ਕਾਂਗਰਸ ਦਾ ਗੜ੍ਹ ਕਪੂਰਥਲਾ ਹਲਕੇ 'ਚ ਕੌਣ ਮਾਰੇਗਾ ਬਾਜ਼ੀ, ਜਾਣੋ ਸੀਟ ਦਾ ਇਤਿਹਾਸ

02/18/2022 2:45:56 PM

ਜਲੰਧਰ (ਵੈੱਬ ਡੈਸਕ) : ਕਪੂਰਥਲਾ ਵਿਧਾਨ ਸਭਾ ਹਲਕਾ ਚੋਣ ਕਮਿਸ਼ਨ ਦੀ ਸੂਚੀ ਵਿੱਚ 27 ਨੰਬਰ ਹਲਕਾ ਹੈ।ਇਸ ਹਲਕਾ ਕਾਂਗਰਸ ਦਾ ਗੜ੍ਹ ਅਤੇ ਖ਼ਾਸ ਕਰ ਰਾਣਾ ਗੁਰਜੀਤ ਸਿੰਘ ਦੇ ਨਿੱਜੀ ਪ੍ਰਭਾਵ ਵਾਲਾ ਹਲਕਾ ਮੰਨਿਆ ਜਾਂਦਾ ਹੈ। ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਹਲਕੇ ਤੋਂ ਅਕਾਲੀ ਦਲ ਨੇ ਸਿਰਫ਼ 1997 ਵਿੱਚ ਜਿੱਤ ਹਾਸਲ ਕੀਤੀ ਹੈ ਅਤੇ ਲਗਾਤਾਰ ਪੰਜ ਵਾਰ (2004 ਵਿੱਚ ਜ਼ਿਮਨੀ ਚੋਣ ਹੋਈ) ਕਾਂਗਰਸ ਨੇ ਜਿੱਤ ਹਾਸਲ ਕੀਤੀ । ਪਿਛਲੀ ਵਾਰ ਆਪ ਦੀ ਐਂਟਰੀ ਨਾਲ ਇਸ ਹਲਕੇ ਦੇ ਸਮੀਕਰਨ ਬਦਲਣ ਦੀ ਉਮੀਦ ਸੀ ਪਰ ਰਾਣਾ ਗੁਰਜੀਤ ਨੂੰ ਹਰਾਉਣ ਵਿੱਚ ਉਹ ਵੀ ਕਾਮਯਾਬ ਨਹੀਂ ਹੋ ਸਕੀ। ਇਸ ਵਾਰ ਰਾਣਾ ਗੁਰਜੀਤ ਮੁੜ ਚੋਣ ਮੈਦਾਨ ਵਿੱਚ ਹਨ।

