ਕੇਂਦਰ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕਰੇ : ਥਾਪਰ, ਦਾਤਾਰਪੁਰੀ

02/18/2019 4:36:15 AM

ਕਪੂਰਥਲਾ (ਗੁਰਵਿੰਦਰ ਕੌਰ)-ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਦਾ ਆਯੋਜਨ ਪਿੰਡ ਲੱਖਣ ਕਲਾਂ ਡੇਰੇ ਵਿਖੇ ਜ਼ਿਲਾ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ’ਚ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਪੁਲਵਾਮਾ ਅੱਤਵਾਦੀ ਹਮਲੇ ਦੀ ਕਡ਼ੇ ਸ਼ਬਦਾਂ ’ਚ ਨਿੰਦਾ ਕੀਤੀ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਜ਼ਿਲਾ ਇੰਚਾਰਜ ਤਰਸੇਮ ਥਾਪਰ ਤੇ ਜ਼ਿਲਾ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਾਨੂੰ ਇਸ ਦੁਖ ਦੀ ਘਡ਼ੀ ’ਚ ਸ਼ਹੀਦਾਂ ਦੇ ਪਰਿਵਾਰਾਂ ਨਾਲ ਖਡ਼੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕਰੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਪਾਕਿਸਤਾਨ ਦੀ ਇਸ ਕਾਰਵਾਈ ਦਾ ਕਰਡ਼ਾ ਜਵਾਬ ਦੇਣ ਲਈ ਠੋਸ ਯੋਜਨਾ ਬਣਾਉਣ ਦੀ ਲੋਡ਼ ਹੈ ਤਾਂ ਜੋ ਭਵਿੱਖ ’ਚ ਸਾਡੀ ਫੌਜ ਨੂੰ ਇੰਨਾ ਵੱਡਾ ਨੁਕਸਾਨ ਨਾ ਚੁੱਕਣਾ ਪਵੇ। ਇਸ ਦੌਰਾਨ ਹਾਜ਼ਰ ਅਹੁਦੇਦਾਰਾਂ ਤੇ ਵਰਕਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।ਇਸ ਮੌਕੇ ਜਸਵਿੰਦਰ ਸਿੰਘ ਬਿੱਟਾ, ਸੋਮ ਨਾਥ, ਗੁਰਦਿਆਲ ਸਿੰਘ, ਰਾਮ ਜੀ ਦਾਸ, ਬਿਧੀ ਰਾਜ, ਹਰਨਾਮ ਦਾਸ, ਬਲਦੇਵ ਸਿੰਘ, ਮਦਨ ਲਾਲ, ਸੁਖਦੇਵ ਸਿੰਘ, ਪਰਮਜੀਤ ਸਿੰਘ ਸਹੋਤਾ, ਬਲਵੰਤ ਸਿੰਘ, ਰਿੰਕਾ, ਅਮਰਜੀਤ, ਪਰਮਜੀਤ, ਸੁਖਵਿੰਦਰ ਕੌਰ, ਕਰਮ ਚੰਦ, ਬਲਕਾਰ ਸਿੰਘ, ਸਰਵਨ ਆਦਿ ਹਾਜ਼ਰ ਸਨ।

Related News