ਲੁਧਿਆਣਾ ਦੇ DMC ਹਸਪਤਾਲ ''ਚ ਜਿੰਮ ਮਾਲਕ ਦੀ ਮੌਤ, ਖ਼ੁਦ ਨੂੰ ਮਾਰੀ ਸੀ ਗੋਲੀ
Tuesday, Sep 13, 2022 - 04:19 PM (IST)

ਲੁਧਿਆਣਾ (ਰਾਜ) : ਸਥਾਨਕ ਸਿਟੀ ਸਥਿਤ ਸੰਧੂ ਨਗਰ ਸਥਿਤ ਜਿੰਮ 'ਚ ਜਿੰਮ ਮਾਲਕ ਵੱਲੋਂ ਖ਼ੁਦ ਨੂੰ ਗੋਲੀ ਮਾਰ ਲਈ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਡੀ. ਐੱਮ. ਸੀ. ਹਸਪਤਾਲ ਦਾਖ਼ਲ ਕਰਾਇਆ ਗਿਆ ਸੀ। ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿੰਮ ਮਾਲਕ ਹਨੀ ਨੇ ਸ਼ੱਕੀ ਹਾਲਾਤ 'ਚ ਖ਼ੁਦ ਨੂੰ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰੀ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਜਿੰਮ ਅੰਦਰ ਗਏ ਤਾਂ ਜਿੰਮ ਮਾਲਕ ਖੂਨ ਨਾਲ ਲੱਥਪਥ ਪਿਆ ਸੀ।
ਉਸ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਦਾਖ਼ਲ ਕਰਾਇਆ ਗਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਜਿੰਮ ਮਾਲਕ ਨੇ ਅੱਜ ਹਸਪਤਾਲ 'ਚ ਦਮ ਤੋੜ ਦਿੱਤਾ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਿੰਮ ਮਾਲਕ ਨੇ ਖ਼ੁਦ ਨੂੰ ਗੋਲੀ ਕਿਉਂ ਮਾਰੀ। ਫਿਲਹਾਲ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।