40 ਕਰੋੜ ਦੀ ਲਾਗਤ ਨਾਲ ਬਦਲੇਗੀ ਕਾਲਾ ਸੰਘਿਆਂ ਡਰੇਨ ਦੀ ਨੁਹਾਰ

12/31/2019 6:23:15 PM

ਜਲੰਧਰ/ਕਾਲਾ ਸੰਘਿਆਂ— ਗੰਦੇ ਨਾਲੇ ਦੇ ਰੂਪ 'ਚ ਪਛਾਣੀ ਜਾਂਦੀ ਕਾਲਾ ਸੰਘਿਆਂ ਡਰੇਨ ਨੂੰ ਸਮਾਰਟ ਸਿਟੀ ਦੇ ਤਹਿਤ ਜੀਵਨਦਾਈ ਬਣਾਇਆ ਜਾਵੇਗਾ। ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਕੇ ਇਸ ਦੇ ਸੁੰਦਰੀਕਰਨ ਦੇ ਪ੍ਰਾਜੈਕਟ ਨੂੰ ਪੀ. ਐੱਮ. ਆਈ. ਡੀ. ਸੀ. ਦੇ ਚੇਅਰਮੈਨ ਅਤੇ ਸਮਾਰਟ ਸਿਟੀ ਪ੍ਰਾਜੈਕਟ ਦੇ ਹੈੱਡ ਅਜੇ ਸ਼ਰਮਾ ਨੇ ਦੋ ਦਿਨ ਪਹਿਲਾਂ ਜਲੰਧਰ ਦੇ ਦੌਰੇ ਦੌਰਾਨ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਸਮਾਰਟ ਸਿਟੀ ਕੰਪਨੀ ਇਸ ਦੇ ਲਈ ਸਰਕਾਰ ਤੋਂ ਲਿਖਤੀ 'ਚ ਮਨਜ਼ੂਰੀ ਲੈ ਕੇ ਸਰਵੇ ਕਰਵਾਏਗੀ। ਸਮਾਰਟ ਸਿਟੀ 'ਚ ਪ੍ਰਸਤਾਵਿਤ ਇਸ ਪ੍ਰਾਜੈਕਟ 'ਤੇ ਕਰੀਬ 40 ਕਰੋੜ ਰੁਪਏ ਦਾ ਖਰਚ ਆਉਣ ਦੀ ਸੰਭਾਵਨਾ ਹੈ। ਇਹ ਪ੍ਰਾਜੈਕਟ ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਰਹਿੰਦੇ ਪਲਾਨ ਕੀਤਾ ਹੈ ਅਤੇ ਮਨਜ਼ੂਰੀ ਲਈ ਹੈ। ਪ੍ਰਾਜੈਕਟ ਦੇ ਤਹਿਤ ਸ਼ਹਿਰ 'ਚ ਕਰੀਬ 15 ਕਿਲੋਮੀਟਰ ਲੰਬੇ ਗੰਦੇ ਨਾਲੇ ਨੂੰ ਪਹਿਲਾਂ ਸੁਕਾਇਆ ਜਾਵੇਗਾ ਅਤੇ ਫਿਰ ਇਸ ਦੀ ਸਾਈਡ ਪੱਕੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਰੇਨ 'ਚ ਸੁੱਟੇ ਜਾ ਰਹੇ ਗੰਦੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ।

ਇਹ ਹੈ ਪ੍ਰਾਜੈਕਟ ਦੀ ਖਾਸੀਅਤ
ਡਰੇਨ 'ਚ ਡਿੱਗ ਰਹੇ ਗੰਦੇ ਪਾਣੀ ਦੇ ਸਾਰੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ ਤਾਂਕਿ ਇਸ 'ਚ ਦੋਬਾਰਾ ਗੰਦਾ ਪਾਣੀ ਨਾ ਸੁੱਟਿਆ ਜਾ ਸਕੇ।
ਡਰੇਨ ਦੇ ਨਾਲ-ਨਾਲ ਗ੍ਰੀਨ ਬੈਲਟ ਡਿਵੈਲਪ ਕੀਤੀ ਜਾਵੇਗੀ।
ਕਿਨਾਰਿਆਂ 'ਤੇ ਦੂਜੇ ਬੂਟਿਆਂ ਦੇ ਨਾਲ-ਨਾਲ ਔਸ਼ਧੀ ਬੂਟੇ ਵੀ ਲਗਾਏ ਜਾਣਗੇ।
ਗ੍ਰੀਨ ਬੈਲਟ ਦੇ ਨਾਲ ਹੀ ਝੂਲੇ ਲਗਾਏ ਜਾਣਗੇ।

ਇੰਡਸਟਰੀ ਦਾ ਜ਼ਹਿਰੀਲਾ ਪਾਣੀ ਰੋਕਣਾ ਹੋਵੇਗਾ ਸਭ ਤੋਂ ਵੱਡੀ ਚੁਣੌਤੀ
ਨਗਰ ਨਿਗਮ ਦਾ ਸੀਵਰੇਜ ਦਾ ਪਾਣੀ ਡਰੇਨ 'ਚ ਡਿੱਗਣਾ ਬੰਦ ਹੋਣ ਤੋਂ ਬਾਅਦ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲਈ ਡਰੇਨ 'ਚ ਇੰਡਸਟਰੀ ਦੇ ਪਾਣੀ ਨੂੰ ਰੋਕਣਾ ਚੁਣੌਤੀ ਬਣ ਗਿਆ ਹੈ। ਜਦੋਂ ਤੱਕ ਸੀਵਰੇਜ ਦਾ ਪਾਣੀ ਡਿੱਗਦਾ ਰਹੇਗਾ ਉਦੋਂ ਤੱਕ ਇੰਡਸਟਰੀ ਇਸ ਆੜ 'ਚ ਬਚਦੀ ਰਹੀ ਪਰ ਹੁਣ ਪਾਲਿਊਸ਼ਨ ਕੰਟਰੋਲ ਬੋਰਡ ਨੂੰ ਇੰਡਸਟਰੀ ਦੇ ਡਰੇਨ ਨਾਲ ਜੁੜੇ ਸਾਰੇ ਕੁਨੈਕਸ਼ਨ ਕੱਟਣੇ ਹੋਣਗੇ। ਇੰਡਸਟਰੀ ਦੇ ਜ਼ਹਿਰੀਲੇ ਪਾਣੀ ਦੇ ਕਾਰਨ ਹੀ ਡਰੇਨ ਦੇ ਨੇੜੇ ਦੇ ਇਲਾਕਿਆਂ 'ਚ ਜ਼ਮੀਨ ਜ਼ਹਿਰੀਲੀ ਹੋ ਗਈ।


shivani attri

Content Editor

Related News