ਕਪੂਰਥਲਾ ਤੋਂ ਚੋਰੀ ਹੋਈ ਕਾਰ ਨਾਕੇਬੰਦੀ ਕਰ ਬਿਆਸ ਪੁਲਸ ਨੇ ਚੋਰ ਸਣੇ ਕੀਤੀ ਬਰਾਮਦ
Tuesday, Apr 26, 2022 - 02:24 PM (IST)

ਅੰਮ੍ਰਿਤਸਰ (ਸੁਮਿਤ) - ਆਏ ਦਿਨ ਵੱਧ ਰਹੀਆਂ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲਣ ਲਈ ਪੁਲਸ ਵਲੋਂ ਦਿਨ-ਰਾਤ ਨਾਕੇਬੰਦੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕਪੂਰਥਲਾ ਤੋਂ ਚੋਰੀ ਹੋਈ ਇੱਕ ਕਾਰ ਨੂੰ ਥਾਣਾ ਬਿਆਸ ਦੀ ਪੁਲਸ ਪਾਰਟੀ ਨੇ ਮੁਸਤੈਦੀ ਵਰਤਦਿਆਂ ਕਥਿਤ ਚੋਰ ਸਣੇ ਬਰਾਮਦ ਕਰ ਲੈਣ ਦਾ ਦਾਅਵਾ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ: ਵੱਡੇ ਸਮੱਗਲਰ ਜੇਲ੍ਹਾਂ ’ਚ ਬੰਦ, ਫਿਰ ਆਖਰ ਕੌਣ ਮੰਗਵਾ ਰਿਹੈ ਕੁਇੰਟਲ ਚਿੱਟਾ
ਥਾਣਾ ਬਿਆਸ ਦੇ ਐੱਸ.ਐੱਚ.ਓ. ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਬੀਤੀ 23 ਅਪ੍ਰੈਲ ਨੂੰ ਰਾਤ ਸਮੇਂ ਕਪੂਰਥਲਾ ਸ਼ਹਿਰ ਦੇ ਇੱਕ ਇਲਾਕੇ ਤੋਂ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਕਪੂਰਥਲਾ ਪੁਲਸ ਵਲੋਂ ਮੈਸੇਜ ਦਿੱਤਾ ਗਿਆ ਸੀ। ਅੰਮ੍ਰਿਤਸਰ ਦਿਹਾਤੀ ਪੁਲਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਥਾਣਾ ਬਿਆਸ ਅਧੀਨ ਪੈਂਦੀ ਪੁਲਸ ਚੌਂਕੀ ਰਈਆ ਦੇ ਸਬ ਇੰਸਪੈਕਟਰ ਰਘਬੀਰ ਸਿੰਘ ਅਤੇ ਪੁਲਸ ਪਾਰਟੀ ਨੇ ਨਾਕੇਬੰਦੀ ਕਰ ਲਈ। ਨਾਕੇਬੰਦੀ ਦੌਰਾਨ ਚੈਕਿੰਗ ਕਰਦੇ ਹੋਏ ਕਥਿਤ ਦੋਸ਼ੀ ਸਰਤਾਜ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਪੂਰਥਲਾ ਕੋਲੋਂ ਚੋਰੀ ਦੀ ਕਾਰ ਬਰਾਮਦ ਕਰ ਲਈ ਗਈ।