ਖ਼ੁਸ਼ਖ਼ਬਰੀ : ਪੰਜਾਬ 'ਚ ਦੂਜੀ ਵਾਰ ਨਿਕਲਣਗੀਆਂ ਬੰਪਰ 'ਨੌਕਰੀਆਂ', ਹਜ਼ਾਰਾਂ ਅਹੁਦੇ ਭਰਨ ਜਾ ਰਹੀ ਸਰਕਾਰ

07/08/2022 2:46:42 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 25 ਹਜ਼ਾਰ ਨੌਕਰੀਆਂ ਕੱਢਣ ਤੋਂ ਬਾਅਦ ਹੁਣ ਦੂਜੀ ਜ਼ਬਰਦਸਤ ਭਰਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਸਰਕਾਰ ਵੱਲੋਂ ਜਲਦ ਹੀ ਹਜ਼ਾਰਾਂ ਖ਼ਾਲੀ ਪਏ ਅਹੁਦਿਆਂ 'ਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਖ-ਵੱਖ ਅਹੁਦਿਆਂ 'ਚ 32 ਹਜ਼ਾਰ ਦੇ ਕਰੀਬ ਖ਼ਾਲੀ ਪਏ ਅਹੁਦਿਆਂ ਦੀ ਭਰਤੀ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ : CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਨਾਣ ਨਾਲ ਪਾਇਆ ਗਿੱਧਾ, ਦੇਖੋ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ

ਇਸ ਦੇ ਲਈ ਸਰਕਾਰ ਵੱਲੋਂ ਇਕ ਕਮੇਟੀ ਤਿਆਰ ਕੀਤੀ ਜਾ ਰਹੀ ਹੈ, ਜਿਸ 'ਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਭਰਤੀ ਪੁਲਸ, ਬੋਰਡ, ਕਾਰਪੋਰੇਸ਼ਨਾਂ, ਲੋਕਲ ਬਾਡੀ, ਫੈਮਿਲੀ ਵੈੱਲਫੇਅਰ, ਪੀ. ਡਬਲਿਊ. ਡੀ, ਫੂਡ ਅਤੇ ਸਪਲਾਈ ਆਦਿ ਵਿਭਾਗਾਂ 'ਚ ਹੋ ਸਕਦੀ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ 'ਤੇ Memes ਦਾ ਆਇਆ ਹੜ੍ਹ (ਤਸਵੀਰਾਂ)

ਕਮੇਟੀ ਵੱਲੋਂ ਖ਼ਾਲੀ ਪਏ ਅਹੁਦਿਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਨ੍ਹਾਂ ਅਹੁਦਿਆਂ 'ਤੇ ਰੈਗੂਲਰ ਆਧਾਰ 'ਤੇ ਹੀ ਭਰਤੀ ਕੀਤੀ ਜਾ ਰਹੀ ਹੈ, ਜਦੋਂ ਕਿ ਹੁਣ ਤੱਕ ਸਰਕਾਰ ਵੱਖ-ਵੱਖ ਅਹੁਦਿਆਂ 'ਤੇ ਕਾਂਟਰੈਕਟ ਆਧਾਰ 'ਤੇ ਭਰਤੀ ਕਰਦੀ ਰਹੀ ਹੈ, ਜਿਸ ਦਾ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਿੱਜੀ ਸਕੂਲ 'ਚ ਲੰਚ ਬ੍ਰੇਕ ਦੌਰਾਨ ਵੱਡਾ ਹਾਦਸਾ, ਇਕ ਬੱਚੇ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News