ਸੇਠ ਬਾਬੂ ਰਾਮ ਵੱਲੋਂ ਇਨਸਾਫ ਲਈ ਡੀ. ਸੀ. ਦਫ਼ਤਰ ਅੱਗੇ ਭੁੱਖ ਹਡ਼ਤਾਲ ਸ਼ੁਰੂ

Tuesday, Jul 24, 2018 - 12:23 AM (IST)

ਸੇਠ ਬਾਬੂ ਰਾਮ ਵੱਲੋਂ ਇਨਸਾਫ ਲਈ ਡੀ. ਸੀ. ਦਫ਼ਤਰ ਅੱਗੇ ਭੁੱਖ ਹਡ਼ਤਾਲ ਸ਼ੁਰੂ

 ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ,   (ਸੁਖਪਾਲ, ਪਵਨ)-   ਪਿੰਡ ਭਾਗਸਰ ਦੇ ਵਸਨੀਕ ਸਮਾਜ ਸੇਵਕ ਸੇਠ ਬਾਬੂ ਰਾਮ ਨੇ ਆਪਣੇ ਪੋਤੇ ਰਾਕੇਸ਼ ਕੁਮਾਰ ਨੂੰ ਪੁਲਸ ਕੋਲੋਂ ਇਨਸਾਫ਼ ਦਿਵਾਉਣ ਲਈ ਅੱਜ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਭੁੱਖ ਹਡ਼ਤਾਲ ਸ਼ੁਰੂ ਕਰ ਦਿੱਤੀ ਹੈ। 
ਭੁੱਖ ਹਡ਼ਤਾਲ ’ਤੇ ਬੈਠੇ ਬਾਬੂ ਰਾਮ ਨੇ ਦੱਸਿਆ ਕਿ 4 ਜੁਲਾਈ ਨੂੰ ਉਸ ਦੇ ਪੋਤੇ ਨੇ ਸ਼ਹਿਰ ਦੇ ਕੁਝ ਵਿਅਕਤੀਆਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ ਸੀ ਪਰ ਸਿਟੀ ਪੁਲਸ ਨੇ ਉਨ੍ਹਾਂ ਖਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਰ ਕੇ ਉਹ ਆਪਣੇ ਸਾਥੀਆਂ ਨਾਲ ਅੱਜ ਤੋਂ ਭੁੱਖ ਹਡ਼ਤਾਲ ’ਤੇ ਬੈਠੇ ਹਨ। ਉਨ੍ਹਾਂ ਦੱਸਿਆ ਕਿ ਰਾਕੇਸ਼ ਕੁਮਾਰ ਕੋਲੋਂ ਕੁਝ ਵਿਅਕਤੀਆਂ ਨੇ ਖਾਲੀ ਅਸ਼ਟਾਮਾਂ ’ਤੇ ਦਸਤਖਤ ਕਰਵਾਏ ਸਨ ਅਤੇ ਉਸ ਦਾ ਪੋਸਪੋਰਟ ਵੀ ਰੱਖੀ  ਬੈਠੇ ਹਨ, ਜਿਸ ਕਰ ਕੇ ਉਹ ਪ੍ਰੇਸ਼ਾਨ ਸੀ। 
ਇਸ ਸਮੇਂ ਓਂਕਾਰ ਪ੍ਰਕਾਸ਼, ਵਰੁਣ ਕੁਮਾਰ, ਸਪਨਦੀਪ ਸਿੰਘ, ਅਮਿਤ ਕੁਮਾਰ, ਅੰਗਰੇਜ ਸਿੰਘ, ਦਲਜੀਤ ਸਿੰਘ, ਸਾਧੂ ਸਿੰਘ, ਕਰਨਪ੍ਰੀਤ ਸਿੰਘ, ਜਸਪਾਲ ਸਿੰਘ, ਜਗਸੀਰ ਸਿੰਘ, ਗੋਪੀ ਰਾਮ, ਸੋਹਣ ਸਿੰਘ ਆਦਿ 
ਮੌਜੂਦ ਸਨ। 
ਡਿਪਟੀ ਕਮਿਸ਼ਨਰ ਨੇ ਕਾਰਵਾਈ ਕਰਨ ਦਾ ਦਿੱਤਾ ਭਰੋੋਸਾ
 ਇਸ ਦੌਰਾਨ  ਡਿਪਟੀ ਕਮਿਸ਼ਨਰ ਨੇ ਭੁੱਖ ਹਡ਼ਤਾਲ ’ਤੇ ਬੈਠੇ ਸੇਠ ਬਾਬੂ ਰਾਮ ਨੂੰ ਆਪਣੇ ਦਫ਼ਤਰ ਵਿਚ ਬੁਲਾ ਕੇ ਭਰੋਸਾ ਦਿਵਾਇਆ ਕਿ ਉਹ ਜ਼ਿਲਾ ਪੁਲਸ ਮੁਖੀ ਨੂੰ ਕਹਿ ਕੇ ਤੁਰੰਤ ਹੀ ਬਣਦੀ ਕਾਰਵਾਈ ਕਰਵਾਉਣਗੇ। 


Related News