ਕਾਂਗਰਸ ਦੇ ਐੱਸ. ਸੀ. ਸੈੱਲ ਦੀ ਮੀਟਿੰਗ ’ਚ ਪੁੱਜਣਗੇ ਪੰਜਾਬ ਪ੍ਰਧਾਨ ਰਾਜ ਕੁਮਾਰ ਚੱਬੇਵਾਲ : ਰਾਣਾ

01/20/2019 12:55:10 PM

ਕਪੂਰਥਲਾ (ਰਜਿੰਦਰ)-ਕਾਂਗਰਸ ਦੇ ਐੱਸ.ਸੀ. ਸੈੱਲ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਰਾਜ ਕੁਮਾਰ ਚੱਬੇਵਾਲ 20 ਜਨਵਰੀ ਨੂੰ ਭੁਲੱਥ ਵਿਖੇ ਪਹੁੰਚਣਗੇ ਤੇ ਉਹ ਭੁਲੱਥ ਦੇ ਪਾਰਟੀ ਦਫਤਰ ਵਿਚ ਐੱਸ.ਸੀ.ਵਿੰਗ ਦੀ ਹਲਕਾ ਭੁਲੱਥ ਪੱਧਰ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ, ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਹਲਕਾ ਇੰਚ. ਰਣਜੀਤ ਸਿੰਘ ਰਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਆਪਣੀ ਮੀਟਿੰਗ ਦੌਰਾਨ ਜਿਥੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨਗੇ, ਉਥੇ ਹੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਵੀ ਜਾਣੂ ਕਰਵਾਉਣਗੇ। ਉਨ੍ਹਾਂ ਹੋਰ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਜਿਹੜੇ ਚੋਣ ਵਾਅਦੇ ਕੀਤੇ ਗਏ ਸਨ, ਉਹ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਐੱਸ.ਸੀ. ਸੈੱਲ ਕਪੂਰਥਲਾ ਦੇ ਚੇਅਰਮੈਨ ਤਜਿੰਦਰ ਸਿੰਘ ਭੰਡਾਰੀ, ਬਲਾਕ ਕਾਂਗਰਸ ਪ੍ਰਧਾਨ ਸਟੀਫਨ ਕਾਲਾ ਤੇ ਬਾਬਾ ਦੀਪੂ ਸਮੇਤ ਐੱਸ.ਸੀ. ਭਾਈਚਾਰੇ ਦੇ ਹੋਰ ਆਗੂ ਵੀ ਪੁੱਜਣਗੇ।

Related News