ਕਪੂਰਥਲਾ ਬੇਅਦਬੀ ਮਾਮਲਾ: ਬਿਹਾਰ ਦੀ ਜਨਾਨੀ ਨੇ ਮ੍ਰਿਤਕ ਮੁਲਜ਼ਮ ਨੂੰ ਪਹਿਲਾਂ ਦੱਸਿਆ ਭਰਾ, ਫੋਟੋ ਵੇਖ ਕੀਤਾ ਇਨਕਾਰ

Tuesday, Dec 21, 2021 - 10:04 AM (IST)

ਕਪੂਰਥਲਾ ਬੇਅਦਬੀ ਮਾਮਲਾ: ਬਿਹਾਰ ਦੀ ਜਨਾਨੀ ਨੇ ਮ੍ਰਿਤਕ ਮੁਲਜ਼ਮ ਨੂੰ ਪਹਿਲਾਂ ਦੱਸਿਆ ਭਰਾ, ਫੋਟੋ ਵੇਖ ਕੀਤਾ ਇਨਕਾਰ

ਕਪੂਰਥਲਾ (ਭੂਸ਼ਣ/ਮਹਾਜਨ) - ਐਤਵਾਰ ਨੂੰ ਪਿੰਡ ਨਿਜ਼ਾਮਪੁਰ ਮੋੜ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੀ ਨੀਅਤ ਨਾਲ ਵੜ  ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਰੋਸ ’ਚ ਆਈ ਭੀੜ ਵੱਲੋਂ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮੁਲਜ਼ਮ ਦੀ ਪਛਾਣ ਲਈ ਕਪੂਰਥਲਾ ਪੁਲਸ ਨੇ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਬਿਹਾਰ ਨਾਲ ਸਬੰਧਤ ਇਕ ਜਨਾਨੀ ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੂੰ ਫੋਨ ਕਰਕੇ ਮ੍ਰਿਤਕ ਨੌਜਵਾਨ ਨੂੰ ਆਪਣਾ ਭਰਾ ਦੱਸਿਆ ਹੈ। ਭੇਜੇ ਗਏ ਦਸਤਾਵੇਜ਼ਾਂ ਤੋਂ ਬਾਅਦ ਜਦੋਂ ਕਪੂਰਥਲਾ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਫੋਟੋ ਉਕਤ ਜਨਾਨੀ ਨੂੰ ਭੇਜੀ ਤਾਂ ਉਕਤ ਨੇ ਮ੍ਰਿਤਕ ਮੁਲਜ਼ਮ ਨੌਜਵਾਨ ਨੂੰ ਆਪਣਾ ਭਰਾ ਮੰਨਣ ਤੋਂ ਇਨਕਾਰ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪਿੰਡ ਨਿਜ਼ਾਮਪੁਰ ਮੋੜ ’ਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਗੁੱਸੇ ’ਚ ਆਈ ਭੀੜ ਵੱਲੋਂ ਮਾਰੇ ਗਏ ਨੌਜਵਾਨ ਦੀ ਪਛਾਣ ਲਈ ਪੁਲਸ ਵੱਡੇ ਪੱਧਰ ’ਤੇ ਯਤਨ ਕਰ ਰਹੀ ਹੈ। ਸੋਮਵਾਰ ਨੂੰ ਕਪੂਰਥਲਾ ਪੁਲਸ ਨੂੰ ਅੰਮ੍ਰਿਤਸਰ ਦੀ ਕਮਿਸ਼ਨਰੇਟ ਪੁਲਸ ਤੋਂ ਸੂਚਨਾ ਮਿਲੀ ਕਿ ਬਿਹਾਰ ਵਾਸੀ ਇਕ ਜਨਾਨੀ ਨੇ ਸ੍ਰੀ ਦਰਬਾਰ ਸਾਹਿਬ ’ਚ ਬੇਅਦਬੀ ਕਰਨ ਦੇ ਬਾਅਦ ਮੌਤ ਦੇ ਘਾਟ ਉਤਾਰੇ ਗਏ ਮੁਲਜ਼ਮ ਨੂੰ ਆਪਣਾ ਭਰਾ ਦੱਸਿਆ ਹੈ। ਜਦੋਂ ਉਕਤ ਨੂੰ ਸ੍ਰੀ ਦਰਬਾਰ ਸਾਹਿਬ ‘ਚ ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਦੀ ਫੋਟੋ ਭੇਜੀ ਗਈ ਤਾਂ ਉਕਤ ਜਨਾਨੀ ਨੇ ਦੱਸਿਆ ਕਿ ਇਹ ਉਸਦਾ ਭਰਾ ਨਹੀਂ ਹੈ। ਉਕਤ ਜਨਾਨੀ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਹੋ ਸਕਦਾ ਹੈ ਕਿ ਕਪੂਰਥਲਾ ਦੇ ਨਿਜ਼ਾਮਪੁਰ ਮੋੜ ’ਚ ਮਾਰਿਆ ਗਿਆ ਮੁਲਜ਼ਮ ਉਸ ਦਾ ਭਰਾ ਹੋਵੇ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਜਦੋਂ ਜ਼ਿਲ੍ਹਾ ਪੁਲਸ ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਦੀ ਸੂਚਨਾ ’ਤੇ ਉਕਤ ਜਨਾਨੀ ਨਾਲ ਸੰਪਰਕ ਕਰ ਮੁਲਜ਼ਮ ਦੀ ਫੋਟੋ ਭੇਜੀ ਤਾਂ ਉਸ ਨੇ ਮ੍ਰਿਤਕ ਮੁਲਜ਼ਮ ਨੂੰ ਆਪਣਾ ਭਰਾ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਕਾਫੀ ਗੋਰੇ ਰੰਗ ਦਾ ਸੀ ਤੇ ਇਹ ਉਸ ਦਾ ਭਰਾ ਨਹੀਂ ਹੈ। ਫਿਰ ਵੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਲਈ ਉਕਤ ਜਨਾਨੀ ਨਾਲ ਸੰਪਰਕ ਜਾਰੀ ਰੱਖਣ ਦੇ ਨਾਲ-ਨਾਲ ਮੁਲਜ਼ਮ ਦੀ ਪਛਾਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਉਕਤ ਜਨਾਨੀ ਨੇ ਮੌਤ ਦਾ ਸ਼ਿਕਾਰ ਹੋਏ ਮੁਲਜ਼ਮ ਨੂੰ ਆਪਣਾ ਭਰਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਪੁਲਸ ਇਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ ਤਾ ਜੋ ਮ੍ਰਿਤਕ ਦੀ ਜਲਦ ਤੋਂ ਜਲਦ ਪਛਾਣ ਹੋ ਸਕੇ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

