ਹਿਸਾਰ-ਚੰਡੀਗੜ੍ਹ ਹਾਈਵੇ 'ਤੇ ਦਰਦਨਾਕ ਹਾਦਸਾ, 4 ਨੌਜਵਾਨਾਂ ਦੀ ਮੌਤ (ਵੀਡੀਓ)

Sunday, Dec 01, 2019 - 10:10 AM (IST)

ਕੈਥਲ/ਚੰਡੀਗੜ੍ਹ : ਕੈਥਲ 'ਚ ਹਿਸਾਰ-ਚੰਡੀਗੜ੍ਹ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ 'ਚ ਕਾਰ ਸਵਾਰ 4 ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
PunjabKesari
ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਪਿੰਡ ਤਾਰਾਪੁਰ ਮਾਜਰੀ ਦੇ ਰਾਮ ਸਿੰਘ ਪੁੱਤਰ ਹਰਿਚੰਦ, ਪਿੰਡ ਖਿਜਰਾਬਾਦ ਦੇ ਸੁਰਿੰਦਰ ਪੁੱਤਰ ਤਾਰਾਚੰਦ, ਰਾਜਿੰਦਰ ਪਾਲ ਅਤੇ ਪਿੰਡ ਬਰਦਾਰ ਦੇ ਭੂਸ਼ਣ ਸਿੰਘ ਦੇ ਤੌਰ 'ਤੇ ਹੋਈ ਹੈ। ਇਹ ਚਾਰੋਂ ਸਮਾਗਮ 'ਚ ਹਿੱਸਾ ਲੈ ਕੇ ਸਫੀਦਾਂ ਤੋਂ ਵਾਪਸ ਮੋਹਾਲੀ ਜਾ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੀ ਗੱਡੀ ਡਿਵਾਈਡਰ ਨਾਲ ਟਕਰਾਅ ਕੇ ਬੇਕਾਬੂ ਹੋ ਗਈ ਤੇ ਇਕ ਵਾਹਨ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰੇ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਰਾਤ ਕਰੀਬ 1 ਵਜੇ ਕੈਥਲ ਦੇ ਕਿਓੜਕ ਪਿੰਡ ਨੇੜੇ ਵਾਪਰਿਆ।


author

Baljeet Kaur

Content Editor

Related News