ਡੁੱਬੇ ਹੋਏ ਘਰ ''ਚ ਖੜ੍ਹੇ ਕਬੱਡੀ ਖਿਡਾਰੀ ਨੇ ਸਰਕਾਰ ਨੂੰ ਪਾਈਆਂ ਲਾਹਣਤਾਂ (ਵੀਡੀਓ)

Wednesday, Aug 21, 2019 - 01:21 PM (IST)

ਜਲੰਧਰ—ਪੰਜਾਬ 'ਚ ਬੀਤੀ ਦਿਨੀਂ ਪਏ ਭਾਰੀ ਮੀਂਹ ਨੇ ਜਿੱਥੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਉੱਥੇ ਹੀ  ਸ਼ਾਹਕੋਟ ਦੇ ਗਿੱਦੜਪਿੰਡੀ 'ਚ ਵੀ ਹੜ੍ਹ ਦਾ ਪੂਰਾ ਕਹਿਰ ਹੈ।  ਜਾਣਕਾਰੀ ਮੁਤਾਬਕ ਹੜ੍ਹ ਦੇ ਪਾਣੀ ਨਾਲ ਕਬੱਡੀ ਖਿਡਾਰੀ ਦਾ ਘਰ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ।

PunjabKesari

ਕਬੱਡੀ ਖਿਡਾਰੀ ਹਰਨੇਕ ਸਿੰਘ ਸੋਢੀ ਦਾ ਉਨ੍ਹਾਂ ਦੇ ਘਰ 'ਚ 3-3 ਫੁੱਟ ਪਾਣੀ ਖੜ੍ਹਾ ਹੈ, ਜਿਸ 'ਚ ਉਨ੍ਹਾਂ ਦਾ ਮੋਟਰਸਾਈਕਲ ਵੀ ਡੁੱਬਿਆ ਹੋਇਆ ਹੈ। ਉਨ੍ਹਾਂ ਦੇ ਘਰ 'ਚ ਹੀ ਸਵਿਮਿੰਗ ਪੁਲ ਬਣ ਗਿਆ ਹੈ। ਕਬੱਡੀ ਖਿਡਾਰੀ ਦਾ ਕਹਿਣਾ ਹੈ ਕਿ ਜਾਨ ਬਚਾਉਣ ਲਈ ਲੋਕ ਕੋਠਿਆਂ 'ਤੇ ਖੜ੍ਹੇ ਹੋਏ ਹਨ ਅਤੇ ਕੋਈ ਵੀ ਸਰਕਾਰ ਉਨ੍ਹਾਂ ਦੇ ਪਿੰਡ ਦਾ ਜਾਇਜ਼ਾ ਲੈਣ ਨਹੀਂ ਆਈ।

PunjabKesari

ਉਨ੍ਹਾਂ ਨੇ ਸਰਕਾਰ ਨੂੰ ਲਾਹਣਤਾਂ ਪਾਉਂਦੇ ਹੋਏ ਕਿਹਾ ਕਿ ਸਰਕਾਰਾਂ ਲੋੜ ਵੇਲੇ ਨਹੀਂ ਵੋਟਾਂ ਵੇਲੇ ਹੀ ਸਰਕਾਰਾਂ ਨਜ਼ਰ ਆਉਂਦੀਆਂ ਹਨ।

 


author

Shyna

Content Editor

Related News