ਕਪੂਰਥਲਾ ਜ਼ਿਲ੍ਹੇ 'ਚ 66 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
Saturday, Aug 22, 2020 - 08:38 AM (IST)
ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)-ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ 'ਕੋਰੋਨਾ ਵਾਇਰਸ' ਨੇ ਜਦੋਂ ਪੰਜਾਬ 'ਚ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਕ ਪਾਸੇ ਜਿਥੇ ਪੰਜਾਬ 'ਚ ਵੱਖ-ਵੱਖ ਜ਼ਿਲਿਆਂ 'ਚ ਵੱਡੀ ਗਿਣਤੀ 'ਚ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਕੋਰੋਨਾ ਦੇ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਆਲਮ ਇਹ ਬਣ ਚੁੱਕਾ ਹੈ ਕਿ ਕੋਰੋਨਾ ਨੇ ਹੁਣ ਵੱਡੇ ਪੁਲਸ ਅਧਿਕਾਰੀਆਂ ਸਮੇਤ ਸਿਆਸੀ ਆਗੂਆਂ ਨੂੰ ਵੀ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲਾ ਕਪੂਰਥਲਾ 'ਚ ਜੇਕਰ ਤਾਜਾ ਮਾਮਲਿਆਂ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ 66 ਨਵੇਂ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਪਾਏ ਗਏ ਹਨ, ਜੋ ਕਿ ਹੁਣ ਤੱਕ ਦੇ ਜ਼ਿਲੇ 'ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਹਨ। ਇੰਨੀ ਵੱਡੀ ਗਿਣਤੀ 'ਚ ਮਾਮਲੇ ਆਉਣ ਨਾਲ ਜ਼ਿਲੇ 'ਚ ਨਵਾਂ ਰਿਕਾਰਡ ਕੋਰੋਨਾ ਨੇ ਬਣਾ ਲਿਆ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ੁੱਕਰਵਾਰ ਨੂੰ ਪਾਏ ਗਏ ਮਾਮਲਿਆਂ 'ਚ ਕਪੂਰਥਲਾ ਦੇ ਐੱਸ. ਐੱਸ. ਪੀ. ਤੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਾਮਿਲ ਹੈ। ਜਿਸ ਕਾਰਨ ਪੁਲਸ ਵਿਭਾਗ ਸਮੇਤ ਲੋਕਾਂ ਨੇ ਇਸ ਬੀਮਾਰੀ ਦੇ ਪ੍ਰਤੀ ਚਿੰਤਾ ਹੋਰ ਵੱਧ ਗਈ ਹੈ। ਸਿਹਤ ਵਿਭਾਗ ਵੱਲੋਂ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਸਖਤ ਨਿਗਰਾਨੀ 'ਚ ਆਈਸੋਲੇਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।
ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਸੂਚੀ
