ਮਾਹਵਾਰੀ ਦੇ ਡਰ ਨੂੰ ਦੂਰ ਕਰਨ ਲਈ ਜਲੰਧਰ ਦੀਆਂ ਕੁੜੀਆਂ ਨੇ ਬਣਾਇਆ ''ਪੈਡ ਗੈਂਗ''

Monday, Jul 29, 2019 - 06:12 PM (IST)

ਮਾਹਵਾਰੀ ਦੇ ਡਰ ਨੂੰ ਦੂਰ ਕਰਨ ਲਈ ਜਲੰਧਰ ਦੀਆਂ ਕੁੜੀਆਂ ਨੇ ਬਣਾਇਆ ''ਪੈਡ ਗੈਂਗ''

ਕਪੂਰਥਲਾ (ਓਬਰਾਏ) : ਸਮਾਜਿਕ ਚੇਤਨਾ ਦੀ ਲਹਿਰ ਨਾਲ ਦੇਸ਼ ਨੂੰ ਜਗਾਉਣ ਦੇ ਮਕਸਦ ਨਾਲ ਜਲੰਧਰ ਦੀਆਂ ਦੋ ਸਹੇਲੀਆਂ ਨੇ ਇਕ ਗੈਂਗ ਬਣਾਇਆ ਹੈ, ਜਿਸ ਦਾ ਨਾਮ ਹੈ ਪੈਡ ਗੈਂਗ। ਜਾਣਕਾਰੀ ਮੁਤਾਬਕ ਇਹ ਦੋਵੇਂ ਸਹੇਲੀਆਂ ਜਾਨਵੀ ਸਿੰਘ (18) ਤੇ ਲਾਵਨਿਆ ਜੈਨ (18) ਉੱਚ ਸਿੱਖਿਆ ਹਾਸਲ ਕਰ ਰਹੀਆਂ ਹਨ ਤੇ ਇਸ ਦੇ ਨਾਲ-ਨਾਲ ਇਹ ਪੈਡ ਗੈਂਗ ਵੀ ਚਲਾ ਰਹੀਆਂ ਹਨ। ਇਸ ਗੈਂਗ ਦਾ ਕੰਮ ਔਰਤਾਂ ਦੇ ਮਾਹਵਾਰੀ ਦੇ ਡਰ ਨੂੰ ਦੂਰ ਕਰਨਾ ਤੇ ਇਨ੍ਹਾਂ ਦਿਨਾਂ 'ਚ ਸਾਫ-ਸਫਾਈ ਦਾ ਧਿਆਨ ਰੱਖਣਾ ਹੈ। ਪਿਛਲੇ ਸੱਤ ਸਾਲਾ ਤੋਂ ਐੱਨ.ਜੀ.ਓ. ਚਲਾ ਰਹੀਆਂ ਦੋਵੇਂ ਸਹੇਲੀਆਂ ਝੁੱਘੀਆਂ-ਚੌਂਪੜੀਆਂ 'ਚ ਰਹਿਣ ਵਾਲੀਆਂ ਔਰਤਾਂ ਨੂੰ ਨਾ ਕੇਵਲ ਸੈਨੇਟਰੀ ਪੈਡ ਵੰਡਦੀਆਂ ਹਨ ਸਗੋਂ ਮਾਹਵਾਰੀ ਦੇ ਦਿਨਾਂ 'ਚ ਸਾਫ-ਸਫਾਈ ਦੇ ਲਈ ਵੀ ਜਾਗਰੂਕ ਵੀ ਕਰਦੀਆਂ ਹਨ। ਹੁਣ ਇਨ੍ਹਾਂ ਨੇ ਇਕ ਨਵੀਂ ਪਹਿਲ ਕਰਦੇ ਹੋਏ ਸਰਕਾਰੀ ਹਸਪਤਾਲਾਂ 'ਚ ਜਾ ਕੇ ਆਸ਼ਾ ਵਰਕਰਾਂ ਨੂੰ ਸੈਨੇਟਰੀ ਪੈਡ ਬਣਾਉਣੇ ਸਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਵਲੋਂ ਤਿਆਰ ਕੀਤੇ ਜਾ ਰਹੇ ਸੈਨੇਟਰੀ ਪੈਡਾਂ ਦੀ ਕੀਮਤ ਕੇਵਲ ਪੰਜ ਰੁਪਏ ਹੈ। ਕਪੂਰਥਲਾ ਦੇ ਹਸਪਤਾਲ ਤੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਦੌਰਾਨ ਆਸ਼ਾ ਵਰਕਰ ਨੂੰ ਸੈਨੇਟਰੀ ਪੈਡ ਦਾ ਸਾਮਾਨ ਵੰਡਿਆ ਗਿਆ। 

ਖੁਦ ਫਿਲਮ ਅਦਾਕਾਰ ਅਕਸ਼ੈ ਕੁਮਾਰ ਵੀ ਇਸ ਐੱਨ.ਜੀ.ਓ. ਦੀ ਟਵੀਟ ਦੇ ਜਰੀਏ ਸ਼ਲਾਘਾ ਕਰ ਚੁੱਕੇ ਹਨ। ਆਸ਼ਾ ਵਰਕਰ ਵੀ ਮੰਨ ਰਹੀਆਂ ਹਨ ਕਿ ਬਹੁਤ ਘੱਟ ਕੀਮਤ 'ਤੇ ਹੁਣ ਆਸਾਨ ਢੰਗ ਨਾਲ ਔਰਤਾਂ ਸੈਨੇਟਰੀ ਪੈਡ ਦਾ ਇਸਤੇਮਾਲ ਕਰ ਸਕਦੀਆਂ ਹਨ, ਜਿਸ ਦੇ ਹਰ ਸੰਭਵ ਮਦਦ ਐੱਨ.ਜੀ.ਓ. ਤੋਂ ਲਈ ਜਾ ਸਕਦੀ ਹੈ। 


author

Baljeet Kaur

Content Editor

Related News