ਸਾਵਧਾਨ ! ਇੰਝ ਵੀ ਹੋ ਸਕਦੀ ਹੈ ਠੱਗੀ, ਨਾ ਕਾਲ ਆਈ ਨਾ OTP ਮੰਗਿਆ, ਫਿਰ ਵੀ ਖਾਤੇ ’ਚੋਂ ਉੱਡੇ ਲੱਖਾਂ ਰੁਪਏ

03/17/2021 5:28:40 PM

ਕਪੂਰਥਲਾ (ਓਬਰਾਏ) - ਆਏ ਦਿਨ ਠੱਗੀ ਦੇ ਕੋਈ ਨਾ ਕੋਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਕਪੂਰਥਲਾ ਵਿਚੋਂ ਇਕ ਅਜਿਹਾ ਠੱਗੀ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਜਾਣ ਕੇ ਤੁਹਾਡੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਜਾਣਗੀਆਂ। ਠੱਗੀ ਦੌਰਾਨ ਨਾ ਕੋਈ ਕਾਲ ਆਈ ਅਤੇ ਨਾਂ ੳ.ਟੀ. ਪੀ. ਮੰਗਿਆ ਫਿਰ ਵੀ ਦੋ ਲੋਕਾਂ ਦੇ ਖਾਤਿਆਂ ਵਿੱਚੋਂ ਇਕ ਲੱਖ ਰੁਪਏ ਕੱਢ ਲਏ ਗਏ। 9 ਮਿੰਟਾਂ ਵਿੱਚ 9 ਮੈਸਿਜ ਆਏ ਅਤੇ 1 ਲੱਖ ਇਕ ਹਜ਼ਾਰ ਗਾਇਬ ਹੋ ਗਏ। 

ਇਹ ਵੀ ਪੜ੍ਹੋ : ਬੀਬੀ ਬਾਦਲ ਦੀ ਸਰਕਾਰੀ ਰਿਹਾਇਸ਼ ਨੂੰ ਲੈ ਕੇ ਰਾਜਾ ਵੜਿੰਗ ਦੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ

ਕਪੂਰਥਲਾ ਦੇ ਪਿੰਡ ਤਲਵੰਡੀ ਚਧੋਰੀਆ ਦੇ ਮਲਕੀਤ ਸਿੰਘ ਮੁਤਾਬਕ 11 ਮਾਰਚ ਦੀ ਰਾਤ ਸਵਾ 10 ਦੇ ਕਰੀਬ ਪਹਿਲਾ ਮੈਸੇਜ ਆਇਆ ਅਤੇ ਆਖਰੀ ਮੈਸੇਜ 10.24 ਉਤੇ ਆਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਵੱਖ-ਵੱਖ ਬੈਂਕ ਦੇ ਦੋ ਖਾਤਿਆਂ ਵਿੱਚੋਂ 85000 ਰੁਪਏ ਕੱਢ ਲਏ ਗਏ। ਮਲਕੀਤ ਮੁਤਾਬਕ ਉਨ੍ਹਾਂ ਨੂੰ ਕੋਈ ਕਾਲ ਨਹੀਂ ਆਈ ਅਤੇ ਨਾ ਹੀ ਕਿਸੀ ਨੇ ੳ. ਟੀ. ਪੀ. ਮੰਗਿਆ। ਸਿਰਫ਼ ਤੇ ਸਿਰਫ਼ ਆਏ ਮੈਸੇਜ ਜ਼ਰੀਏ ਹੀ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਦੋ ਖਾਤਿਆਂ ਵਿੱਚੋਂ 85000 ਰੁਪਏ ਗਾਇਬ ਹੋ ਗਏ ਹਨ ਜਦਕਿ ਉਨ੍ਹਾਂ ਨੇ ਬਾਕੀ ਦੇ ਰਹਿੰਦੇ ਪੈਸੇ ਕਿਸੀ ਨੂੰ ਪੇ. ਟੀ. ਐੱਮ. ਕਰਕੇ ਬਚਾਏ।

