ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

Tuesday, Apr 16, 2019 - 04:29 AM (IST)

ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ
ਕਪੂਰਥਲਾ (ਗੌਰਵ)-ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਅਨਿਲ ਨਾਹਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪੰਜਾਬ ਦੇ ਸੰਗਠਨ ਮੰਤਰੀ ਮੁਕੇਸ਼ ਕੁਮਾਰ ਲਾਟੀ ਉਚੇਚੇ ਤੌਰ ’ਤੇ ਪਹੁੰਚੇ। ਹਾਜ਼ਰ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੁਕੇਸ਼ ਲਾਟੀ ਨੇ 16 ਅਪ੍ਰੈਲ ਨੂੰ ਗੁਰਦਾਸਪੁਰ ਵਿਖੇ ਹੋਣ ਜਾ ਰਹੀ ਲਲਕਾਰ ਰੈਲੀ ’ਚ ਸਾਰੇ ਮੈਂਬਰਾਂ ਨੂੰ ਵੱਧ ਚਡ਼੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਹਿੰਦੂ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਵਰਤੀ ਜਾ ਰਹੀ ਕੁਤਾਹੀ ਤੇ ਪੰਜਾਬ ’ਚ ਹਿੰਦੂ ਆਗੂਆਂ ’ਤੇ ਹੋ ਰਹੇ ਜਾਨਲੇਵਾ ਹਮਲਿਆਂ ਦੇ ਰੋਸ ਵਜੋਂ ਪੰਜਾਬ ਸਰਕਾਰ ਨੂੰ ਜਗਾਉਣ ਲਈ ਲਲਕਾਰ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ’ਚ ਸੂਬੇ ਭਰ ਤੋਂ ਵੱਧ ਚਡ਼੍ਹ ਕੇ ਸੰਗਠਨ ਦੇ ਮੈਂਬਰ ਤੇ ਅਹੁਦੇਦਾਰ ਹਾਜ਼ਰ ਹੋਣਗੇ। ਮੀਟਿੰਗ ’ਚ ਕੁਲਦੀਪ ਮਾਣਕ, ਲੱਕੀ ਨਾਹਰ, ਰਿੰਕੂ ਕਪੂਰ, ਪੰਮ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਮੈਂਬਰਾਂ ਦਾ ਹਜ਼ੂਮ ਸੀ।

Related News