ਮਾਤਾ ਭੱਦਰਕਾਲੀ ਮੰਦਰ ’ਚ ਚੌਥੇ ਦਿਨ ਵੀ ਕਰਵਾਏ ਹਵਨ

01/22/2019 10:52:16 AM

ਕਪੂਰਥਲਾ (ਸੇਖੜੀ)-ਮਾਤਾ ਭਦਰਕਾਲੀ ਮੰਦਰ ’ਚ ਅੱਜ ਚੌਥੇ ਦਿਨ ਪ੍ਰਧਾਨ ਮੁਕੇਸ਼ ਆਨੰਦ ਦੀ ਦੇਖ-ਰੇਖ ਹੇਠ 10 ਨਵੀਆਂ ਮੂਰਤੀਆਂ ਦੀ ਸਥਾਪਨਾ ਲਈ ਕਰਵਾਏ ਜਾ ਰਹੇ ਹਵਨਾਂ ’ਚ ਪੂਰੀ ਧਾਰਮਿਕ ਵਿਧੀ ਅਨੁਸਾਰ ਪੂਜਾ ਤੇ ਹਵਨ ਕਰਵਾਏ ਗਏ। ਉਪ ਪ੍ਰਧਾਨ ਅਨੂਪ ਕਲਹਨ, ਜਨਰਲ ਸਕੱਤਰ ਰਾਧੇ ਸ਼ਾਮ ਸ਼ਰਮਾ ਅਤੇ ਵਿੱਤ ਸਕੱਤਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਮਾਤਾ ਭਦਰਕਾਲੀ ਮੰਦਰ ’ਚ ਲਕਸ਼ਮੀ ਨਾਰਾਇਣ, ਸ਼ਿਵ ਪਰਿਵਾਰ, ਰਾਮ ਦਰਬਾਰ, ਰਾਧਾ ਕ੍ਰਿਸ਼ਨ, ਮਾਂ ਦੁਰਗਾ, ਸ਼ੀਤਲਾ ਮਾਤਾ, ਹਨੂਮਾਨ ਜੀ, ਭਗਵਾਨ ਪਰਸ਼ੂਰਾਮ ਜੀ, ਸ਼ਨੀ ਦੇਵ ਦੀ ਅਤੇ ਭੈਰੋਂ ਨਾਥ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਸਾਰੀਆਂ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸਵੇਰੇ 8.30 ਤੋਂ 12.30 ਵਜੇ ਤਕ ਹੋਵੇਗਾ ਅਤੇ ਦੁਪਹਿਰ 1 ਵਜੇ ਪੂਰਨ ਆਹੂਤੀ ਪਾਈ ਜਾਵੇਗੀ। ਦੁਪਹਿਰ 1.30 ਵਜੇ ਲੰਗਰ ਸ਼ੁਰੂ ਕੀਤਾ ਜਾਵੇਗਾ। ਅਸ਼ੋਕ ਸ਼ਰਮਾ ਨੇ ਦੱਸਿਆ ਕਿ ਮਾਤਾ ਭਦਰਕਾਲੀ ਦੇ ਆਸ਼ੀਰਵਾਦ ਨਾਲ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭਦਰਕਾਲੀ ਵੈਲਫੇਅਰ ਸੋਸਾਇਟੀ ਵਲੋਂ ਕਰਵਾਏ ਜਾ ਰਹੇ ਇਸ ਵਿਸ਼ਾਲ ਧਾਰਮਿਕ ਸਮਾਰੋਹ ਵਿਚ ਯੱਗ ਅਚਾਰੀਆ ਪੰਡਿਤ ਮੁਨੀਸ਼ ਤਿਵਾੜੀ, ਪੰਡਿਤ ਰਾਜ ਕਿਸ਼ੋਰ ਸ਼ਰਮਾ ਅਤੇ ਸਾਥੀਆਂ ਵਲੋਂ ਮੰਤਰਾਂ ਦਾ ਉਚਾਰਨ ਕਰ ਕੇ ਪੂਜਾ ਕਰਵਾਈ ਜਾ ਰਹੀ ਹੈ।

Related News