ਟਰੇਨ ਰਾਹੀਂ ਕਾਲਕਾ-ਸ਼ਿਮਲਾ ਜਾਣ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਬੰਦ ਰਹੇਗਾ ਟਰੈਕ

Tuesday, Jul 18, 2023 - 03:28 PM (IST)

ਟਰੇਨ ਰਾਹੀਂ ਕਾਲਕਾ-ਸ਼ਿਮਲਾ ਜਾਣ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਬੰਦ ਰਹੇਗਾ ਟਰੈਕ

ਚੰਡੀਗੜ੍ਹ (ਲਲਨ) : ਵਰਲਡ ਹੈਰੀਟੇਜ਼ ਕਾਲਕਾ-ਸ਼ਿਮਲਾ ਰੇਲਵੇ ਟਰੈਕ ਹੁਣ 6 ਅਗਸਤ ਤੱਕ ਪੂਰੀ ਤਰ੍ਹਾਂ ਨਾਲ ਬੰਦ ਰਹੇਗਾ। ਇਸ ਦੌਰਾਨ ਕਾਲਕਾ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਕਾਲਕਾ ਆਉਣ ਵਾਲੀਆਂ ਸਾਰੀਆਂ ਟਰੇਨਾਂ ਦੀ ਆਵਾਜਾਈ ਬੰਦ ਰਹੇਗੀ। ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਟਰੈਕ ’ਤੇ ਕਈ ਜਗ੍ਹਾ ’ਤੇ ਪਹਾੜ ਖ਼ਿਸਕ ਕੇ ਰੇਲਵੇ ਟਰੈਕ ’ਤੇ ਡਿੱਗੇ ਹਨ, ਇਸ ਤੋਂ ਇਲਾਵਾ ਕਈ ਜਗ੍ਹਾ ਵੱਡੇ ਦਰੱਖ਼ਤਾਂ ਦੇ ਡਿੱਗਣ ਨਾਲ ਟਰੈਕ ਬੰਦ ਹੋਇਆ ਹੈ।

ਇਹ ਵੀ ਪੜ੍ਹੋ : ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਫ਼ੈਸਲਾ

ਇਹ ਪੂਰਾ ਟਰੈਕ ਜੰਗਲ ਤੋਂ ਹੋ ਕੇ ਲੰਘਦਾ ਹੈ, ਅਜਿਹੇ 'ਚ ਇਨ੍ਹਾਂ ਪਹਾੜਾਂ ’ਤੇ ਮਲਬੇ ਅਤੇ ਦਰੱਖ਼ਤਾਂ ਨੂੰ ਹਟਾਉਣ 'ਚ ਸਮਾਂ ਲੱਗ ਰਿਹਾ ਹੈ। ਇਸ ਤੋਂ ਇਲਾਵਾ ਇਸ ਟਰੈਕ ’ਤੇ ਹਾਲੇ ਵੀ ਜ਼ਮੀਨ ਖ਼ਿਸਕ ਰਹੀ ਹੈ। ਜਿਸ ਕਾਰਨ 17 ਜੁਲਾਈ ਤੋਂ 6 ਅਗਸਤ ਤੱਕ ਇਹ ਟਰੈਕ ਬੰਦ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਮੁਸਾਫ਼ਰਾਂ ਦੇ ਟਿਕਟ ਬੁਕਿੰਗ ਹਨ, ਉਹ ਟਿਕਟ ਕਾਊਂਟਰ ਤੋਂ ਆਪਣਾ ਰੀਫੰਡ ਵਾਪਸ ਲੈ ਸਕਦੇ ਹਨ, ਜਦੋਂ ਕਿ ਆਨਲਾਈਨ ਬੁਕਿੰਗ ਵਾਲੇ ਮੁਸਾਫ਼ਰਾਂ ਦਾ ਟਿਕਟ ਖ਼ੁਦ ਰੀਫੰਡ ਹੋ ਕੇ ਖ਼ਾਤੇ 'ਚ ਰੁਪਏ ਆ ਜਾਣਗੇ।

ਇਹ ਵੀ ਪੜ੍ਹੋ : ਕੁੜੀ ਦੇ ਚੱਕਰ 'ਚ ਮੁੰਡੇ ਨੂੰ ਫ਼ਾਂਸੀ ਚੜ੍ਹਾਉਣ ਦੀ ਕੋਸ਼ਿਸ਼, 15 ਮਿੰਟਾਂ ਬਾਅਦ ਸਭ ਰਹਿ ਗਏ ਹੈਰਾਨ
70 ਤੋਂ ਜ਼ਿਆਦਾ ਥਾਂਵਾਂ ’ਤੇ ਟਰੈਕ ਟੁੱਟ ਗਏ ਸਨ
ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ 'ਚ ਭਾਰੀ ਮੀਂਹ ਕਾਰਨ ਅੰਬਾਲਾ ਮੰਡਲ ਅਧੀਨ ਆਉਣ ਵਾਲੇ ਕਰੀਬ 70 ਤੋਂ ਜ਼ਿਆਦਾ ਥਾਂਵਾਂ ’ਤੇ ਰੇਲਵੇ ਟਰੈਕ ਟੁੱਟ ਗਏ ਸਨ। ਜਿਸ ਵਿਚੋਂ ਰੇਲਵੇ ਮੁਲਾਜ਼ਮਾਂ ਵਲੋਂ ਅੰਬਾਲਾ-ਚੰਡੀਗੜ੍ਹ-ਕਾਲਕਾ ਅਤੇ ਚੰਡੀਗੜ੍ਹ-ਸਾਹਨੇਵਾਲ ਅਤੇ ਸਰਹਿੰਦ-ਰੋਪੜ-ਨੰਗਲ ਡੈਮ-ਦੌਲਤਪੁਰ ਚੌਂਕ ਵਿਚਕਾਰ ਰੇਲਵੇ ਟਰੈਕ ਨੂੰ ਠੀਕ ਕਰ ਕੇ ਸਾਰੀਆਂ ਟਰੇਨਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ। ਡੀ. ਆਰ. ਐੱਮ. ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਸਾਰੇ ਰੂਟਾਂ ’ਤੇ ਸੋਮਵਾਰ ਸਵੇਰੇ 9.10 ਵਜੇ ਤੋਂ ਟਰੇਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਟਰੇਨਾਂ 'ਚ ਦਿੱਲੀ ਤੋਂ ਦੌਲਤਪੁਰ ਚੌਕੇ ਵੰਦੇ ਭਾਰਤ, ਸ਼ਤਾਬਦੀ ਅਤੇ ਜਨ ਸ਼ਤਾਬਦੀ ਟਰੇਨਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।    
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ   


author

Babita

Content Editor

Related News