ਨਾਭਾ ''ਚ ਪੱਤਰਕਾਰ ''ਤੇ ਜਾਨਲੇਵਾ ਹਮਲਾ
Thursday, Jul 04, 2019 - 09:56 PM (IST)
 
            
            ਨਾਭਾ,(ਰਾਹੁਲ): ਸ਼ਹਿਰ ਦੀ ਸ਼ਿਵਪੁਰੀ ਕਾਲੋਨੀ 'ਚ ਇਕ ਪੱਤਰਕਾਰ 'ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਿਵਪੁਰੀ ਕਾਲੋਨੀ 'ਚ ਰਹਿਣ ਵਾਲੇ ਜਤਿੰਦਰ ਸ਼ਰਮਾ ਨਾਮ ਦੇ ਇਕ ਪੱਤਰਕਾਰ 'ਤੇ ਅੱਜ ਇਕ ਵਿਅਕਤੀ ਵਲੋਂ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਜਤਿੰਦਰ ਸ਼ਰਮਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਨਾਭਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਬਾਰੇ ਪੱਤਰਕਾਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਿਵਪੁਰੀ ਕਾਲੋਨੀ 'ਚ ਰਹਿਣ ਵਾਲਾ ਇਕ ਲੜਕਾ ਉਨ੍ਹਾਂ ਦੀ ਭਾਣਜੀ ਨਾਲ ਛੇੜਛਾੜ ਕਰਦਾ ਸੀ। ਜਿਸ ਕਾਰਨ ਮੈਂ ਉਨ੍ਹਾਂ ਦੇ ਪਿਤਾ ਨੂੰ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਸਮਝਾਓ। ਇਹ ਗੱਲ ਸੁਣਦੇ ਹੀ ਉਸ ਦਾ ਬੇਟਾ ਘਰੋਂ ਲੋਹੇ ਦੀ ਰਾਡ ਚੁੱਕ ਲਿਆਇਆ ਤੇ ਅੰਨ੍ਹੇਵਾਹ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਦਰਜ ਕਰਵਾਈ। ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            