ਕਰਤਾਰਪੁਰ ਨੇੜੇ ਨਾਲੀ ''ਚੋਂ 8 ਮਹੀਨੇ ਦੀ ਬੱਚੀ ਮ੍ਰਿਤਕ ਹਾਲਤ ''ਚ ਮਿਲੀ

Friday, Jun 16, 2017 - 01:03 PM (IST)

ਕਰਤਾਰਪੁਰ ਨੇੜੇ ਨਾਲੀ ''ਚੋਂ 8 ਮਹੀਨੇ ਦੀ ਬੱਚੀ ਮ੍ਰਿਤਕ ਹਾਲਤ ''ਚ ਮਿਲੀ

ਜਲੰਧਰ (ਸੁਨੀਲ ਮਹਾਜਨ) — ਸ਼ੁੱਕਰਵਾਰ ਨੂੰ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਦਿਆਲਪੁਰ ਵਿਖੇ 8 ਮਹੀਨੇ ਦੀ ਬੱਚੀ ਮ੍ਰਿਤਕ ਹਾਲਤ 'ਚ ਮਿਲੀ। ਜਾਣਕਾਰੀ ਮੁਤਾਬਕ ਪਿੰਡ ਵਾਸੀਆ ਨੇ ਜਦੋਂ ਬੱਚੀ ਨੂੰ ਨਾਲੀ 'ਚ ਪਏ ਹੋਏ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਕਰਤਾਰਪੁਰ ਦੀ ਪੁਲਸ ਨੂੰ ਦਿੱਤੀ। ਮੌਕੇ 'ਤੇ ਹੈਡ ਕਾਂਨਸਟੇਬਲ ਸੰਤੋਖ ਸਿੰਘ ਪੁਲਸ ਪਾਰਟੀ ਨਾਲ ਪੁੱਜੇ ਜਿਨ੍ਹਾਂ ਨੇ ਬੱਚੀ ਨੂੰ ਅਪਣੇ ਕਬਜ਼ੇ 'ਚ ਲਿਆ ਅਤੇ ਸਿਵਲ ਹਸਪਤਾਲ ਜਲੰਧਰ ਵਿਖੇ ਲਿਆਂਦਾ, ਉਨ੍ਹਾ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


Related News