ਕਪੂਰਥਲਾ ਜ਼ਿਲ੍ਹੇ ''ਚ 51 ਲੋਕਾਂ ਦੀ ਰਿਪੋਰਟ ਪਾਜ਼ੇਟਿਵ, 51 ਹੋਏ ਸਿਹਤਮੰਦ
Wednesday, Sep 09, 2020 - 03:03 AM (IST)

ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਕੋਰੋਨਾ ਮਹਾਮਾਰੀ ਫੈਲਣ ਦੇ ਬਾਅਦ ਪੈਂਦਾ ਹੋਏ ਹਾਲਾਤਾਂ ਨੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ’ਚ ਪਾ ਦਿੱਤਾ ਹੈ। ਇਹ ਦੌਰ ਲੋਕਾਂ ਦੇ ਦਿਲੋ ਦਿਮਾਗ ’ਤੇ ਅਜਿਹੀ ਯਾਦਾਂ ਬਣਾ ਚੁੱਕਾ ਹੈ, ਜੋ ਲੋਕ ਮਰਦੇ ਦਮ ਤੱਕ ਯਾਦ ਰੱਖਣਗੇ। ਅਨਲਾਕ ਦੇ 100 ਦਿਨ ਬੀਤ ਚੁੱਕੇ ਹਨ ਪਰ ਅਜੇ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਨਾਲ-ਨਾਲ ਮੌਤ ਦਰ ’ਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਅਨਲਾਕ ਪ੍ਰਕਿਰਿਆ ਦੇ ਦੌਰਾਨ ਭਾਵੇਂ ਸਰਕਾਰਾਂ ਨੇ ਲੋਕਾਂ ਨੂੰ ਕੁਝ ਇਕ ਰਾਹਤ ਦੇ ਦਿੱਤੀ ਹੈ, ਪਰ ਇਸਦੇ ਬਾਵਜੂਦ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬਹੁਤ ਵੱਡੀ ਚੁਣੌਤੀ ਬਣ ਚੁੱਕਾ ਹੈ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲੇ ’ਚ ਕੋਰੋਨਾ ਦੇ ਕਾਰਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਤੇ 51 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ, ਜੋ ਕਿ ਰਾਹਤ ਭਰੀ ਖਰਬ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਕਰੀਬ 1755 ਲੋਕ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ ’ਚ 1157 ਮਰੀਜ਼ ਠੀਕ ਹੋ ਚੁੱਕੇ ਹਨ ਤੇ ਐਕਟਿਵ ਮਰੀਜ਼ 406 ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜ਼ਿਲੇ ’ਚ 502 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ ’ਚ ਆਰ. ਸੀ. ਐੱਫ. ਤੋਂ 24, ਕਪੂਰਥਲਾ ਤੋਂ 3, ਟਿੱਬਾ ਤੋਂ 37, ਸੁਲਤਾਨਪੁਰ ਲੋਧੀ ਤੋਂ 4, ਫੱਤੂਢੀਂਗਾ ਤੋਂ 6, ਬੇਗੋਵਾਲ ਤੋਂ 23, ਭੁਲੱਥ ਤੋਂ 4, ਢਿਲਵਾਂ ਤੋਂ 8, ਫਗਵਾਡ਼ਾ ਤੋਂ 6, ਪਾਂਛਟਾ ਤੋਂ 42 ਤੇ ਕਾਲਾ ਸੰਘਿਆਂ ਤੋਂ 12 ਲੋਕਾਂ ਦੀ ਸੈਂਪਲਿੰਗ ਕੀਤੀ ਗਈ।
