ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਦਾ ਹੋਇਆ ਦਿਹਾਂਤ

Wednesday, Mar 18, 2020 - 06:09 PM (IST)

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਦਾ ਹੋਇਆ ਦਿਹਾਂਤ

ਫਰੀਦਕੋਟ (ਜਗਤਾਰ) : ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕਰਤਾਰ ਰਮਲਾ 80 ਵਰ੍ਹਿਆਂ ਦੇ ਸਨ। ਅੱਜ ਸ਼ਾਮ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਏ।

PunjabKesari

ਕਰਤਾਰ ਰਮਲਾ ਲੋਕ ਸੰਗੀਤ ਦੇ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਸਨ। ਕਰਤਾਰ ਰਮਲਾ ਨੇ ਬਾਬੂ ਸਿੰਘ ਮਾਨ ਦੇ ਲਿਖੇ ਗੀਤ 'ਆਉਣ ਦਾ ਕਰਾਰ ਭੁੱਲ ਗਈ, ਜਾ ਕੇ ਪੇਕਿਆਂ ਦੇ ਪਿੰਡ ਮੁਟਿਆਰੇ' ਨਾਲ ਆਪਣੇ ਸੰਗੀਤ ਸਫਰ ਦੀ ਸ਼ੁਰੂਆਤ ਕੀਤੀ ਸੀ। ਕਰਤਾਰ ਰਮਲਾ ਦੇ ਦਿਹਾਂਤ ਕਾਰਨ ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ। ਵੱਖ-ਵੱਖ ਪੰਜਾਬੀ ਗਾਇਕ ਸੋਸ਼ਲ ਮੀਡੀਆ ਰਾਹੀਂ ਕਰਤਾਰ ਰਮਲਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰ ਰਹੇ ਹਨ। ਕਰਤਾਰ ਰਮਲਾ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।


author

Anuradha

Content Editor

Related News