ਨੌਕਰੀਆਂ ਨਾ ਮਿਲਣ ਕਾਰਣ ਪੜ੍ਹੀਆਂ-ਲਿਖੀਆਂ ਕੁੜੀਆਂ ਵੀ ਵੇਟਰ ਬਣਨ ਲਈ ਹੋਈਆਂ ਮਜਬੂਰ

02/27/2021 4:32:27 PM

ਤਲਵੰਡੀ ਭਾਈ (ਪਾਲ): ਪੰਜਾਬ ਵਿਚ ਲੱਖਾਂ ਦੀ ਤਾਦਾਦ ’ਚ ਬੇਰੋਜ਼ਗਾਰ ਘੁੰਮ ਰਹੇ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਦੀ ਸੂਚੀ ਦਿਨੋਂ-ਦਿਨ ਲੰਮੀ ਹੁੰਦੀ ਜਾ ਰਹੀ ਹੈ। ਸਾਡੀ ਸਰਕਾਰ ਵੀ ਇਸ ਬੇਰੋਜ਼ਗਾਰੀ ਦੀ ਗੰਭੀਰ ਸਮੱਸਿਆ ਦਾ ਹੱਲ ਕਰਨ ’ਚ ਸਫ਼ਲ ਨਹੀਂ ਹੋਈ ਅਤੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਖੋਖਲੇ ਬਿਆਨ ਸਿੱਧ ਹੋ ਰਹੇ ਹਨ। ਮਹਿੰਗੀਆਂ ਪੜ੍ਹਾਈਆਂ ’ਤੇ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਖਰਚ ਕਰਵਾ ਕੇ ਵੀ ਨੌਕਰੀਆਂ ਦੀ ਤਲਾਸ਼ ਲਈ ਮੁੰਡੇ-ਕੁੜੀਆਂ ਆਪਣੇ ਹੱਥਾਂ ’ਚ ਡਿੱਗਰੀਆਂ ਚੁੱਕੀ ਫਿਰਦੇ ਹਨ। ਕਈਆਂ ਦੀ ਉਮਰ ਲੰਘ ਗਈ ਹੈ ਅਤੇ ਕਈਆਂ ਦੀ ਲੰਘਣ ਵਾਲੀ ਹੈ। ਆਖਿਰ ਥੱਕ-ਹਾਰ ਕੇ ਆਪਣੇ ਖਰਚੇ ਜੋਗਾ ਜੁਗਾੜ ਲਾਉਣ ਲਈ ਪੰਜਾਬ ਦੀਆਂ ਕਈ ਨੌਜਵਾਨ ਮੁਟਿਆਰਾਂ ਨੇ ਆਪਣੇ ਆਪ ਨੂੰ ਮੈਰਿਜ ਪੈਲੇਸਾਂ ’ਚ ਗਰਲਜ਼ ਵੇਟਰ ਦੇ ਕੰਮ ’ਤੇ ਲਾ ਲਿਆ ਹੈ।

ਇਹ ਵੀ ਪੜ੍ਹੋ:  ਕਾਂਗਰਸ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ

ਸ਼ਹਿਰ ਮੋਗਾ ਦੇ ਨੇੜਲੇ ਇਕ ਮੈਰਿਜ ਪੈਲੇਸ ’ਚ ਆਪਣੇ ਹੋਰਨਾਂ ਸਾਧਨਾਂ ਨਾਲ ਸ਼ਰਾਬ ਸਰਵ ਕਰ ਰਹੀ ਰੂਬੀ (ਅਸਲੀ ਨਾਂ ਨਹੀਂ) ਨੂੰ ਜਦੋਂ ਇਸ ਕੰਮ ਨੂੰ ਚੁਣਨ ਦੀ ਮਜਬੂਰੀ ਬਾਰੇ ਪੁੱਛਿਆ ਤਾਂ ਮੁਟਿਆਰ ਨੇ ਦੱਸਿਆ ਕਿ 12ਵੀਂ ਤਕ ਪੜ੍ਹਾਈ ਕਰਨ ਤੋਂ ਉਪਰੰਤ ਪੰਜ ਸਾਲ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾ ਮਿਲਣ ਕਾਰਣ ਉਨ੍ਹਾਂ ਨੇ ਆਪਣੇ ਪਿੰਡ ਦੇ ਅਨਪੜ੍ਹ ਵੇਟਰਾਂ ਤੋਂ ਪ੍ਰੇਰਿਤ ਹੋ ਕੇ ਆਪਣੀਆਂ ਕੁਝ ਹੋਰ ਬੇਰੋਜ਼ਗਾਰ ਸਾਧਨਾ ਨਾਲ ਰਲ ਕੇ ਇਹ ਕੰਮ ਕਰਨਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਘਰ ਬੈਠ ਕੇ ਮਾਪਿਆਂ ’ਤੇ ਹੋਰ ਬੋਝ ਬਣਨ ਦੀ ਬਜਾਏ ਮਹੀਨੇ ’ਚ 10-15 ਦਿਨ ਇਹ ਕੰਮ ਤਕਰੀਬਨ 1200 ਰੁਪਏ ਦਿਹਾੜੀ ਤੇ ਸਮੇਤ ਰੋਟੀ ਪਾਣੀ ਮਿਲ ਜਾਂਦਾ ਹੈ। ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਅਤੇ ਬੁੱਢੇ ਮਾਂ-ਬਾਪ ਦੀ ਦਵਾ ਦਾਰੂ ਵੀ ਚੱਲ ਜਾਂਦੀ ਹੈ।