ਜ਼ਿਲੇ 'ਚ 66 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ ਹਨ। ਜਿਨ੍ਹਾਂ 'ਚ 56 ਸਾਲਾ ਪੁਰਸ਼ ਐੱਸ. ਐੱਸ. ਪੀ. ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਸੰਨੀ ਸਾਈਡ ਵਾਸੀ 60 ਸਾਲਾ ਪੁਰਸ਼ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਏ. ਡੀ. ਸੀ. (ਡੀ) ਕਪੂਰਥਲਾ ਦੇ ਦਫਤਰ 'ਚ ਕੰਮ ਕਰਦੇ 29 ਸਾਲਾ ਪੁਰਸ਼ ਤੇ 30 ਸਾਲਾ ਪੁਰਸ਼, ਅਮਨ ਨਗਰ ਵਾਸੀ 27 ਸਾਲਾ ਪੁਰਸ਼, ਨਰੋਤਮ ਵਿਹਾਰ ਵਾਸੀ 29 ਸਾਲਾ ਪੁਰਸ਼, ਮੁਹੱਲਾ ਲਾਹੌਰੀ ਗੇਟ ਵਾਸੀ 13 ਸਾਲਾ ਲੜਕਾ, ਮੁਹੱਲਾ ਮਲਕਾਨਾ ਵਾਸੀ 26 ਸਾਲਾ ਪੁਰਸ਼, ਪਿੰਡ ਕਾਂਜਲੀ ਵਾਸੀ 19 ਸਾਲਾ ਨੌਜਵਾਨ, 60 ਸਾਲਾ ਔਰਤ ਕਪੂਰਥਲਾ, ਲਾਹੌਰੀ ਗੇਟ ਵਾਸੀ 45 ਸਾਲਾ ਔਰਤ, ਗੋਲਡਨ ਐਵੀਨਿਊ ਵਾਸੀ 32 ਸਾਲਾ ਪੁਰਸ਼, ਲਾਹੌਰੀ ਗੇਟ ਵਾਸੀ 14 ਸਾਲਾ ਲੜਕਾ ਤੇ 36 ਸਾਲਾ ਔਰਤ, ਸੰਨੀ ਸਾਈਡ ਵਾਸੀ 60 ਸਾਲਾ ਪੁਰਸ਼, ਸੀ. ਐੱਚ. ਕਪੂਰਥਲਾ 'ਚ ਕੰਮ ਕਰਦੇ 57 ਸਾਲਾ ਪੁਰਸ਼, ਪ੍ਰੀਤ ਨਗਰ ਵਾਸੀ 38 ਸਾਲਾ ਪੁਰਸ਼, ਮੁਹੱਲਾ ਲਾਹੌਰੀ ਗੇਟ ਵਾਸੀ 59 ਸਾਲਾ ਪੁਰਸ਼, ਮੁਹੱਲਾ ਕਾਇਮਪੁਰਾ ਵਾਸੀ 23 ਸਾਲਾ ਪੁਰਸ਼, ਮੁਹੱਲਾ ਸ਼ਹਿਰੀਆਂ ਵਾਸੀ 45 ਸਾਲਾ ਔਰਤ, ਮੁਹੱਲਾ ਮਲਕਾਨਾ ਵਾਸੀ 47 ਸਾਲਾ ਔਰਤ ਤੇ 55 ਸਾਲਾ ਪੁਰਸ਼, ਗੁਰੂ ਤੇਗ ਬਹਾਦੁਰ ਕਪੂਰਥਲਾ ਵਾਸੀ 75 ਸਾਲਾ ਪੁਰਸ਼, ਭੁਲੱਥ ਵਾਸੀ 50 ਸਾਲਾ ਪੁਰਸ਼, 25 ਸਾਲਾ ਪੁਰਸ਼ ਤੇ 22 ਸਾਲਾ ਪੁਰਸ਼ ਸਮੇਤ ਹੋਰ ਵੀ ਪਾਜ਼ੇਟਿਵ ਪਾਏ ਗਏ ਹਨ।
'ਕੋਰੋਨਾ' ਨਾਲ ਨਜਿੱਠਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਜ਼ਿਲੇ ਵਿਚ ਕੋਵਿਡ ਦੇ ਕੇਸਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਵਿਆਪਕ ਨੀਤੀ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲੇ ਵਿਚ ਕੋਵਿਡ-19 ਦੀ ਜਲਦੀ ਪਛਾਣ ਲਈ ਪੂਰੇ ਜ਼ੋਰਾਂ ਨਾਲ ਟੈਸਟ ਕਰ ਕੇ ਸੁਚਾਰੂ ਢੰਗ ਨਾਲ ਕਲੀਨਿਕਲ ਪ੍ਰਬੰਧ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਅਫਵਾਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਬੀਮਾਰੀ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਯਕੀਨੀ ਬਣਾਉਣ ਤਾਂ ਜੋ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ਵੱਲ ਖਾਸ ਧਿਆਨ ਦਿੱਤਾ ਜਾ ਸਕੇ।