ਭਗਤ ਧੰਨਾ ਸਾਹਿਬ ਜੀ ਦੇ ਜਨਮ ਦਿਹਾਡ਼ੇ ’ਤੇ ਗੁਰਮਤਿ ਸਮਾਗਮ ਆਯੋਜਿਤ

04/22/2019 4:33:27 AM

ਕਪੂਰਥਲਾ (ਸੋਢੀ)-ਬਚਪਨ ਤੋਂ ਨਿਰੰਕਾਰੀ ਰੰਗਾਂ ’ਚ ਰੰਗੇ ਰਹਿਣ ਵਾਲੇ ਮਹਾਨ ਭਗਤ ਧੰਨਾ ਜੀ ਦੇ ਜਨਮ ਦਿਹਾਡ਼ੇ ’ਤੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਵਿਸ਼ਾਲ ਦੀਵਾਨ ਸਜਾਏ ਗਏ, ਜਿਸ ’ਚ ਸਵੇਰੇ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਗੁਰਬਾਣੀ ਦੀ ਕਥਾ, ਵਿਦਵਾਨ ਕਥਾ ਵਾਚਕ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਕੀਤੀ ਤੇ ਉਪਰੰਤ ਪੂਰਾ ਦਿਨ ਹਜ਼ੂਰੀ ਰਾਗੀ ਜਥਿਆਂ ਭਾਈ ਸਰਬਜੀਤ ਸਿੰਘ ਲੋਹੀਆਂ, ਭਾਈ ਸੁਖਵਿੰਦਰ ਸਿੰਘ, ਭਾਈ ਜਗਜੀਤ ਸਿੰਘ, ਭਾਈ ਭਜਨ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਦਿਲਬਾਗ ਸਿੰਘ ਤੇ ਭਾਈ ਮਨਜੀਤ ਸਿੰਘ ਦੇ ਰਾਗੀ ਜਥਿਆਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਸ਼ਾਮ ਨੂੰ ਗੁਰਇਤਿਹਾਸ ਦੀ ਕਥਾ ਭਾਈ ਗੁਰਪ੍ਰੀਤ ਸਿੰਘ ਕਥਾ ਵਾਚਕ ਨੇ ਸਰਵਣ ਕਰਵਾਈ। ਉਨ੍ਹਾਂ ਭਗਤ ਧੰਨਾ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਭਗਤਾਂ ਦੀ ਉਪਮਾ ਅਕਾਲ ਪੁਰਖ ਤੋਂ ਵੀ ਵੱਡੀ ਹੈ। ਉਨ੍ਹਾਂ ਕਿਹਾ ਕਿ ਜੋ ਅਕਾਲ ਪੁਰਖ ਨਿਰੰਕਾਰ ਦਾ ਹੋ ਜਾਂਦਾ ਹੈ ਤਾਂ ਸਾਰਾ ਹੀ ਜੱਗ ਉਸਦਾ ਹੋ ਜਾਂਦਾ ਹੈ। ਪ੍ਰਭੂ ਚਤੁਰਾਈਆਂ ਨਾਲ ਨਹੀਂ ਭਗਤ ਧੰਨਾ ਜੀ ਵਾਂਗ ਭੋਲੇ ਭਾਅ ਮਿਲਦਾ ਹੈ। ਭਗਤ ਧੰਨਾ ਜੀ ਬਚਪਨ ਤੋਂ ਹੀ ਨਿਰੰਕਾਰ ਦੇ ਰੰਗਾਂ ਵਿਚ ਰੰਗੇ ਹੋਏ ਹਮੇਸ਼ਾ ਉਸੇ ਦੀ ਹੀ ਅਰਾਧਨਾ ਕਰਦੇ ਸਨ ਤੇ ਪ੍ਰਭੂ ਤੇ ਪੂਰਨ ਭਰੋਸਾ ਰੱਖਦੇ ਸਨ। ਉਨ੍ਹਾਂ ਜਦੋਂ ਕਾਸ਼ੀ ਵਿਚ ਰਾਮਾ ਨੰਦ ਜੀ ਨੂੰ ਗੁਰੂ ਧਾਰਨ ਕੀਤਾ ਤੇ ਪ੍ਰਮਾਤਮਾ ਬਾਰੇ ਗਿਆਨ ਹਾਸਲ ਕੀਤਾ ਤੇ ਇਕ ਅਕਾਲ ਪੁਰਖ ਦੇ ਪੁਜਾਰੀ ਬਣ ਗਏ। ਜਿਨ੍ਹਾਂ ਸ਼ਰਧਾ ਭਾਵ ਤੇ ਪੂਰਨ ਭਰੋਸਾ ਧਾਰ ਕੇ ਪ੍ਰਮਾਤਮਾ ਦੇ ਪ੍ਰਤੱਖ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਭਗਤ ਸਾਹਿਬਾਨ ਤੇ ਸ਼ਹੀਦ ਸਾਰੇ ਪੰਥ ਦੇ ਸਾਂਝੇ ਹੁੰਦੇ ਹਨ ਪਰ ਅੱਜ ਅਸੀਂ ਜਾਤਾਂ ਪਾਤਾਂ ਦੇ ਆਧਾਰ ’ਤੇ ਹੀ ਭਗਤਾਂ ਤੇ ਸ਼ਹੀਦਾਂ ਨੂੰ ਵੀ ਵੰਡ ਕੇ ਰੱਖ ਦਿੱਤਾ ਹੈ।ਇਸ ਮੌਕੇ ਭਾਈ ਸਤਨਾਮ ਸਿੰਘ ਰਿਆਡ਼, ਭਾਈ ਸੁਰਜੀਤ ਸਿੰਘ ਸਭਰਾਅ, ਭਾਈ ਹਰਜਿੰਦਰ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਗਤਾਰ ਸਿੰਘ, ਭਾਈ ਨਵਜੋਤ ਸਿੰਘ, ਭਾਈ ਅਵਤਾਰ ਸਿੰਘ, ਭਾਈ ਮਲਕੀਤ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਚੈਂਚਲ ਸਿੰਘ, ਭਾਈ ਸਰਵਣ ਸਿੰਘ ਚੱਕਾਂ ਆਦਿ ਨੇ ਵੀ ਸ਼ਿਰਕਤ ਕੀਤੀ।

Related News