ਨਹੀਂ ਰਹੇ ਨੌਜਵਾਨ ਪੱਤਰਕਾਰ 'ਅਮਨ ਬਰਾੜ'

2/18/2020 1:27:52 PM

ਚੰਡੀਗੜ੍ਹ : ਪੰਜਾਬ 'ਚ ਬਤੌਰ ਰਿਪੋਰਟਰ ਆਪਣੀਆਂ ਸੇਵਾਵਾਂ ਦੇਣ ਵਾਲੇ ਨੌਜਵਾਨ ਪੱਤਰਕਾਰ ਅਮਨ ਬਰਾੜ (23) ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਅਮਨ ਬਰਾੜ ਦੀ ਬੇਵਕਤੀ ਮੌਤ ਕਾਰਨ ਪੂਰੇ ਪੱਤਰਕਾਰ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਨਿਊਜ਼-18 'ਚ ਸੀਨੀਅਰ ਪੱਤਰਕਾਰ ਅਮਨ ਬਰਾੜ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਆਪਣਾ ਇਲਾਜ ਕਰਵਾ ਰਹੇ ਸਨ। ਅਮਨ ਬਰਾੜ ਹਮੇਸ਼ਾ ਦੀ ਦਿੱਲ ਜਿੱਤ ਲੈਣ ਵਾਲੀ ਮੁਸਕਰਾਹਟ ਦੇ ਮਾਲਕ ਸਨ। ਅਮਨ ਬਰਾੜ ਵੱਡੇ ਨੇਤਾਵਾਂ ਦਾ ਬੜੀ ਬੇਬਾਕੀ ਨਾਲ ਇੰਟਰਵਿਊ ਲੈਂਦੇ ਸਨ। ਉਹ ਇੰਨੀ ਛੋਟੀ ਉਮਰ 'ਚ ਜ਼ਿੰਦਗੀ ਦੀ ਜੰਗ ਹਾਰ ਜਾਣਗੇ, ਇਸ ਬਾਰੇ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Babita

Edited By Babita