ਬਾਬਾ ਸ਼੍ਰੀ ਚੰਦਰ ਵੈੱਲਫੇਅਰ ਸੋਸਾਇਟੀ ਦੀ ਮੀਟਿੰਗ
Wednesday, Mar 20, 2019 - 03:36 AM (IST)
ਕਪੂਰਥਲਾ (ਰਜਿੰਦਰ)-ਧੰਨ-ਧੰਨ ਬਾਬਾ ਸ਼੍ਰੀ ਚੰਦਰ ਜੀ ਵੈੱਲਫੇਅਰ ਸੋਸਾਇਟੀ ਬੇਗੋਵਾਲ ਦੀ ਮੀਟਿੰਗ ਇਥੇ ਹੋਈ। ਜਿਸ ਦੀ ਪ੍ਰਧਾਨਗੀ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਨੇ ਕੀਤੀ। ਜਿਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਵਿੰਦਰ ਬਿੱਟੂ ਨੇ ਦੱਸਿਆ ਕਿ ਕਲੱਬ ਵੱਲੋਂ ਧਾਰਮਿਕ ਦੇ ਨਾਲ ਸਮਾਜ ਸੇਵੀ ਕਾਰਜ ਵੀ ਕੀਤੇ ਜਾਂਦੇ ਹਨ। ਜਿਸ ਦੇ ਤਹਿਤ ਪਿੰਡ ਨੱਥੂਪੁਰ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ’ਤੇ ਉਸ ਦੇ ਤਿੰਨ ਬੱਚਿਆਂ ਦੀ ਪਡ਼੍ਹਾਈ ਦਾ ਖਰਚਾ ਸੋਸਾਇਟੀ ਵਲੋਂ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਹੋਰ ਦਸਿਆ ਕਿ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਵਿਧਵਾ ਔਰਤ ਨੂੰ ਸਿਲਾਈ ਮਸ਼ੀਨ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਕੈਸ਼ੀਅਰ ਵਿਰਸਾ ਸਿੰਘ, ਜਨਰਲ ਸੈਕਟਰੀ ਬਲਵਿੰਦਰ ਸਿੰਘ, ਵਾਈਸ ਪ੍ਰਧਾਨ ਪ੍ਰਗਟ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ, ਜਸਵੰਤ ਸਿੰਘ ਸੀਕਰੀ ਤੇ ਵਿਕਰਮਜੀਤ ਸਿੰਘ ਟਾਹਲੀ ਆਦਿ ਹਾਜ਼ਰ ਸਨ।