ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ’ਚ ਮਾਪਿਆਂ ਲਈ ਵਰਕਸ਼ਾਪ ਲਾਈ

Sunday, Mar 31, 2019 - 04:50 AM (IST)

ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ’ਚ ਮਾਪਿਆਂ ਲਈ ਵਰਕਸ਼ਾਪ ਲਾਈ
ਕਪੂਰਥਲਾ (ਮੱਲ੍ਹੀ)-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰ. ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ’ਚ ਨਰਸਰੀ ਕਲਾਸ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਵਰਕਸ਼ਾਪ ਲਾਈ ਗਈ। ਸਕੂਲ ਦੇ ਮਲਟੀ ਮੀਡੀਆ ਹਾਲ ’ਚ ਪਹੁੰਚੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪਾਵਰ ਪੁਆਇੰਟ ਪ੍ਰੈਜੈਂਟੇਸਨ ਰਾਹੀਂ ਸਾਰੇ ਵਿਸ਼ਿਆਂ ਦੇ ਸਿਲੇਬਸ, ਐਕਟੀਵਿਟੀਜ਼ ਅਤੇ ਫੋਨਿਕ ਸਾਊਂਡ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਕੂਲੀ ਬੈਗ ਦਾ ਭਾਰ ਘਟਾ ਕੇ ਕੁਝ ਪੁਸਤਕਾਂ ਸਕੂਲ ’ਚ ਹੀ ਰੱਖਣ ਦਾ ਫੈਸਲਾ ਵੀ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਇੰਜ. ਹਰਨਿਆਮਤ ਕੌਰ, ਨੀਲਮ ਕਾਲਡ਼ਾ, ਹਰਪ੍ਰੀਤ ਕੌਰ, ਰੀਮਾ, ਲਵਿਤਾ, ਨਰਿੰਦਰਪਾਲ ਕੌਰ, ਕਰਨਜੀਤ ਕੌਰ ਤੇ ਰੇਨੂੰ ਅਰੋਡ਼ਾ ਆਦਿ ਹਾਜ਼ਰ ਸਨ।

Related News