ਪ੍ਰਾਚੀਨ ਮਹਾਕਾਲੀ ਮੰਦਰ ਵਿਖੇ ਦੁਰਗਾ ਸਪਤਮੀ ਦੇ ਪਾਠ ਦੇ ਭੋਗ ਪਾਏ

Tuesday, Apr 16, 2019 - 04:30 AM (IST)

ਪ੍ਰਾਚੀਨ ਮਹਾਕਾਲੀ ਮੰਦਰ ਵਿਖੇ ਦੁਰਗਾ ਸਪਤਮੀ ਦੇ ਪਾਠ ਦੇ ਭੋਗ ਪਾਏ
ਕਪੂਰਥਲਾ (ਧੀਰ)-ਨਾਰਾਤਿਆਂ ਦੇ ਸ਼ੁਭ ਮੌਕੇ ਪ੍ਰਾਚੀਨ ਮਹਾਕਾਲੀ ਮੰਦਰ ’ਚ ਚੱਲ ਰਹੇ ਦੁਰਗਾ ਸਪਤਮੀ ਪਾਠਾਂ ਦੇ ਆਖਰੀ ਦਿਨ ਨੌਮੀ ਮੌਕੇ ਉਚਾਰਨ ਕਰਕੇ ਭੋਗ ਪਾਏ ਗਏ। ਇਸ ਸਮੇਂ ਮਹਿਲਾਵਾਂ ਨੇ ਮਾਂ ਦੁਰਗਾ ਸਪਤਮੀ ਦੀਆਂ ਚੌਪਾਈਆਂ ਪਡ਼੍ਹੀਆ ਤੇ ਮਾਂ ਕਾਲੀ ਦੁਰਗਾ ਦਾ ਗੁਣਗਾਨ ਕੀਤਾ ਗਿਆ। ਨੰਨੀ ਬੱਚੀ ਚਾਰੂ ਸ਼ਰਮਾ ਨੇ ਆਪਣੀ ਸੁੰਦਰ ਤੇ ਮਧੁਰ ਆਵਾਜ਼ ਨਾਲ ‘ਮਾਂ ਭਵਾਨੀ ਤੇਰੇ ਦਰ ਪੇ ਆਏ ਹੈਂ’, ‘ਕਿੰਨਾ ਸੁੰਦਰ ਸਜਾ ਹੈ ਦਵਾਰ’ ਆਦਿ ਨਾਲ ਮਾਂ ਦੀਆ ਭੇਂਟਾਂ ਸੁਣਾ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਵਿਦਵਾਨ ਪੰਡਿਤ ਰਾਮ ਕਰਨ ਸ਼ਰਮਾ ਨੇ ਕਿਹਾ ਕਿ ਨਾਰਾਤਿਆਂ ਮੌਕੇ ਮਾਂ ਦੀ ਸਤੁਤੀ ਕਰਨ ਨਾਲ ਮਾਂ ਭਗਵਤੀ ਆਪਣੇ ਭਗਤਾਂ ਨੂੰ ਮਨਵਾਂਛਿਤ ਫਲ ਦਿੰਦੀ ਹੈ। ਨੌ ਦਿਨ ਲਗਾਤਾਰ ਮਾਂ ਦੁਰਗਾ ਦੀ ਸਤੁਤੀ ਤੇ ਪੂਜਾ ਕਰਨੀ ਤੇ ਆਖਰੀ ਦਿਨ ਮਾਂ ਦੇ ਨੌਵੇਂ ਸਵਰੂਪ ਮਾਂ ਸਿੱਧੀ ਦਾਤਰੀ ਦੀ ਪੂਜਾ ਸਾਰੇ ਦੁੱਖਾਂ ਕਲੇਸ਼ਾਂ ਨੂੰ ਦੂਰ ਕਰਦੀ ਹੈ। ਮਾਂ ਭਵਾਨੀ ਦਾ ਨਾਂ ਲੈਂਦੇ ਹੀ ਸਿੱਧੀ ਮਿਲਦੀ ਹੈ ਤੇ ਉਸਦੇ ਨਾਮ ਨਾਲ ਮਨ ਦੀ ਸ਼ੁੱਧੀ ਪ੍ਰਾਪਤ ਹੁੰਦੀ ਹੈ। ਮਾਂ ਕਾਲੀ ਮੁਸ਼ਕਲ ਕਾਰਜ ਕਰਕੇ ਆਪਣੇ ਭਗਤਾਂ ਤੇ ਸਦਾ ਆਪਣਾ ਆਸ਼ੀਰਵਾਦ ਵਾਲਾ ਹੱਥ ਰੱਖਦੀ ਹੈ ਤੇ ਉਸਦਾ ਕੋਈ ਵੀ ਦੁਸ਼ਮਨ ਵਾਲ ਵੀ ਵਿੰਗਾ ਨਹੀ ਕਰ ਸਕਦਾ। ਇਸ ਉਪਰੰਤ ਮਾਂ ਦੁਰਗਾ ਦੀ ਆਰਤੀ ਉਤਾਰ ਕੇ ਭਗਤਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਪੰਡਤ ਰਾਮ ਕਰਨ ਸ਼ਰਮਾ, ਪ੍ਰਦੀਪੁਰੀ, ਬ੍ਰਿਜ ਮੋਹਨ, ਦੇਵੀ ਦਿਆਲ, ਦਵਿੰਦਰ ਕੁਮਾਰ, ਪਵਨ ਜੈਨ, ਕੁਲਭੂਸ਼ਣ ਪੁਰੀ, ਚਾਂਦ ਪੁਰੀ, ਸ਼ੀਲਾ ਰਾਣੀ, ਪੁਸ਼ਪਾ, ਰਜਨੀ ਪੁਰੀ, ਰਜਿਤ ਭੱਲਾ, ਸਰੋਜ ਸ਼ਰਮਾ ਆਦਿ ਹਾਜ਼ਰ ਸਨ।

Related News