ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚੋਂ ਮਿਲੇ ਤੇਜ਼ਧਾਰ ਹਥਿਆਰ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
Monday, Apr 25, 2022 - 05:43 PM (IST)
ਕਪੂਰਥਲਾ (ਭੂਸ਼ਣ/ਮਹਾਜਨ/ਮਲਹੋਤਰਾ)- ਕੇਂਦਰੀ ਜੇਲ੍ਹ ਕਪੂਰਥਲਾ ਅਤੇ ਜਲੰਧਰ ’ਚ ਬੀਤੀ ਰਾਤ ਕਪੂਰਥਲਾ ਪੁਲਸ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ 5 ਹਵਾਲਾਤੀਆਂ ਕੋਲੋਂ ਵੱਖ-ਵੱਖ ਬੈਰਕਾਂ ’ਚ ਚੈਕਿੰਗ ਦੌਰਾਨ 2 ਮੋਬਾਇਲ ਫੋਨ, 4 ਬੈਟਰੀਆਂ, ਸਿਮ ਕਾਰਡ, ਈਅਰਫੋਨ, ਲੋਹੇ ਨਾਲ ਬਣਾਏ ਗਏ 7 ਚਾਕੂ, ਲੋਹੇ ਨਾਲ ਬਣਾਏ ਗਏ 7 ਸੂਏ, ਲੋਹੇ ਦੀ ਛੈਨੀ ਤੇ 39 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਥਾਣਾ ਕੋਤਵਾਲੀ ਦੀ ਪੁਲਸ ਨੇ ਪੰਜੇ ਹਵਾਲਾਤੀਆਂ ਖ਼ਿਲਾਫ਼ 2 ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। ਪੁਲਸ ਵੱਲੋਂ ਚਲਾਈ ਗਈ ਇਹ ਮੁਹਿੰਮ ਲਗਭਗ 4 ਘੰਟੇ ਜਾਰੀ ਰਹੀ।
ਇਹ ਵੀ ਪੜ੍ਹੋ : ਬਿਜਲੀ ਦੇ ਮੁੱਦੇ ’ਤੇ ਨਵਜੋਤ ਸਿੱਧੂ ਨੇ ਘੇਰੀ ਮਾਨ ਸਰਕਾਰ, ਆਖੀ ਇਹ ਗੱਲ
ਜਾਣਕਾਰੀ ਅਨੁਸਾਰ ਡੀ. ਜੀ. ਪੀ. ਪੰਜਾਬ ਵੱਲੋਂ ਸੂਬੇ ਦੀਆਂ ਜੇਲ੍ਹਾਂ ਨੂੰ ਪੂਰੀ ਤਰ੍ਹਾਂ ਅਪਰਾਧਾਂ ’ਤੇ ਗੈਂਗਵਾਰ ਤੋਂ ਮੁਕਤ ਕਰਵਾਉਣ ਲਈ ਜਾਰੀ ਕੀਤੇ ਗਏ ਹੁਕਮਾਂ ਦੇ ਤਹਿਤ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਅਤੇ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਗੁਰਨਾਮ ਲਾਲ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਐੱਸ. ਪੀ. (ਡੀ.) ਕਪੂਰਥਲਾ ਜਗਜੀਤ ਸਿੰਘ ਸਰੋਆ ਦੀ ਨਿਗਰਾਨੀ ’ਚ 100 ਦੇ ਕਰੀਬ ਕਪੂਰਥਲਾ ਪੁਲਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਜਿਨ੍ਹਾਂ ’ਚ ਡੀ. ਐੱਸ. ਪੀ. (ਡੀ.) ਜਯੋਤੀ ਸਰੂਪ ਡੋਗਰਾ, ਡੀ. ਐੱਸ. ਪੀ. (ਹੈੱਡ ਕੁਆਰਟਰ) ਕਮਲਜੀਤ ਸਿੰਘ, ਡੀ. ਐੱਸ. ਪੀ . (ਸਪਸ਼ੈਲ ਬ੍ਰਾਂਚ) ਸਰਵਣ ਸਿੰਘ ਬੱਲ ਆਦਿ ਮੌਜੂਦ ਸਨ, ਨੇ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਦੀਆਂ ਵੱਖ-ਵੱਖ ਬੈਰਕਾਂ ’ਚ ਸਰਚ ਮੁਹਿੰਮ ਚਲਾਈ। ਇਸ ਪੂਰੀ ਮੁਹਿੰਮ ਦੌਰਾਨ ਪੁਲਸ ਟੀਮਾਂ ਨਾਲ ਸੀ. ਆਰ. ਪੀ. ਐੱਫ਼. ਦੀਆਂ ਟੀਮਾਂ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ
ਚੈਕਿੰਗ ਮੁਹਿੰਮ ਦੌਰਾਨ ਹਵਾਲਾਤੀ ਤੀਰਥ ਸਿੰਘ ਉਰਫ਼ ਜਿਉਣਾ ਪੁੱਤਰ ਅਵਤਾਰ ਸਿੰਘ ਵਾਸੀ ਨਵੇਂ ਪਿੰਡ ਭੱਠੇ, ਸਾਹਿਲ ਪੁੱਤਰ ਸੋਮ ਰਾਜ ਵਾਸੀ ਬਸਤੀ ਸ਼ੇਖ ਜਲੰਧਰ, ਮਨੀ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਭੰਡਰ ਮੁਹੱਲਾ ਗੁਰਦਾਸਪੁਰ ਅਤੇ ਮਲਕੀਅਤ ਸਿੰਘ ਉਰਫ਼ ਫ਼ੌਜੀ ਵਾਸੀ ਤਰਨਤਾਰਨ ਪਾਸੋਂ 2 ਮੋਬਾਇਲ ਫੋਨ, 4 ਬੈਟਰੀਆਂ, ਸਿਮ ਕਾਰਡ, ਈਅਰ ਫੋਨ, ਇਕ ਡਾਟਾ ਕੇਬਲ, ਲੋਹੇ ਨਾਲ ਬਣਾਏ 7 ਚਾਕੂ, ਲੋਹੇ ਨਾਲ ਬਣਾਏ ਗਏ 7 ਸੂਏ ਅਤੇ ਇਕ ਲੋਹੇ ਦੀ ਛੈਨੀ ਬਰਾਮਦ ਕੀਤੀ। ਉੱਥੇ ਹੀ ਦੂਜੇ ਪਾਸੇ ਜੇਲ੍ਹ ’ਚ ਚੈਕਿੰਗ ਦੌਰਾਨ ਅਜੈ ਕੁਮਾਰ ਭਿੰਡਰ ਪੁੱਤਰ ਵਿਜੈ ਕੁਮਾਰ ਵਾਸੀ ਬੱਸੀ ਨੌ ਜਲੰਧਰ ਤੋਂ 39 ਨਸ਼ੇ ਵਾਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਜਲੰਧਰ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ, 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