''ਕੋਰੋਨਾ'' ਹੋਣ ''ਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ ''ਕਪੂਰਥਲਾ'' ਦੇ ਇਸ ਪਿੰਡ ਦੇ ਲੋਕ, ਜਾਣੋ ਕਿਉਂ
Monday, May 24, 2021 - 01:41 PM (IST)
ਕਪੂਰਥਲਾ/ਫਗਵਾੜਾ— ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਤੋਂ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਚਪੇਟ ’ਚ ਹੁਣ ਪਰਿਵਾਰਾਂ ਦੇ ਕਈ-ਕਈ ਮੈਂਬਰ ਆ ਰਹੇ ਹਨ ਅਤੇ ਕਈਆਂ ਦੇ ਤਾਂ ਪਰਿਵਾਰ ਵੀ ਤਬਾਹ ਹੋ ਚੁੱਕੇ ਹਨ। ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਕਪੂਰਥਲਾ ਦੇ ਇਕ ਪਿੰਡ ਦੇ ਲੋਕ ਅਜੇ ਵੀ ਬੀਮਾਰੀ ਹੋਣ ’ਤੇ ਨਹੀਂ ਦੱਸ ਰਹੇ ਹਨ ਅਤੇ ਨਾ ਸੈਂਪਲਿੰਗ ਕਰਵਾ ਰਹੇ ਹਨ।
ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ
ਜ਼ਿਲ੍ਹਾ ਹੈੱਡਕੁਆਰਟਰ ਤੋਂ 17 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਲਾ ਸੰਘਿਆਂ ’ਚ ਲੋਕ ਵੈਕਸੀਨ ਲਗਵਾਉਣ ਨੂੰ ਤਿਆਰ ਤਾਂ ਹਨ ਪਰ ਸੈਂਪਲਿੰਗ ਕਰਵਾਉਣ ਨੂੰ ਲੈ ਕੇ ਰਾਜ਼ੀ ਨਹੀਂ ਹੋ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਸੈਂਪਲਿੰਗ ’ਚ ਜੇਕਰ ਪਾਜ਼ੇਟਿਵ ਆ ਗਏ ਤਾਂ ਲੋਕ ਸਾਡੇ ਤੋਂ ਦੂਰੀ ਬਣਾ ਲੈਣਗੇ। ਉਥੇ ਹੀ ਪਿੰਡ ਦੇੇ ਲੋਕ ਕੋਰੋਨਾ ਦੀ ਬੀਮਾਰੀ ਦੱਸਣ ਤੋਂ ਵੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਕਾਲਾ ਸੰਘਿਆਂ ’ਚ ਪੈਂਦੇ ਪਿੰਡ ਆਲਮਗੀਰ ਦੇ ਨੰਬਰਦਾਰ ਸੰਜੀਵ ਕੁਮਾਰ ਹੈੱਪੀ ਨੇ ਦੱਸਿਆ ਕਿ ਪਿੰਡ ਦੀ ਆਬਾਦੀ 8 ਹਜ਼ਾਰ ਦੇ ਕਰੀਬ ਹੈ ਪਰ ਲੋਕ ਮਾਸਕ ਪਾਉਣ ਅਤੇ ਸੈਂਪਲਿੰਗ ਲਈ ਤਿਆਰ ਨਹੀਂ ਹੰੁਦੇ। ਉਨ੍ਹਾਂ ਕਿਹਾ ਕਿ ਬੜੀ ਮੁਸ਼ਕਿਲ ਨਾਲ ਇਥੇ ਰਾਧਾ ਸੁਆਮੀ ਸਤਿਸੰਗ ਘਰ ’ਚ ਦੋ ਵਾਰ ਕੈਂਪ ਲਗਾ ਕੇ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ ਪਰ ਜਦੋਂ ਸੈਂਪਲ ਦੇਣ ਦੀ ਗੱਲ ਆਉਂਦੀ ਹੈ ਤਾਂ ਕਹਿੰਦੇ ਹਨ ਕਿ ਬੀਮਾਰੀ ਨਿਕਲ ਆਈ ਤਾਂ ਲੋਕ ਕੀ ਕਹਿਣਗੇ।
ਇਹ ਵੀ ਪੜ੍ਹੋ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ
ਉਥੇ ਹੀ ਪੀ. ਐੱਚ. ਸੀ. ’ਚ ਤਾਇਨਾਤ ਡਾਕਟਰ ਗੁਨਦਾਸ ਨੇ ਦੱਸਿਆ ਕਿ ਭਾਨੋਲੰਗਾ, ਵਡਾਲਾ ਅਤੇ ਕਾਲਾ ਸੰਘਿਆਂ ’ਚ 74 ਸਰਗਰਮ ਕੇਸ ਹਨ ਅਤੇ ਜਨਵਰੀ ਤੋਂ 34 ਲੋਕ ਮਰ ਚੁੱਕੇ ਹਨ। ਲੋਕ ਨਾ ਤਾਂ ਮਾਸਕ ਲਗਾਉਂਦੇ ਹਨ ਅਤੇ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹਨ।
ਫਗਵਾੜਾ ਦੇ ਸਿਵਲ ਹਸਪਤਾਲ ’ਚੋਂ ਸਾਹਮਣੇ ਆਈ ਡਰਾਉਣੀ ਤਸਵੀਰ
ਫਗਵਾੜਾ ਦੇ ਸਿਵਲ ਹਸਪਤਾਲ ’ਚ ਹੀ ਹਸਪਤਾਲ ਪ੍ਰਸ਼ਾਸਨ ਕੋਰੋਨਾ ਦੀ ਗਾਈਡ ਲਾਈਨ ਨੂੰ ਫਾਲੋ ਨਹੀਂ ਕਰਵਾ ਪਾ ਰਿਹਾ ਹੈ। ਇਥੇ ਇਲਾਜ ਲਈ ਆਉਣ ਵਾਲੇ ਲੋਕ ਸਮਾਜਿਕ ਦੂਰੀ ਦਾ ਵੀ ਧਿਆਨ ਨਹੀਂ ਰੱਖ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਹਸਪਤਾਲ ਦੇ ਕਰਮਚਾਰੀ ਅਤੇ ਡਾਕਟਰ ਦੀਆਂ ਅੱਖਾਂ ਦੇ ਸਾਹਮਣੇ ਲੋਕ ਝੁੰਡ ਬਣਾ ਕੇ ਖੜ੍ਹੇ ਦਿਸੇ ਪਰ ਕਿਸੇ ਨੇ ਵੀ ਜਾਗਰੂਕ ਨਹੀਂ ਕੀਤਾ। ਇਸ ਦੇ ਇਲਾਵਾ ਇਥੇ ਜ਼ਿਆਦਾਤਰ ਲੋਕ ਬਿਨਾਂ ਮਾਸਕ ਦੇ ਵੀ ਘੁੰਮਦੇ ਦਿਸੇ।
ਇਹ ਵੀ ਪੜ੍ਹੋ: ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