ਭੱਕੂਵਾਲ ’ਚ ਜਤਿੰਦਰ ਕੌਰ ਕਾਂਗਰਸ ਦੇ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ

02/12/2019 4:59:33 AM

ਕਪੂਰਥਲਾ (ਰਜਿੰਦਰ)-ਕਾਂਗਰਸ ਦੇ ਹਲਕਾ ਭੁਲੱਥ ਤੋਂ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਦੀ ਮੌਜੂਦਗੀ ਵਿਚ ਮਹਿਲਾ ਕਾਂਗਰਸ ਪ੍ਰਧਾਨ ਹਲਕਾ ਭੁਲੱਥ ਬੀਬੀ ਕੁਲਵਿੰਦਰ ਕੌਰ ਵਲੋਂ ਪਿੰਡ ਭੱਕੂਵਾਲ ਵਿਚ ਬੀਬੀ ਜਤਿੰਦਰ ਕੌਰ ਨੂੰ ਪਾਰਟੀ ਦੇ ਮਹਿਲਾ ਵਿੰਗ ਦੀ ਪਿੰਡ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਮੇਂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਕਾਂਗਰਸ ਦੀਆਂ ਮਹਿਲਾ ਵਰਕਰਾਂ ਹਲਕੇ ਵਿਚ ਕਾਂਗਰਸ ਨੂੰ ਮਜ਼ਬੂਤ ਕਰਦੇ ਹੋਏ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅਹਿਮ ਯੋਗਦਾਨ ਪਾਉਣਗੀਆਂ। ਨਵੀਂ ਬਣੀ ਪਿੰਡ ਦੀ ਪ੍ਰਧਾਨ ਬੀਬੀ ਜਤਿੰਦਰ ਕੌਰ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨ ਲਈ ਤਿਆਰ ਹਨ ਅਤੇ ਪਾਰਟੀ ਵਲੋਂ ਦਿੱਤੀ ਗਈ ਜਿੰਮੇਵਾਰੀ ’ਤੇ ਖਰ੍ਹੇ ਉਤਰਨਗੇ। ਇਸ ਮੌਕੇ ਬਲਵਿੰਦਰ ਸਿੰਘ ਬਿੱਟੂ ਖੱਖ, ਸਰਪੰਚ ਜਸਵੀਰ ਕੌਰ, ਪਲਵਿੰਦਰ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ, ਗੁਰਦੀਪ ਕੌਰ, ਹਰਵੰਤ ਕੌਰ,ਬੀਬੀ ਕੁਲਵਿੰਦਰ ਕੌਰ ਬੇਗੋਵਾਲ, ਕੁਲਵੰਤ ਸਿੰਘ, ਤਰਸੇਮ ਸਿੰਘ, ਸੁਖਦੇਵ ਸਿੰਘ ਅਭੀ, ਅਮਨਦੀਪ ਸਿੰਘ ਕਾਹਲੋ, ਰਸ਼ਪਾਲ ਸ਼ਰਮਾਂ, ਦਲਵਿੰਦਰ ਸਿੰਘ ਕੰਗ ਜਨਰਲ ਸਕੱਤਰ, ਜਗਤਾਰ ਸਿੰਘ ਹੈਪੀ ਖੱਦਰ, ਰਮਨ ਸੰਧੂ ਪੀ. ਏ. ਆਦਿ ਹਾਜ਼ਰ ਸਨ।

Related News