ਲੱਖਾ ਸਿਧਾਣਾ ਵਲੋਂ ਸ਼ੁਰੂ ਕੀਤੀ ਮੁਹਿੰਮ ’ਚ ਪਹੁੰਚੇ ਕਨਵਰ ਗਰੇਵਾਲ ਤੇ ਹਰਫ ਚੀਮਾ

Thursday, May 27, 2021 - 05:23 PM (IST)

ਲੱਖਾ ਸਿਧਾਣਾ ਵਲੋਂ ਸ਼ੁਰੂ ਕੀਤੀ ਮੁਹਿੰਮ ’ਚ ਪਹੁੰਚੇ ਕਨਵਰ ਗਰੇਵਾਲ ਤੇ ਹਰਫ ਚੀਮਾ

ਸੰਗਰੂਰ (ਹਨੀ ਕੋਹਲੀ, ਦਲਜੀਤ ਸਿੰਘ ਬੇਦੀ)– ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ ਲੱਖਾ ਸਿਧਾਣਾ ਵਲੋਂ ਅੱਜ ਸਾਥੀਆਂ ਨਾਲ ਸੰਗਰੂਰ ਦੇ ਪਿੰਡਾਂ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਲੱਖਾਂ ਸਿਧਾਣਾ ਵਲੋਂ ਮੁਹਿੰਮ ਦੀ ਸ਼ੁਰੂਆਤ ਸੰਗਰੂਰ ਦੇ ਮਹਿਲਾ ਚੌਕ ਤੋਂ ਕੀਤੀ ਗਈ। ਇਸ ਤੋਂ ਬਾਅਦ ਲੱਖਾ ਸਿਧਾਣਾ ਅੱਗੇ ਦੇ ਪਿੰਡਾਂ ’ਚ ਸ਼ਮੂਲੀਅਤ ਨਹੀਂ ਕਰ ਸਕੇ। ਦੱਸਿਆ ਜਾ ਰਿਹਾ ਹੈ ਕਿ ਪੁਲਸ ਵਲੋਂ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀ, ਜਿਸ ਕਾਰਨ ਲੱਖਾ ਸਿਧਾਣਾ ਨੇ ਅੱਗੇ ਦੇ ਪਿੰਡਾਂ ’ਚ ਲੱਗੇ ਧਰਨਿਆਂ ’ਚ ਸ਼ਮੂਲੀਅਤ ਨਹੀਂ ਕੀਤੀ।

ਇਹ ਖ਼ਬਰ ਵੀ ਪੜ੍ਹੋ : ਕਰਨ ਜੌਹਰ ਤੋਂ ਬਾਅਦ ਹੁਣ ਕਾਰਤਿਕ ਆਰੀਅਨ ਸ਼ਾਹਰੁਖ ਖ਼ਾਨ ਦੀ ਫ਼ਿਲਮ ’ਚੋਂ ਹੋਏ ਬਾਹਰ, ਜਾਣੋ ਕੀ ਹੈ ਵਜ੍ਹਾ

ਉਥੇ ਪੁਲਸ ਪ੍ਰਸ਼ਾਸਨ ਦੇ ਰਵੱਈਏ ਤੋਂ ਲੱਖਾ ਸਿਧਾਣਾ ਦੇ ਸਾਥੀ ਕਾਫੀ ਨਾਰਾਜ਼ ਨਜ਼ਰ ਆਏ। ਲੱਖਾ ਸਿਧਾਣਾ ਦੇ ਸਾਥੀਆਂ ਨੇ ਦੋਸ਼ ਲਗਾਇਆ ਕਿ ਪੁਲਸ ਜਾਣਬੁਝ ਕੇ ਉਨ੍ਹਾਂ ਦੀ ਮੁਹਿੰਮ ਨੂੰ ਖਰਾਬ ਕਰ ਰਹੀ ਹੈ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਹ ਲੱਖਾ ਸਿਧਾਣਾ ਨੂੰ ਸਕਿਓਰਿਟੀ ਦੇਣ ਆਏ ਹਨ, ਜਦਕਿ ਇਸ ਗੱਲ ਤੋਂ ਲੱਖਾ ਸਿਧਾਣਾ ਦੇ ਸਾਥੀਆਂ ਨੇ ਇਨਕਾਰ ਕਰ ਦਿੱਤਾ।

ਲੱਖਾ ਸਿਧਾਣਾ ਵਲੋਂ ਸ਼ੁਰੂ ਕੀਤੀ ਮੁਹਿੰਮ ’ਚ ਅੱਜ ਪੰਜਾਬੀ ਗਾਇਕ ਕਨਵਰ ਗਰੇਵਾਲ ਤੇ ਹਰਫ ਚੀਮਾ ਨੇ ਸ਼ਮੂਲੀਅਤ ਕੀਤੀ। ਜਦੋਂ ਕਨਵਰ ਗਰੇਵਾਲ ਵਲੋਂ ਲੱਖਾ ਸਿਧਾਣਾ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪੁਲਸ ਇਥੇ ਕਿਉਂ ਆਈ ਹੈ ਤੇ ਉਨ੍ਹਾਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਨਹੀਂ ਹੈ। ਪੁਲਸ ਪ੍ਰਸ਼ਾਸਨ ਨਾਲ ਪਿੰਡ ਦੇ ਸਰਪੰਚ ਗੱਲਬਾਤ ਕਰ ਰਹੇ ਹਨ।

ਇਸ ’ਤੇ ਹਰਫ ਚੀਮਾ ਨੇ ਕਿਹਾ ਕਿ ਉਹ ਮੁੜ ਤੋਂ ਲੋਕਾਂ ਨੂੰ ਬੇਨਤੀ ਕਰਨ ਆਏ ਹਨ ਕਿ ਉਹ ਇਕ ਵਾਰ ਮੁੜ ਤੋਂ ਹੰਭਲਾ ਮਾਰਨ, ਜਿਸ ਤਰ੍ਹਾਂ 26 ਨਵੰਬਰ ਨੂੰ ਮਾਰਿਆ ਸੀ। ਇਸ ਤਰ੍ਹਾਂ ਦਾ ਅੰਦੋਲਨ ਦੁਬਾਰਾ ਉਠਣਾ ਕਾਫੀ ਮੁਸ਼ਕਿਲ ਹੈ। 

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News