ਨਵ ਗਠਿਤ ਅਧਿਆਪਕ ਸੰਘਰਸ਼ ਕਮੇਟੀ ਕਪੂਰਥਲਾ ਦੀ ਵਿਚਾਰ ਵਟਾਂਦਰਾ ਮੀਟਿੰਗ ਸਮਾਪਤ

01/20/2019 12:54:30 PM

ਕਪੂਰਥਲਾ (ਮੱਲ੍ਹੀ)-ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਇਕ ਮੰਚ ’ਤੇ ਇੱਕਠੇ ਹੋ ਕੇ ਆਪਣੇ ਹੱਕਾਂ, ਅਧਿਕਾਰਾਂ ਤੇ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਅਤੇ ਕੈਪਟਨ ਸਰਕਾਰ ਦੀਆਂ ਤਾਨਾਸ਼ਾਹੀ ਠੋਸ ਨੀਤੀਆਂ ਖਿਲਾਫ ਲਡ਼ਨ ਦਾ ਸੰਕਲਪ ਲੈ ਕੇ ਨਵ ਗਠਿਤ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਕਪੂਰਥਲਾ ਇਕਾਈ ਦੀ ਪਲੇਠੀ ਵਿਚਾਰ ਵਟਾਂਦਰਾ ਮੀਟਿੰਗ ਸਥਾਨਕ ਸ਼ਾਲਾਮਾਰ ਬਾਗ ’ਚ ਹੋਈ। ਜਿਸ ’ਚ ਰਸ਼ਪਾਲ ਸਿੰਘ ਵਡ਼ੈਚ, ਜਸਪਾਲ ਸਿੰਘ ਜੱਸਾ, ਰਵੀ ਵਾਹੀ, ਜੈਮਲ ਸਿੰਘ, ਅਰੁਣਦੀਪ ਸਿੰਘ, ਅਪਿੰਦਰ ਸਿੰਘ ਥਿੰਦ, ਸਰਤਾਜ ਸਿੰਘ, ਭਜਨ ਸਿੰਘ ਮਾਨ, ਰਜੇਸ਼ ਮਹਿੰਗੀ, ਪੰਕਜ ਬਾਬੂ, ਸੁਖਦਿਆਲ ਸਿੰਘ ਝੰਡ, ਰਾਜੇਸ਼ ਜੌਲੀ, ਇੰਦਰਜੀਤ ਸਿੰਘ, ਗੁਰਮੇਜ ਸਿੰਘ, ਅਮਰ ਸਿੰਘ, ਕੁਸ਼ਲ ਕੁਮਾਰ, ਕਮਲਜੀਤ ਸਿੰਘ ਤੇ ਤਜਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਅਧਿਆਪਕ ਸੰਘਰਸ਼ ਕਮੇਟੀ ਕਪੂਰਥਲਾ ਦੇ ਅਹੁਦੇਦਾਰਾਂ ਤੇ ਮੈਂਬਰ ਅਧਿਆਪਕ ਸਾਥੀਆਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਵਲੋਂ ਐੱਸ. ਐੱਸ. ਏ. ਤੇ ਰਮਸਾ ਅਧੀਨ ਕੰਮ ਕਰਦੇ ਅਧਿਆਪਕ ਜੋ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਨ, ਨੂੰ ਟਰਮੀਨੇਟ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਤੇ ਕੈਪਟਨ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਡਟ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ। ਕਮੇਟੀ ਆਗੂਆਂ ਨੇ ਹਾਜ਼ਰ ਜੁਝਾਰੂ ਅਧਿਆਪਕ ਸਾਥੀਆਂ ਨੂੰ ਕਿਹਾ ਕਿ ਸੂਬਾ ਕਮੇਟੀ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਕਮੇਟੀ ਵਲੋਂ 22 ਜਨਵਰੀ ਨੂੰ ਜ਼ਿਲਾ ਹੈੱਡ ਕੁਆਰਟਰਾਂ ’ਤੇ ਰੋਸ ਵਜੋਂ ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਦਾ ਪੁਤਲਾ ਫੂਕਿਆ ਜਾਵੇਗਾ।

Related News