ਮਨੁੱਖਤਾ ਦੀ ਭਾਲਈ ਹੀ ਰੱਬ ਦੀ ਬੰਦਗੀ ਹੈ : ਗੁਰਦੀਪ ਕੌਰ

04/22/2019 4:33:03 AM

ਕਪੂਰਥਲਾ (ਧੰਜੂ)-ਮਨੁੱਖਤਾ ਦੀ ਭਾਲਈ ਹੀ ਰੱਬ ਦੀ ਬੰਦਗੀ ਹੈ, ਪ੍ਰਮਾਤਮਾ ਨੂੰ ਪਿਆਰ ਕਰਦੇ ਹੋ ਤਾਂ ਹਰ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ। ਇਹ ਸ਼ਬਦ ਮਾਤਾ ਗੁਰਦੀਪ ਕੌਰ ਨੇ ਪਿੰਡ ਡੌਲਾ ਵਿਖੇ ਸਵ. ਮਾ. ਰੂਡ਼ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸਵ. ਗੁਰਮੁੱਖ ਸਿੰਘ ਸਰਪੰਚ ਦੀ ਯਾਦ ਨੂੰ ਸਮਰਪਿਤ ਮੁਫਤ ਕੈਂਸਰ ਚੈੱਕਅਪ ਕੈਂਪ ਦਾ ਉਦਘਾਟਨ ਕਰਨ ਸਮੇਂ ਕਹੇ। ਇਕਬਾਲ ਸਿੰਘ ਝੰਡ ਅਤੇ ਸੁਖਵਿੰਦਰ ਸਿੰਘ ਝੰਡ ਦੇ ਉਦਮ ਸਦਕਾ ਵਰਲਡ ਕੇਅਰ ਸੰਸਥਾ ਵੱਲੋਂ ਕੁਲਵੰਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਕੈਂਸਰ ਰੋੋਕੋ ਕੈਂਪ ਲਾਇਆ ਗਿਆ। ਕੈਂਪ ਦੌਰਾਨ ਇੰਚਾਰਜ ਡਾ. ਨਵਨੀਤ ਕੌਰ ਨੇ ਦੱਸਿਆ ਕਿ ਇਸ ਵਿੱਚ 200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਛਾਤੀ ਦਾ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ, ਗਦੂਦਾਂ, ਮੂੰਹ ਅਤੇ ਗਲੇ ਦੇ ਕੈਂਸਰ ਲਈ ਓਰਲ ਸਕਰੀਨਿੰਗ ਅਤੇ ਬਲੱਡ ਕੈਂਸਰ ਦੇ ਟੈਸਟ ਕੀਤੇ ਗਏ। ਇਸ ਮੌਕੇ ਡਾ. ਜਤਿਨ, ਸਰਪੰਚ ਪਰਮਜੀਤ ਕੁਮਾਰ, ਨੰਬਰਦਾਰ ਰਣਜੀਤ ਸਿੰਘ, ਗੁਰਦਿਆਲ ਸਿੰਘ, ਇਕਬਾਲ ਸਿੰਘ, ਪ੍ਰਧਾਨ ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਵਰਨ ਸਿੰਘ ਬਾਵਾ, ਤਰਸੇਮ ਸਿੰਘ, ਸਕੱਤਰ ਮਹਿੰਦਰ ਸਿੰਘ, ਤਰਸੇਮ ਸਿੰਘ, ਨਿਰਮਲ ਸਿੰਘ, ਮੁਖਤਿਆਰ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਜਸਪਾਲ ਸਿੰਘ, ਦੀਦਾਰ ਸਿੰਘ, ਜਸਵਿੰਦਰ ਸਿੰਘ, ਨਵਦੀਪ ਸਿੰਘ ਝੰਡ, ਜਗਦੀਪ ਸਿੰਘ ਝੰਡ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

Related News