1997
1997 ’ਚ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਘੁਬੀਰ ਸਿੰਘ ਨੇ 32405 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕਾਂਗਰਸ ਦੇ ਗੁਲਜ਼ਰ ਸਿੰਘ 20150 ਵੋਟਾਂ ਹਾਸਲ ਕਰਕੇ ਹਾਰ ਗਏ ਸਨ।
2002
2002 ’ਚ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ 33715 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਰਘੁਬੀਰ ਸਿੰਘ 23590 ਵੋਟਾਂ ਹਾਸਲ ਕਰਕੇ ਹਾਰ ਗਏ ਸਨ।
2004 ’ਚ ਉੱਪ ਚੋਣਾਂ
2004 ਲੋਕ ਸਭਾ ਚੋਣਾਂ 'ਚ ਜਿੱਤਣ ਮਗਰੋਂ ਰਾਣਾ ਗੁਰਜੀਤ ਸਿੰਘ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤੀ ਸੀ ਜਿਸ ਕਾਰਨ 2004 ’ਚ ਵਿਧਾਨ ਸਭਾ ਹਲਕਾ ਕਪੂਰਥਲਾ ’ਚ ਉੱਪ ਚੋਣ ਹੋਈ। ਇਸ ਚੋਣ ਵਿੱਚ ਕਾਂਗਰਸੀ ਆਗੂ ਸੁਖਜਿੰਦਰ ਕੌਰ ਨੇ 47890 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਰਘੁਬੀਰ ਸਿੰਘ 34600 ਵੋਟਾਂ ਹਾਸਲ ਕਰਕੇ ਹਾਰ ਗਏ ਸਨ।
2007
2007 ’ਚ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਰਾਜਬੰਸ ਕੌਰ ਨੇ 47,173 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਰਘੁਬੀਰ ਸਿੰਘ 40888 ਵੋਟਾਂ ਹਾਸਲ ਕਰਕੇ ਹਾਰ ਗਏ ਸਨ।
2012
2012 ’ਚ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ 54221 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਬਜੀਤ ਸਿੰਘ ਮੱਕੜ 39,739 ਵੋਟਾਂ ਹਾਸਲ ਕਰਕੇ ਹਾਰ ਗਏ ਸਨ।
2017
2017 ’ਚ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ 56378 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰਮਜੀਤ ਸਿੰਘ 27561 ਵੋਟਾਂ ਹਾਸਲ ਕਰਕੇ ਹਾਰ ਗਏ ਸਨ।'ਆਪ' ਦੇ ਉਮੀਦਵਾਰ ਸੁਖਵੰਤ ਸਿੰਘ ਪੱਡਾ ਨੂੰ 18076 ਵੋਟਾਂ ਮਿਲੀਆਂ ਸਨ।ਰਾਣਾ ਗੁਰਜੀਤ ਸਿੰਘ 2017 ਵਿੱਚ ਕੈਪਟਨ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਸਨ ਪਰ ਰੇਤ ਮਾਫ਼ੀਆ 'ਚ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਚ ਘਿਰਦਿਆਂ ਵੇਖ ਉਨ੍ਹਾਂ ਨੂੰ ਵਜ਼ੀਰੀ ਤੋਂ ਹੱਥ ਧੋਣਾ ਪਿਆ ਸੀ।ਕੈਪਟਨ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਅਤੇ ਇਕ ਵਾਰ ਮੁੜ ਤੋਂ ਰਾਣਾ ਗੁਰਜੀਤ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ।ਬੇਸ਼ੱਕ ਉਨ੍ਹਾਂ ਨੂੰ ਕੈਬਨਿਟ ਵਿੱਚ ਲੈਣ ਵੇਲੇ ਸੁਖਪਾਲ ਖਹਿਰਾ, ਨਵਤੇਜੀ ਚੀਮਾ ਸਮੇਤ ਕਈ ਵਿਧਾਇਕਾਂ ਨੇ ਵਿਰੋਧ ਵੀ ਕੀਤਾ ਸੀ।

PunjabKesari

2022 ਨੂੰ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਪੂਰਥਲਾ ਤੋਂ ਕਾਂਗਰਸ ਵੱਲੋਂ ਰਾਣਾ ਗੁਰਜੀਤ ਸਿੰਘ ਮੁੜ ਚੋਣ ਮੈਦਾਨ ਵਿੱਚ ਹਨ। ਆਮ ਆਦਮੀ ਪਾਰਟੀ ਨੇ ਮੰਜੂ ਰਾਣਾ, ਅਕਾਲੀ-ਬਸਪਾ ਨੇ ਦਵਿੰਦਰ ਸਿੰਘ ਢੈਪਈ (ਬ), ਸੰਯੁਕਤ ਸਮਾਜ ਮੋਰਚਾ ਨੇ ਕੁਲਵੰਤ ਸਿੰਘ ਜੋਸਨ ਅਤੇ ਭਾਜਪਾ+ਕੈਪਟਨ+ਢੀਂਡਸਾ ਨੇ ਰਣਜੀਤ ਸਿੰਘ ਖੋਜੇਵਾਲ ਨੂੰ ਉਮੀਦਵਾਰ ਐਲਾਨਿਆ ਹੈ।

ਇਸ ਹਲਕੇ ’ਚ 149885 ਵੋਟਰ ਹਨ, ਜਿਨ੍ਹਾਂ ’ਚ 71680 ਪੁਰਸ਼, 78187 ਜਨਾਨੀਆਂ ਅਤੇ 18 ਥਰਡ ਜੈਂਡਰ ਹਨ।


Anuradha

Content Editor

Related News