ਹੁਣ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਜ਼ਿਲੇ ’ਚ ਕੋਰੋਨਾ ਸੰਕਰਮਣ ਨੇ ਤੇਜ਼ੀ ਫਡ਼ਦੇ ਹੋਏ ਜਿਥੇ ਮਰੀਜ਼ਾਂ ’ਚ ਵਾਧਾ ਹੋਇਆ ਹੈ, ਉੱਤੇ ਮੌਤ ਦਰ ’ਚ ਵੀ ਕਾਫੀ ਉਛਾਲ ਆ ਗਿਆ ਹੈ। ਹੁਣ ਤੱਕ ਕੋਰੋਨਾ ਦੇ ਕਾਰਨ ਜ਼ਿਲੇ ’ਚ ਕਰੀਬ 1600 ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ ਤੇ ਕਰੀਬ 76 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਜ਼ਿਲੇ ਦੇ ਨਾਲ ਸਬੰਧਤ 51 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਜਿਨ੍ਹਾਂ ’ਚ 22 ਸਾਲਾ ਨੌਜਵਾਨ ਪੁਲਸ ਲਾਈਨ ਕਪੂਰਥਲਾ, 50 ਸਾਲਾ ਪੁਰਸ਼ ਪੁਲਸ ਲਾਈਨ ਕਪੁਰਥਲਾ, 50 ਸਾਲਾ ਪੁਰਸ਼ ਮੁਹੱਲਾ ਲਾਹੌਰੀ ਗੇਟ, 43 ਸਾਲਾ ਪੁਰਸ਼ ਸੈਦੋ ਭੁਲਾਣਾ ਕਪੂਰਥਲਾ, 48 ਸਾਲਾ ਔਰਤ ਲੱਖਣ ਕੇ ਪੱਡਾ ਕਪੂਰਥਲਾ, 46 ਸਾਲਾ ਪੁਰਸ਼ ਜਗਜੀਤ ਪਾਰਕ ਕਪੂਰਥਲਾ, 24 ਸਾਲਾ ਔਰਤ ਆਰ. ਸੀ. ਐੱਫ. ਕਪੂਰਥਲਾ, 51 ਸਾਲਾ ਪੁਰਸ਼ ਮੁਹੱਲਾ ਸੇਰਾਂਵਾਲਾ ਗੇਟ, 64 ਸਾਲਾ ਔਰਤ ਮਾਡਲ ਟਾਊਨ ਕਪੂਰਥਲਾ, 64 ਸਾਲਾ ਪੁਰਸ਼ ਮਾਡਲ ਟਾਊਨ ਕਪੂਰਥਲਾ, 38 ਸਾਲਾ ਪੁਰਸ਼ ਮਾਡਲ ਟਾਊਨ ਕਪੂਰਥਲਾ, 80 ਸਾਲਾ ਪੁਰਸ਼ ਪ੍ਰੀਤ ਨਗਰ ਕਪੂਰਥਲਾ, 47 ਸਾਲਾ ਪੁਰਸ਼ ਆਰ. ਸੀ. ਐੱਫ. ਕਪੂਰਥਲਾ, 32 ਸਾਲਾ ਪੁਰਸ਼ ਮਸਜਿਦ ਚੌਕ ਕਪੂਰਥਲਾ, 58 ਸਾਲਾ ਪੁਰਸ਼ ਭੁਲੱਥ, 46 ਸਾਲਾ ਔਰਤ ਮੁਹੱਲਾ ਸੀਨਪੁਰਾ, 32 ਸਾਲਾ ਪੁਰਸ਼ ਮੁਹੱਬਤ ਨਗਰ ਕਪੂਰਥਲਾ, 43 ਸਾਲਾ ਪੁਰਸ਼ ਕੇਸਰੀ ਬਾਗ ਸ਼ਰਮਾ ਕਾਲੋਨੀ, 47 ਸਾਲਾ ਮਹਿਲਾ ਕਾਂਜਲੀ ਕਪੂਰਥਲਾ, 65 ਸਾਲਾ ਪੁਰਸ਼ ਸੰਤ ਨਗਰ ਕਪੂਰਥਲਾ, 57 ਸਾਲਾ ਔਰਤ ਕਪੂਰਥਲਾ, 75 ਸਾਲਾ ਪੁਰਸ਼ ਆਰ. ਸੀ. ਐੱਫ. ਕਪੂਰਥਲਾ, 57 ਸਾਲਾ ਪੁਰਸ਼ ਅਰਬਨ ਅਸਟੇਟ ਕਪੂਰਥਲਾ, 31 ਸਾਲਾ ਸੀ. ਐੱਚ. ਕਪੂਰਥਲਾ, 50 ਸਾਲਾ ਪੁਰਸ਼ ਥਾਣਾ ਸਦਰ ਕਪੂਰਥਲਾ, 55 ਸਾਲਾ ਪੁਰਸ਼ ਰਾਏਪੁਰ ਪੀਰ ਬਖਸ਼ਵਾਲਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਹੋਰ 15 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹਨ।