਤਾ ਗਿਆ। ਵੀਰਵਤੀ ਦੇ ਸਾਰੇ ਭਰਾ ਵਿਆਹੇ ਸਨ।

ਪੜ੍ਹੋ ਇਹ ਵੀ ਖ਼ਬਰ- ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਜਿਸ ਦਿਨ ਕਰਵਾਚੌਥ ਦਾ ਵਰਤ ਆਇਆ ਤਾਂ ਵੀਰਵਤੀ ਨੇ ਵੀ ਆਪਣੀਆਂ ਭਰਜਾਈਆਂ ਦੇ ਨਾਲ ਵਰਤ ਕੀਤਾ। ਦੁਪਹਿਰ ਬਾਅਦ ਸ਼ਰਧਾ ਭਾਵ ਨਾਲ ਕਥਾ ਸੁਣੀ ਅਤੇ ਫਿਰ ਅਰਘ ਦੇਣ ਲਈ ਚੰਦਰਮਾ ਦੇਖਣ ਦੀ ਉਡੀਕ ਕਰਨ ਲੱਗੀ ਇਸ 'ਚ ਦਿਨ ਭਰ ਦੀ ਭੁੱਖ-ਪਿਆਸ ਨਾਲ ਉਹ ਪ੍ਰੇਸ਼ਾਨ ਹੋ ਉੱਠੀ ਤਾਂ ਉਸ ਦੀਆਂ ਪਿਆਰੀਆਂ ਭਰਜਾਈਆਂ ਨੇ ਇਹ ਗੱਲ ਆਪਣੇ ਪਤੀਆਂ ਨੂੰ ਦੱਸੀ। ਭਰਾ ਵੀ ਭੈਣ ਦਾ ਦੁੱਖ ਸਹਾਰ ਨਾ ਸਕੇ ਅਤੇ ਉਨ੍ਹਾਂ ਨੇ ਜੰਗਲ 'ਚ ਇਕ ਰੁੱਖ  ਦੇ 'ਤੇ ਅੱਗ ਬਾਲ ਕੇ ਅੱਗੇ ਕੱਪੜਾ ਤਾਣ ਕੇ ਨਕਲੀ  ਚੰਦਰਮਾ-ਵਰਗਾ ਦ੍ਰਿਸ਼ ਬਣਾ ਦਿੱਤਾ ਅਤੇ ਘਰ ਆ ਕੇ ਭੈਣ ਨੂੰ ਕਿਹਾ ਕਿ ਚੰਦਰਮਾ ਨਿਕਲ ਆਇਆ ਹੈ, ਤਾਂ ਭੈਣ ਨੇ ਨਕਲੀ  ਚੰਦਰਮਾ ਨੂੰ ਅਰਘ ਦੇ ਕੇ ਭੋਜਨ ਕਰ ਲਿਆ ਉਸਦਾ ਵਰਤ ਨਕਲੀ  ਚੰਦਰਮਾ ਨੂੰ ਅਰਘ ਦੇਣ ਨਾਲ ਖੰਡਿਤ ਹੋ ਗਿਆ ਅਤੇ ਜਦੋਂ ਉਹ ਸਹੁਰੇ ਘਰ ਤੀ ਤਾਂ ਪਤੀ ਨੂੰ ਗੰਭੀਰ ਬੀਮਾਰ ਅਤੇ ਬੇਹੋਸ਼ ਪਾਇਆ ਅਤੇ ਉਹ ਵੀ ਉਸੇ ਹਾਲਤ 'ਚ ਸਾਲ ਭਰ ਲਈ ਬੈਠੀ ਰਹੀ।

ਅਗਲੇ ਸਾਲ ਜਦੋਂ ਦੇਵ ਲੋਕ ਤੋਂ ਇੰਦਰ ਪਤਨੀ ਇੰਦਰਾਣੀ ਧਰਤੀ 'ਤੇ ਕਰਵਾ ਚੌਥ ਦਾ ਵਰਤ ਕਰਨ ਆਈ ਅਤੇ ਵੀਰਵਤੀ ਨੇ ਇਸ ਦੁੱਖ ਦਾ ਕਾਰਨ ਪੁੱਛਿਆ ਤਾਂ ਇੰਦਰਾਣੀ ਨੇ ਕਿਹਾ ਕਿ ਪਿਛਲੇ ਸਾਲ ਤੁਹਾਡਾ ਵਰਤ ਖੰਡਿਤ ਹੋ ਗਿਆ ਸੀ। ਇਸ ਵਾਰ ਤੂੰ ਪੂਰਣ ਵਿਧੀ ਨਾਲ ਵਰਤ ਕਰੋ, ਤੁਹਾਡਾ ਪਤੀ ਠੀਕ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ- karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ

ਵੀਰਵਤੀ ਨੇ ਪੂਰਣ ਵਿਧੀ ਨਾਲ ਵਰਤ ਕੀਤਾ ਤਾਂ ਉਸ ਦਾ ਪਤੀ ਫਿਰ ਤੋਂ ਠੀਕ ਹੋ ਗਿਆ। ਸ਼੍ਰੀ ਕ੍ਰਿਸ਼ਣ ਨੇ ਕਿਹਾ ਕਿ ਦਰੋਪਤੀ ਤੁਸੀਂ ਵੀ ਇਸ ਵਰਤ ਨੂੰ ਵਿਧੀ ਨਾਲ ਕਰੋ ਸਭ ਠੀਕ ਹੋ ਜਾਵੇਗਾ। ਦਰੋਪਤੀ ਨੇ ਅਜਿਹਾ ਹੀ ਕੀਤਾ। ਅਰਜੁਨ ਸਹੀ ਸਲਾਮਤ ਘਰ ਤ ਆਏ। ਸਭ ਠੀਕ ਹੋਇਆ ਰਾਜ ਵਾਪਸ ਮਿਲਿਆ।

