ਅਮਰਜੀਤ ਨੌਰੰਗਪੁਰ ਬਣੇ ਲਾਇਨਜ਼ ਕਲੱਬ ਦੇ ਪ੍ਰਧਾਨ

Tuesday, Mar 26, 2019 - 04:56 AM (IST)

ਅਮਰਜੀਤ ਨੌਰੰਗਪੁਰ ਬਣੇ ਲਾਇਨਜ਼ ਕਲੱਬ ਦੇ ਪ੍ਰਧਾਨ
ਕਪੂਰਥਲਾ (ਰਜਿੰਦਰ)-ਲਾਇਨਜ਼ ਕਲੱਬ ਬੇਗੋਵਾਲ ਦੀ ਮੀਟਿੰਗ ਇਥੋਂ ਦੇ ਟਾਊਨ ਹਾਰਟ ਰੈਸਟੋਰੈਂਟ ਵਿਖੇ ਕਲੱਬ ਦੇ ਪ੍ਰਧਾਨ ਗੁਰਇਕਬਾਲ ਸਿੰਘ ਤੁੱਲੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਕਲੱਬ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਅਮਰਜੀਤ ਸਿੰਘ ਨੌਰੰਗਪੁਰ ਨੂੰ ਕਲੱਬ ਦਾ ਅਗਲਾ ਪ੍ਰਧਾਨ ਚੁਣਿਆ ਗਿਆ। ਇਸ ਸਮੇਂ ਸੰਗਤ ਸਿੰਘ ਸੁਦਾਮਾ ਤੇ ਸੁਖਵਿੰਦਰ ਸਿੰਘ ਪ੍ਰੇਮ ਨੇ ਕਿਹਾ ਕਿ ਲਾਇਨਜ਼ ਕਲੱਬ ਬੇਗੋਵਾਲ ਦੇ ਮੌਜੂਦਾ ਪ੍ਰਧਾਨ ਗੁਰਇਕਬਾਲ ਸਿੰਘ ਤੁੱਲੀ ਦੀ ਅਗਵਾਈ ਵਾਲੀ ਟੀਮ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਹੀ ਸ਼ਲਾਘਾਯੋਗ ਪ੍ਰਾਜੈਕਟ ਕਰਦੇ ਹੋਏ ਸਮਾਜ ਸੇਵਾ ਦੇ ਕਾਰਜ ਕੀਤੇ ਹਨ ਅਤੇ ਲਾਇਨਜ਼ ਇੰਟਰਨੈਸ਼ਨਲ ਦੇ ਨਿਯਮਾਂ ਮੁਤਾਬਿਕ ਪਹਿਲੀ ਜੁਲਾਈ ਤੋਂ ਲਾਇਨਜ਼ ਇੰਟਰਨੈਸ਼ਨਲ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ। ਜਿਸ ਤੋਂ ਪਹਿਲਾਂ ਕਲੱਬ ਵਲੋਂ ਨਵੀਂ ਟੀਮ ਦੀ ਚੋਣ ਕੀਤੀ ਜਾਂਦੀ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਕਲੱਬ ਵਲੋਂ ਅਮਰਜੀਤ ਸਿੰਘ ਨੌਰੰਗਪੁਰ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਲੱਬ ਦੀ ਟੀਮ ਦੇ ਵਿਸਥਾਰ ਲਈ ਸਾਰੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ ਹਨ, ਜੋ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਵੀਂ ਟੀਮ ਦਾ ਗਠਨ ਕਰਨਗੇ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਅਮਰਜੀਤ ਸਿੰਘ ਨੌਰੰਗਪੁਰ ਨੇ ਸਮੂਹ ਕਲੱਬ ਮੈਂਬਰਾਂ ਤੇ ਅਹੁੱਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵਲੋਂ ਪ੍ਰਗਟਾਏ ਗਏ ਭਰੋਸੇ ’ਤੇ ਮੈਂ ਖਰ੍ਹਾ ਉਤਰਾਂਗਾ। ਆਪਣੇ ਸੰਬੋਧਨ ਵਿਚ ਮੌਜੂਦਾ ਪ੍ਰਧਾਨ ਗੁਰਇਕਬਾਲ ਸਿੰਘ ਤੁੱਲੀ ਨੇ ਕਲੱਬ ਵਲੋਂ ਹੁਣ ਤੱਕ ਕੀਤੇ ਗਏ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਪਡ਼੍ਹੀ ਅਤੇ 30 ਜੂਨ ਤੱਕ ਕੀਤੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਬਾਰੇ ਕਲੱਬ ਮੈਂਬਰਾਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਸੈਕਟਰੀ ਅਮਿਤਪਾਲ ਸਿੰਘ, ਕੈਸ਼ੀਅਰ ਹਰਮਨਦੀਪ ਸਿੰਘ ਕੈਰੋਂ, ਸੰਗਤ ਸਿੰਘ ਸੁਦਾਮਾ, ਸੁਖਵਿੰਦਰ ਸਿੰਘ ਪ੍ਰੇਮ, ਨਿਸ਼ਾਨ ਸਿੰਘ ਬਲਿਆਣੀਆਂ, ਚੇਅਰਮੈਨ ਸਰਦਾਰੀ ਲਾਲ, ਅਸ਼ੋਕ ਬੱਤਰਾ, ਅਜੀਤਪਾਲ ਸਿੰਘ ਬੰਟੀ, ਅਮਰਜੋਤ ਸਿੰਘ ਜੱਜ, ਨੰਬਰਦਾਰ ਮਲਕੀਤ ਸਿੰਘ ਤੇ ਪ੍ਰੇਮ ਸੇਠੀ ਆਦਿ ਹਾਜ਼ਰ ਸਨ।

Related News