72 ਘੰਟਿਆਂ ਲਈ ਮ੍ਰਿਤਕ ਦੀ ਲਾਸ਼ ਨੂੰ ਰੱਖਿਆ ਮੋਰਚਰੀ ਰੂਮ ’ਚ
ਨਿਜ਼ਾਮਪੁਰ ਮੋੜ ਦੇ ਗੁਰਦੁਆਰਾ ਸਾਹਿਬ ’ਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਮੌਤ ਦੇ ਘਾਟ ਉਤਾਰੇ ਗਏ ਮੁਲਜ਼ਮ ਦੀ ਲਾਸ਼ ਨੂੰ 72 ਘੰਟਿਆਂ ਲਈ ਕਪੂਰਥਲਾ ਪੁਲਸ ਨੇ ਸਿਵਲ ਹਸਪਤਾਲ ਕਪੂਰਥਲਾ ਦੇ ਮੋਰਚਰੀ ਰੂਮ ’ਚ ਰਖਵਾ ਦਿੱਤਾ ਹੈ। ਮ੍ਰਿਤਕ ਮੁਲਜ਼ਮ ਦੀਆਂ ਤਸਵੀਰਾਂ ਨੂੰ ਸੂਬੇ ਦੇ ਸਾਰੇ ਥਾਣਾ ਖੇਤਰਾਂ ਨੂੰ ਭੇਜ ਦਿੱਤਾ ਹੈ ਤਾਂ ਜੋ ਮ੍ਰਿਤਕ ਦੀ ਪਛਾਣ ਕੀਤੀ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

 

 


author

rajwinder kaur

Content Editor

Related News