‘ਬੇਬੇ ਨਾਨਕੀ ਜੀ ਦੇ ਜਨਮ ਉਤਸਵ ਦੀ ਖੁਸ਼ੀ ’ਚ 1 ਨੂੰ ਖੇਡੇ ਜਾਣਗੇ ਧਾਰਮਕ ਪ੍ਰੋਗਰਾਮ’

Wednesday, Mar 27, 2019 - 04:37 AM (IST)

‘ਬੇਬੇ ਨਾਨਕੀ ਜੀ ਦੇ ਜਨਮ ਉਤਸਵ ਦੀ ਖੁਸ਼ੀ ’ਚ 1 ਨੂੰ ਖੇਡੇ ਜਾਣਗੇ ਧਾਰਮਕ ਪ੍ਰੋਗਰਾਮ’
ਕਪੂਰਥਲਾ (ਸੋਢੀ)-ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਯੂ. ਕੇ. ਅਤੇ ਸੁਲਤਾਨਪੁਰ ਲੋਧੀ ਵਲੋਂ ਚੇਅਰਮੈਨ ਜੈਪਾਲ ਸਿੰਘ ਯੂ. ਕੇ. ਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਚਾਨਾ ਦੀ ਦੇਖ-ਰੇਖ ਹੇਠ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਜਗਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣਜੀ ਬੇਬੇ ਨਾਨਕੀ ਜੀ ਦਾ ਜਨਮ ਉਤਸਵ ਮਨਾਏ ਜਾਣ ਦੀਆਂ ਤਿਆਰੀਆਂ ਲਈ ਅੱਜ ਧਾਰਮਕ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ’ਚ ਵੱਖ-ਵੱਖ ਕਾਰਜਾਂ ਲਈ ਡਿਊਟੀਆਂ ਲਗਾਈਆਂ ਗਈਆਂ। ਜਾਣਕਾਰੀ ਦਿੰਦੇ ਹੋਏ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਸੈਕਟਰੀ ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਮੈਨੇਜਰ ਜਥੇ. ਗੁਰਦਿਆਲ ਸਿੰਘ ਨੇ ਦੱਸਿਆ ਕਿ ਬੇਬੇ ਨਾਨਕੀ ਜੀ ਦਾ ਜਨਮ ਉਤਸਵ 1,2,3,4 ਅਪ੍ਰੈਲ ਨੂੰ ਸੰਤਾਂ-ਮਹਾਪੁਰਸ਼ਾਂ, ਦੇਸ਼-ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਸੰਬੰਧੀ ਲਗਾਤਾਰ ਲਡ਼ੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲਡ਼ੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਦੀ ਰਾਤ ਨੂੰ ਧਾਰਮਕ ਪ੍ਰੋਗਰਾਮ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਖੇਡੇ ਜਾਣਗੇ , ਜਿਸ ’ਚ ਸਵ. ਸ. ਗੁਰਸ਼ਰਨ ਸਿੰਘ ਨਾਟਕਕਾਰ ਦੇ ਸਾਥੀ ਕੇਵਲ ਧਾਲੀਵਾਲ ਤੇ ਉਨ੍ਹਾਂ ਦੀ ਟੀਮ ਰੰਗ ਮੰਚ ਅੰਮ੍ਰਿਤਸਰ ਵਲੋਂ ‘ਚਾਂਦਨੀ ਚੌਕ ਤੋਂ ਸਰਹੰਦ ਤਕ’, ‘ਸ਼ੇਰੇ ਪੰਜਾਬ’, ‘ਗਗਨ ਮੇਂ ਥਾਲ’, ‘ਅਸਲੀ ਹੀਰੋ’ ਧਾਰਮਕ ਨਾਟਕ ਖੇਡੇ ਜਾਣਗੇ। 2 ਅਪ੍ਰੈਲ ਸਵੇਰੇ 5 ਵਜੇ ਵੱਡੀ ਪ੍ਰਭਾਤ ਫੇਰੀ ਤੇ ਸਵੇਰੇ 10 ਵਜੇ ਮੁੱਖ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਅਤੇ ਉਪਰੰਤ ਲੋਡ਼ਵੰਦ ਧੀਆਂ ਦੇ ਸਮੂਹਿਕ ਵਿਆਹ ਟਰੱਸਟ ਵਲੋਂ ਕਰਵਾਏ ਜਾਣਗੇ। ਸ਼ਾਮ ਨੂੰ ਮਹਾਨ ਢਾਡੀ ਦਰਬਾਰ ਤੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਸੇ ਤਰ੍ਹਾਂ 3 ਅਪ੍ਰੈਲ ਨੂੰ ਮਹਾਨ ਨਗਰ ਕੀਰਤਨ ਗੁਰਦੁਆਰਾ ਬੇਬੇ ਨਾਨਕੀ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸਜਾਇਆ ਜਾਵੇਗਾ ਅਤੇ ਸ਼ਾਮ ਨੂੰ ਮਹਾਨ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮ ਹੋਵੇਗਾ, 4 ਅਪ੍ਰੈਲ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਉੱਚ ਕੋਟੀ ਦੇ ਰਾਗੀ, ਢਾਡੀ, ਕਵੀਸ਼ਰੀ ਜਥੇ, ਕਥਾ ਵਾਚਕ ਤੇ ਸੰਤ ਮਹਾਪੁਰਸ਼ ਹਾਜ਼ਰੀ ਭਰਨਗੇ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਭਾਈ ਜੇ. ਪੀ. ਸਿੰਘ ਚਲਾਉਣਗੇ। ਇਸ ਮੌਕੇ ਐਡ. ਗੁਰਮੀਤ ਸਿੰਘ ਵਿਰਦੀ, ਭਾਈ ਜਤਿੰਦਰਪਾਲ ਸਿੰਘ, ਗੁਰਦਿਆਲ ਸਿੰਘ ਮੈਨੇਜਰ, ਜਸਵੰਤ ਸਿੰਘ ਨੰਡਾ ਸੱਧੂਵਾਲ, ਡਾ. ਗੁਰਦੀਪ ਸਿੰਘ, ਸੁਖਬੀਰ ਸਿੰਘ, ਨਰਿੰਦਰਜੀਤ ਸਿੰਘ ਕੈਸ਼ੀਅਰ, ਪਰਮਜੀਤ ਸਿੰਘ ਲੁਧਿਆਣਾ, ਪਰਮਿੰਦਰ ਕੌਰ ਥਿੰਦ, ਅਮਰਜੀਤ ਸਿੰਘ, ਜੋਗਿੰਦਰ ਸਿੰਘ, ਮਾ. ਪ੍ਰਭਦਿਆਲ ਸਿੰਘ , ਮੈਡਮ ਰਮਿੰਦਰ ਕੌਰ, ਜਸਕਰਨਬੀਰ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ, ਜਥੇ. ਪਰਮਿੰਦਰ ਸਿੰਘ ਖਾਲਸਾ ਆਦਿ ਨੇ ਸ਼ਿਰਕਤ ਕੀਤੀ।

Related News