ਆਈ. ਕੇ. ਜੀ. ਪੀ. ਟੀ. ਯੂ. ਦੇ ਉਪ ਕੁਲਪਤੀ ‘ਫੈਲੋ ਅੈਵਾਰਡ’ ਨਾਲ ਸਨਮਾਨਤ

02/12/2019 5:00:04 AM

ਕਪੂਰਥਲਾ (ਜ. ਬ.)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਅਜੇ ਕੁਮਾਰ ਸ਼ਰਮਾ ਨੂੰ ਪੰਜਾਬ ਸਾਇੰਸ ਅਕਾਦਮੀ ਵੱਲੋਂ ‘ਫੈਲੋ ਅੈਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਪ੍ਰੋਫੈਸਰ ਡਾ. ਸ਼ਰਮਾ ਨੂੰ 22ਵੀਂ ਪੰਜਾਬ ਸਾਇੰਸ ਕਾਂਗਰਸ ਦੌਰਾਨ ਦਿੱਤਾ ਗਿਆ, ਜੋ ਕਿ 7 ਫਰਵਰੀ ਨੂੰ ਡੀ. ਏ. ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਜਲੰਧਰ ਵਿਖੇ ਆਯੋਜਿਤ ਕੀਤੀ ਗਈ ਸੀ। ਉਨ੍ਹਾਂ ਨੂੰ ਇਹ ਅੈਵਾਰਡ ਉਨ੍ਹਾਂ ਦੇ ਇੰਜੀਨੀਰਿੰਗ ਐਂਡ ਟੈਕਨੀਲੋਜੀ ਦੇ ਖੇਤਰ ਵਿਚ ਕੀਤੇ ਸਾਨਦਾਰ ਖੋਜ ਕਾਰਜਾਂ ਅਤੇ ਸੋਧ ਕਾਰਜਾਂ ਵਿਚ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ। ਨਾਮਵਰ ਸਾਇੰਸ ਵਿਸ਼ੇ ਨਾਲ ਜੁਡ਼ੇ ਨਾਮਵਰ ਪ੍ਰੋ. ਡਾ. ਮਾਸੋਟੋਸੀ ਵਾਤਨਾਬੇ ਮਾਈ ਯੂਨੀਵਰਸਿਟੀ, ਜਾਪਾਨ ਤੇ ਹੋਰ ਸੈਂਕਡ਼ੇ ਸਾਇੰਸਦਾਨਾਂ ਤੇ ਅਕਾਦਮਿਕ ਲੋਕਾਂ ਦੀ ਮੌਜੂਦਗੀ ਵਿਚ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ। ਉਪ-ਕੁਲਪਤੀ ਪ੍ਰੋ. ਡਾ. ਸ਼ਰਮਾ ਨੂੰ ਮਿਲੇ ਇਸ ਐਵਾਰਡ ਦੇ ਮੌਕੇ ’ਤੇ ਸੋਮਵਾਰ ਨੂੰ ਯੂਨੀਵਰਸਿਟੀ ਦੇ ਅਧਿਕਾਰੀਆਂ, ਫੈਕਲਟੀਜ਼ ਅਤੇ ਸਟਾਫ ਵੱਲੋਂ ਵੀ. ਸੀ. ਪ੍ਰੋ. ਡਾ. ਸ਼ਰਮਾ ਨੂੰ ਵਧਾਈਆਂ ਦਿੱਤੀਆਂ ਗਈਆਂ। ਉਪ-ਕੁਲਪਤੀ ਪ੍ਰੋ. ਡਾ. ਸ਼ਰਮਾ ਨੇ ਪੰਜਾਬ ਸਾਇੰਸ ਅਕਾਦਮੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਇੰਜੀਨੀਅਰਿੰਗ ਤੇ ਸਾਇੰਸ ਵਿਸ਼ੇ ਦਾ ਹਰੇਕ ਵਿਦਿਆਰਥੀ ਸਿਰਫ ਨੌਕਰੀ ਲਈ ਪਡ਼੍ਹਾਈ ਨਾ ਕਰੇ, ਬਲਕਿ ਵਿਗਿਆਨ ਤੇ ਟੈਕਨੋਲੋਜੀ ਦੇ ਵਿਕਾਸ ’ਚ ਯੋਗਦਾਨ ਪਾਉਣ ਲਈ ਪਡ਼੍ਹਾਈ ਕਰੇੇ। ਅਕਾਦਮੀ ਵੱਲੋਂ ਦਿੱਤੇ ਗਏ ਪ੍ਰਸ਼ੰਸਾ ਪੱਤਰ ਵਿਚ ਦਰਜ ਹੈ ਕਿ ਪ੍ਰੋਫੈਸਰ ਡਾ. ਸ਼ਰਮਾ ਦੀ ਇੰਜੀਨੀਅਰਿੰਗ ’ਚ ਖਾਸ ਕਰ ਕੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਵਿਚ ਅਥਾਹ ਜਾਣਕਾਰੀ ਹੈ ਅਤੇ ਪ੍ਰੋ. ਡਾ. ਸ਼ਰਮਾ ਨੇ ਹੁਣ ਤਕ 328 ਖੋਜ ਪੱਤਰ, 12 ਕਿਤਾਬਾਂ ਪ੍ਰਕਾਸ਼ਨ ਦੇ ਨਾਲ-ਨਾਲ 27 ਪੀ. ਐੱਚ. ਡੀ. ਅਤੇ 46 ਐੱਮ. ਟੇਕ ਥੀਸਸ ਦੀ ਵੀ ਸੁਪਰਵਿਸ਼ਨ ਕੀਤੀ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਮੇਜਰ ਗ੍ਰਾਂਟ ਤਹਿਤ ਚਾਰ ਆਰ. ਐਂਡ. ਡੀ. ਪ੍ਰੋਜੈਕਟ ਵੀ ਪੂਰੇ ਕੀਤੇ ਹਨ। ਉਨ੍ਹਾਂ ਦੀ ਭਾਗੀਦਾਰੀ ਭਾਰਤ ਦੇ ਟੀ. ਈ. ਕਿਉ. ਆਈ. ਪੀ. -1 ਪ੍ਰੋਗਰਾਮ ਲਈ 200 ਮਿਲੀਅਨ ਰੁਪਏ ਦੇ ਵਿਸ਼ਵ ਬੈਂਕ ਪ੍ਰਾਜੈਕਟ ਵਿਚ ਵੀ ਰਹੀ ਹੈ।

Related News