ਇਹ ਵੀ ਪੜ੍ਹੋ :  ‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ

ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਦੋ ਵੱਖ-ਵੱਖ ਬੈਂਕ ਵਿੱਚੋਂ ਇਕੋ ਸਮੇਂ ਪੈਸੇ ਨਿਕਲ ਜਾਣਾ, ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਆਧਾਰ ਕਾਰਡ ਹੈਕ ਕਰਕੇ ਅਤੇ ਉਨ੍ਹਾਂ ਦੀ ਬਾਇੳਮੈਟਰਿਕ ਹੈਕ ਕਰ ਉਨ੍ਹਾਂ ਦੇ ਪੈਸੇ ਕੱਢੇ ਗਏ ਹਨ ਕਿਉਂਕਿ ਠੱਗੀ ਦੇ ਬਾਅਦ ਉਨ੍ਹਾਂ ਨੇ ਆਪਣੀ ਬਾਇੳਮੈਟਰਿਕ ਲਾਕ ਕਰ ਦਿੱਤੀ ਸੀ ਅਤੇ ਅਜੇ ਵੀ ਉਨ੍ਹਾਂ ਨੂੰ ਈਮੇਲ ਆ ਰਹੀਆਂ ਹਨ ਕਿ ਉਨ੍ਹਾਂ ਦੇ ਖਾਤੇ ਨਾਲ ਛੇੜਛਾੜ ਕੀਤੀ ਜਾ ਰਿਹੀ ਹੈ ਅਤੇ ਆਏ ਮੈਸੇਜ ਉਤੇ ਜੋ ਲੇਕਸ਼ਨ ਆਈਆਂ ਉਹ ਵੀ ਵੱਖ-ਵੱਖ ਸਨ ਜੋ ਫੇਕ ਹੋ ਸਕਦੀ ਹੈ। 

ਇਹ ਵੀ ਪੜ੍ਹੋ :  ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਕਮਲਜੀਤ ਸਿੰਘ ਦੇ ਵੀ ਉਸੇ ਰਾਤ ਦੋ ਵੱਖ-ਵੱਖ ਬੈਂਕ ਦੇ ਖਾਤਿਆਂ ਵਿੱਚੋਂ 10 ਹਜ਼ਾਰ ਅਤੇ 6 ਹਜ਼ਾਰ ਕੁਲ 16 ਹਜ਼ਾਰ ਰੁਪਏ ਕੱਢ ਲਏ ਗਏ ਪਰ ਉਨ੍ਹਾਂ ਨੂੰ ਕੋਈ ਮੈਸੇਜ ਵੀ ਨਹੀਂ ਆਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਨਾਲ ਹੋਈ ਆਨਲਾਈਨ ਠੱਗੀ ਦਾ ਸਵੇਰ ਵੇਲੇ ਖਾਤੇ ਚੈੱਕ ਕਰਨ ਗਏ ਦੌਰਾਨ ਪਤਾ ਲੱਗਾ। ਕਮਲਜੀਤ ਮੁਤਾਬਕ ਅਜਿਹੇ ਮਾਮਲਿਆਂ ਵਿੱਚ ਬੈਂਕ ਵੀ ਆਪਣਾ ਪੱਲਾ ਝਾੜ ਲੈਂਦੇ ਹਨ। ਇਕੋ ਰਾਤ ਵਿੱਚ ਇਕੋ ਤਰ੍ਹਾਂ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਦੋਵੇਂ ਵਿਅਕਤੀਆਂ ਮੁਤਾਬਕ ਹੋਰ ਜਗ੍ਹਾਂ ਵੀ ਕੋਈ ਖ਼ਾਸ ਸੁਣਵਾਈ ਨਹੀਂ ਹੁੰਦੀ।

ਇਹ ਵੀ ਪੜ੍ਹੋ :  PSEB ਦਾ ਵੱਡਾ ਫ਼ੈਸਲਾ: ਪੰਜਾਬ ਦੀਆਂ ਬੋਰਡ ਪ੍ਰੀਖਿਆਵਾਂ ਇਕ ਮਹੀਨੇ ਲਈ ਕੀਤੀਆਂ ਮੁਲਤਵੀ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News