ਅਰਪਨਦੀਪ ਕੌਰ ਨੇ ਚਿੱਤਰਕਾਰੀ ਮੁਕਾਬਲੇ ’ਚ ਕੀਤਾ ਪਹਿਲਾ ਸਥਾਨ ਹਾਸਲ
Tuesday, Mar 26, 2019 - 04:56 AM (IST)

ਕਪੂਰਥਲਾ (ਮੱਲ੍ਹੀ)-ਸਾਇੰਸ ਸਿਟੀ ਕਪੂਰਥਲਾ ਵਿਖੇ ਵਿਸ਼ਵ ਜਲ ਦਿਵਸ ਮੌਕੇ ਵੱਖ-ਵੱਖ ਸਕੂਲਾਂ ਦਰਮਿਆਨ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ। ਜਿਸ ’ਚ ਬੀ. ਐੱਸ. ਟੀ . ਸੀ. ਸੈਕੰਡਰੀ ਸਕੂਲ, ਸੂਜੋਕਾਲੀਆ ਦੇ ਵਿਦਿਆਰਥੀਆਂ ਦੁਆਰਾ ਭਾਗ ਲਿਆ ਗਿਆ। ਵਿਦਿਆਰਥੀਆਂ ਨੇ ਬਡ਼ੇ ਉਤਸ਼ਾਹ ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਤੇ ਆਪਣੀ ਸੋਚ ਨੂੰ ਰੰਗਾਂ ਦੁਆਰਾ ਕਾਗਜ਼ ਤੇ ਉਲੀਕ ’ਤੇ ਬਡ਼ੇ ਹੀ ਸੁੰਦਰ ਢੰਗ ਨਾਲ ਸਮਾਜ ਨੂੰ ਆਉਣ ਵਾਲੇ ਜਲ ਸੰਕਟ ਬਾਰੇ ਜਾਗਰੂਕ ਕੀਤਾ। ਇਸ ’ਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ ਜਿਸ ’ਚੋਂ ਬੀ. ਐੱਸ. ਟੀ. ਸੀ. ਸੈ. ਸਕੂਲ ਸੂਜੋ ਕਾਲੀਆ ਦੀ 8ਵੀਂ ਜਮਾਤ ਦੀ ਵਿਦਿਆਰਥਣ ਅਰਪਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ, ਕੈਪਟਨ ਤੇਜਿੰਦਰ ਸਿੰਘ ਖਾਲਸਾ ਐੱਮ. ਡੀ., ਜਸਵਿੰਦਰ ਸਿੰਘ ਮੈਨੇਜਰ, ਪ੍ਰਿੰਸੀਪਲ ਸੁਰਿੰਦਰ ਕੌਰ ਅਨੇਜਾ ਵੱਲੋਂ ਜੇਤੂ ਵਿਦਿਆਰਥਣ ਤੇ ਅਧਿਆਪਕ ਪਵਨਪ੍ਰੀਤ ਕੌਰ ਤੇ ਰਮਨਦੀਪ ਕੌਰ ਜਿਨ੍ਹਾਂ ਨੇ ਬਡ਼ੀ ਮਿਹਨਤ ਸਦਕਾ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਲਈ ਤਿਆਰ ਕੀਤਾ, ਨੂੰ ਵਧਾਈ ਦਿੱਤੀ ਤੇ ਆਉਣ ਵਾਲੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।