ਕੁਵੈਤ ਤੋਂ ਆਏ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

Saturday, Sep 14, 2019 - 11:07 AM (IST)

ਕੁਵੈਤ ਤੋਂ ਆਏ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਕਲਾਨੌਰ (ਮਨਮੋਹਨ) : ਕੁਵੈਤ ਤੋਂ ਕਰੀਬ 3 ਦਿਨ ਪਹਿਲਾਂ ਹੀ ਆਪਣੇ ਪਿੰਡ ਪਹੁੰਚੇ ਨੌਜਵਾਨ ਦੀ ਵਡਾਲਾ ਬਾਂਗਰ ਦੇ ਖੇਤਾਂ 'ਚ ਭੇਤਭਰੀ ਹਾਲਤ 'ਚ ਦਰੱਖਤ ਨਾਲ ਲਟਕਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਇਸ ਘਟਨਾ ਸਬੰਧੀ ਸਮਾਚਾਰ ਮਿਲਦੇ ਹੀ ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਨਿਸ਼ਾਨ ਸਿੰਘ (28) ਪੁੱਤਰ ਬਲਵੰਤ ਸਿੰਘ ਵਾਸੀ ਸ਼ਾਹਪੁਰ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਿੰਘ ਸ਼ਾਦੀਸ਼ੁਦਾ 2 ਬੱਚਿਆਂ ਦਾ ਪਿਤਾ ਹੈ ਅਤੇ 3 ਦਿਨ ਪਹਿਲਾਂ ਹੀ ਕੁਵੈਤ ਤੋਂ ਵਾਪਸ ਆਇਆ ਸੀ। ਕੱਲ ਸਵੇਰ ਤੋਂ ਹੀ ਘਰ ਤੋਂ ਗਿਆ ਹੋਇਆ ਸੀ, ਸਾਰਾ ਦਿਨ ਭਾਲ ਕਰਨ 'ਤੇ ਵੀ ਨਹੀਂ ਮਿਲਿਆ ਅਤੇ ਖੇਤਾਂ 'ਚ ਪੱਠੇ ਵੱਢਣ ਆਏ ਵਿਅਕਤੀ ਨੇ ਦੱਸਿਆ ਕਿ ਦਰੱਖਤ ਨਾਲ ਇਕ ਲਾਸ਼ ਲਟਕੀ ਹੋਈ ਹੈ। ਘਟਨਾ ਵਾਲੀ ਥਾਂ 'ਤੇ ਜਾ ਕੇ ਵੇਖਿਆ ਤਾਂ ਨਿਸ਼ਾਨ ਸਿੰਘ ਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਐੱਸ. ਐੱਚ. ਓ. ਕਲਾਨੌਰ ਅਤੇ ਐੱਸ. ਐੱਚ. ਓ. ਘੁੰਮਣ ਕਲਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


author

Baljeet Kaur

Content Editor

Related News