ਇਕ ਹੋਰ ਪ੍ਰਾਚੀਨ ਕਥਾ ਅਨੁਸਾਰ ਕਿਹਾ ਜਾਂਦਾ ਹੈ ਕਿ ਇਕ ਸਮੇਂ ਦੇਵਤਿਆਂ ਅਤੇ ਦੈਤਾਂ ਵਿਚਾਲੇ ਘਮਾਸਾਨ ਯੁੱਧ ਹੋਇਆ। ਇਸ ਯੁੱਧ 'ਚ ਦੇਵਤਿਆਂ ਦੀ ਹਾਰ  ਹੋਣ ਲੱਗੀ ਤਾਂ ਕੁਝ ਦੇਵਤੇ ਬ੍ਰਹਮਾ ਜੀ ਕੋਲ ਗਏ ਅਤੇ ਪ੍ਰਾਰਥਨਾ ਕਰਕੇ ਕਿਹਾ ਕਿ ਫਤਹਿ ਪ੍ਰਾਪਤੀ ਲਈ ਕੋਈ ਉਪਾਅ ਦੱਸੋ ਤਾਂ ਬ੍ਰਹਮਾ ਜੀ   ਨੇ ਦੇਵਤਿਆਂ ਨੂੰ ਕਿਹਾ ਕਿ ਜੇਕਰ ਤੁਹਾਡੀ ਰੱਖਿਆ ਲਈ ਤੁਹਾਡੀਆਂ ਪਤਨੀਆਂ ਕੱਤਕ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚਤੁਰਥੀ ਨੂੰ ਪੂਰਨ ਵਿਧੀ ਨਾਲ ਵਰਤ ਕਰਨ ਅਤੇ ਰਾਤ ਨੂੰ ਚੰਦਰਮਾ ਚੜ੍ਹਣ 'ਤੇ ਉਸ ਨੂੰ ਅਰਘ ਦੇ ਕੇ ਭੋਜਨ ਕਰਨ ਅਤੇ ਦਿਨ ਵੇਲੇ ਗਣੇਸ਼ ਪੂਜਾ ਕਰਨ ਤਾਂ ਤੁਹਾਡੀਆਂ ਪਤਨੀਆਂ ਦਾ ਸੁਹਾਗ ਅਟਲ ਰਹੇਗਾ ਅਤੇ ਤੁਹਾਡੀ ਸਾਰਿਆਂ ਦੀ ਉਮਰ ਲੰਮੀ ਹੋਵੋਗੀ।

ਪੜ੍ਹੋ ਇਹ ਵੀ ਖ਼ਬਰ- karva chauth 2020 : 'ਚੰਨ' ਦੇ ਦੀਦਾਰ ਲਈ ਜਨਾਨੀਆਂ ਕਰਨ ਇਹ 16 ਸ਼ਿੰਗਾਰ, ਹੁੰਦਾ ਹੈ ਖ਼ਾਸ ਮਹੱਤਵ

ਇਹ ਸੁਣ ਕੇ ਦੇਵ-ਇਸਤਰੀਆਂ ਨੇ ਪੂਰਨ ਵਿਧੀ ਨਾਲ  ਭੁੱਖੀਆਂ-ਪਿਆਸੀਆਂ ਰਹਿ ਕੇ ਵਰਤ ਕੀਤਾ। ਦਿਨ ਵੇਲੇ ਗਣੇਸ਼ ਪੂਜਾ ਕੀਤੀ ਅਤੇ ਰਾਤ ਨੂੰ ਚੰਦਰਮਾ ਚੜ੍ਹਣ 'ਤੇ ਅਰਘ ਦੇ ਕੇ ਭੋਜਨ ਕੀਤਾ ਤਾਂ ਇਸ ਵਰਤ ਦੇ ਪ੍ਰਭਾਵ ਨਾਲ ਦੇਵਤਿਆਂ ਦੀ ਰੱਖਿਆ ਅਤੇ ਫਤਹਿ ਹੋਈ। ਉਸ ਸਮੇਂ ਤੋਂ ਹੀ ਵਰਤ ਪ੍ਰਚੱਲਤ ਕਿਹਾ ਜਾਂਦਾ ਹੈ।

ਕਥਾਵਾਂ ਤਾਂ ਬਹੁਤ ਹਨ ਸਾਰੀਆਂ ਕਥਾਵਾਂ ਦਾ ਸਾਰ ਇਕ ਹੀ ਹੈ, ਪਤੀ ਦੀ ਰੱਖਿਆ ਲਈ ਕਰਵਾ ਚੌਥ ਦਾ ਵਰਤ, ਭਾਵੇਂ ਇਹ ਵਰਤ ਸੁਹਾਗਣ ਇਸਤਰੀਆਂ ਦਾ ਹੀ ਤਿਓਹਾਰ ਮੰਨਿਆ ਗਿਆ ਹੈ ਕੁਆਰੀਆਂ ਲੜਕੀਆਂ ਵੀ ਇਹ ਵਰਤ ਕਰ ਕੇ ਗੌਰੀ ਪੂਜਨ ਕਰ ਕੇ ਸ਼ਿਵ ਵਰਗੇ ਵਰ ਦੀ ਕਾਮਨਾ ਕਰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ- ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ


author

rajwinder kaur

Content Editor

Related News