ਇਹ ਵੀ ਪੜ੍ਹੋ:  ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਤੋਂ ਖਫ਼ਾ ਨੌਜਵਾਨ ਨੇ ਸ਼ਰੇਆਮ ਸੱਥ 'ਚ ਐਲਾਨ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਦੂਸਰੇ ਪਾਸੇ ਇਸੇ ਮੈਰਿਜ ਪੈਲੇਸ ’ਚ ਇਕ ਸਾਈਡ ’ਤੇ ਬੈਠੇ ਕੁਝ 70-80 ਸਾਲ ਦੀ ਉਮਰ ਦੇ ਬਜ਼ੁਰਗਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ, ਪੀਰਾਂ, ਸੂਰਬੀਰ ਅਤੇ ਬਹਾਦਰਾਂ ਦੇ ਪੰਜਾਬ ਦੀ ਧਰਤੀ ਦਾ ਸੱਭਿਆਚਾਰ ’ਤੇ ਸਾਡਾ ਵਿਰਸਾ ਬੜਾ ਅਮੀਰ ਹੈ ਪਰ ਜਦ ਸ਼ਰ੍ਹੇਆਮ ਸ਼ਰਾਬ ਦੇ ਗਲਾਸਾਂ ਵਾਲੀਆਂ ਟਰੇਆਂ ਚੁੱਕ ਕੇ ਨੌਜਵਾਨ ਮੁਟਿਆਰਾਂ ਪੰਜਾਬੀ ਮੁੰਡਿਆਂ ਦੇ ਸਾਹਮਣੇ ਜਾਂਦੀਆਂ ਹਨ ਤਾਂ ਸਾਡੇ ਸਮਾਜ ਲਈ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਾਡੀਆਂ ਸਰਕਾਰਾਂ, ਸਮਾਜਸੇਵੀ ਜਥੇਬੰਦੀਆਂ ਅਤੇ ਬੁੱਧੀਜੀਵੀ ਵਰਗ ਨਸ਼ਿਆਂ ਦੇ ਖਾਤਮੇ ਲਈ ਨਿੱਤ ਰੋਜ਼ ਢਿੰਡੋਰਾ ਪਿੱਟ ਰਿਹਾ ਹੈ ਪਰ ਦੂਸਰੇ ਪਾਸੇ ਮੈਰਿਜ ਪੈਲੇਸਾਂ ਚ ਸ਼ਰ੍ਹੇਆਮ ਸ਼ਰਾਬ ਲਾਉਂਦੀਆਂ ਹਨ ਇਹ ਕੁੜੀਆਂ ਕੀ ਇਨ੍ਹਾਂ ਚੋਂ ਕਿਸੇ ਨੂੰ ਨਜ਼ਰ ਨਹੀਂ ਆ ਰਹੀਆਂ।

ਇਹ ਵੀ ਪੜ੍ਹੋ:  ਸਿਧੂ ਮੂਸੇਵਾਲਾ ਨੇ ਇੰਸਟਾਗ੍ਰਾਮ ਅਕਾਉਂਟ 'ਤੋਂ ਸਾਰੀਆਂ ਪੋਸਟਾਂ ਹਟਾ ਕੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ


Shyna

Content Editor

Related News