ਈਮਾਨਦਾਰੀ ਤੇ ਚੰਗੀ ਸੇਵਾ ਬਦਲੇ ਗ੍ਰੰਥੀ ਨੂੰ ਕੀਤਾ ਸਨਮਾਨਤ

01/21/2019 10:38:08 AM

ਕਪੂਰਥਲਾ (ਅਸ਼ਵਨੀ)-ਈਮਾਨਦਾਰੀ ਤੇ ਚੰਗੀ ਸੇਵਾ ਬਦਲੇ ਮੋਖੇ ਪਿੰਡ ਦੇ ਗੁਰਦੁਆਰਾ ਵਿਖੇ ਗ੍ਰੰਥੀ ਨਿਰਭੈਅ ਤੇ ਉਨ੍ਹਾਂ ਦੇ ਭਰਾ ਨਿਰਵੈਲ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤਪੁਰ ਦੇ ਅਧਿਆਪਕਾਂ ਨੇ ਉਚੇਚੇ ਤੌਰ ’ਤੇ ਸਨਮਾਨਤ ਕੀਤਾ। ਕਪੂਰਥਲਾ ਜ਼ਿਲੇ ਦੇ ਪਿੰਡ ਮੋਖੇ ਦੇ ਨਾਲ ਸਬੰਧਿਤ ਗ੍ਰੰਥੀ ਸਿੰਘ ਬੰਦੂਆਂ ਨੂੰ ਉਨ੍ਹਾਂ ਦੀ ਈਮਾਨਦਾਰੀ ਤੇ ਚੰਗੀ ਸੇਵਾ ਦੇ ਬਦਲੇ ਅਧਿਆਪਕਾਂ ਵਲੋਂ ਸਨਮਾਨਿਤ ਕੀਤਾ ਗਿਆ। ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੋਹਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤਪੁਰ ਦੀ ਅਧਿਆਪਿਕਾ ਮੈਡਮ ਗਿਰਿਜਾ ਦਾ ਕੇ ਅਸਲੀ ਸਰਟੀਫਿਕੇਟ ਤੇ ਨਕਦੀ ਵਾਲਾ ਬੈਗ ਰਸਤੇ ’ਚ ਡਿੱਗ ਪਿਆ ਸੀ, ਜਿਸ ’ਤੇ ਗ੍ਰੰਥੀ ਨਿਰਭੈਅ ਸਿੰਘ ਦੀ ਨਜ਼ਰ ਪਈ ਤਾਂ ਉਨ੍ਹਾਂ ਨੇ ਘੋਖ ਪਡ਼ਤਾਲ ਤੋਂ ਬਾਅਦ ਇਸ ਸਕੂਲ ਪੁੱਜ ਕੇ ਮੈਡਮ ਗਿਰਿਜਾ ਦੇ ਹਵਾਲੇ ਕੀਤਾ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵੀ ਉਹ ਇਕ ਨਕਦੀ ਦਾ ਪਰਸ ਜੋ ਕਿ ਉਨ੍ਹਾਂ ਨੂੰ ਇਸੇ ਤਰ੍ਹਾਂ ਰਾਹ ’ਚ ਡਿੱਗਿਆ ਹੋਇਆ ਮਿਲਿਆ ਸੀ, ਨੂੰ ਵੀ ਨਿਰਭੈਅ ਸਿੰਘ ਵਲੋਂ ਅਸਲ ਵਾਰਸਾਂ ਤੱਕ ਪਹੁੰਚਾਇਆ ਗਿਆ ਸੀ। ਇਸ ਮੌਕੇ ਮਾਤਾ ਸੁਲੱਖਣੀ ਨਰਸਰੀ ਸਮਿਸ ਕਰਮਜੀਤਪੁਰ ਦੇ ਸੰਚਾਲਕ ਜੋਗਿੰਦਰ ਸਿੰਘ, ਮੈਡਮ ਸੁਮਨਦੀਪ ਕੌਰ, ਕੁਲਦੀਪ ਠਾਕੁਰ, ਅਸ਼ਵਨੀ ਕੁਮਾਰ, ਮਾ. ਪਵਨ ਕੁਮਾਰ ਫੌਜੀ ਕਾਲੋਨੀ ਆਦਿ ਹਾਜ਼ਰ ਸਨ।

Related News