ਦੀਨਾਨਗਰ ’ਚ ਵੱਡੀ ਵਾਰਦਾਤ: ਵਿਆਹ ਤੋਂ ਇਨਕਾਰ ਕਰਨ ’ਤੇ ਨੌਜਵਾਨ ਨੇ ਭਰਾ ਦੀ ਸਾਲੀ ਦਾ ਕੀਤਾ ਕਤਲ

05/11/2022 8:05:53 PM

ਦੀਨਾਨਗਰ (ਕਪੂਰ) - ਦੀਨਾਨਗਰ ਥਾਣੇ ਦੇ ਅਧੀਨ ਪੈਂਦੇ ਪਿੰਡ ਸੈਨਪੁਰ ਵਿਚ ਇਕ ਕੁੜੀ ਦਾ ਕਤਲ ਕਰਨ ’ਤੇ ਪੁਲਸ ਨੇ ਮ੍ਰਿਤਕ ਕੁੜੀ ਦੇ ਜੀਜੇ ਦੇ ਭਰਾ ਅਤੇ ਇਕ ਹੋਰ ਨੌਜਵਾਨ ਖ਼ਿਲਾਫ਼ ਧਾਰਾ 302, 452,380 ਤਹਿਤ ਮੁਕੱਦਮਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਰ ਪੂਜਾ ਪੁੱਤਰੀ ਲੇਟ ਕੁਲਵੰਤ ਰਾਜ ਵਾਸੀ ਸੈਨਪੁਰ ਥਾਣਾ ਦੀਨਾਨਗਰ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਘਰ ਵਿਚ ਇਕੱਲੀ ਰਹਿੰਦੀ ਸੀ। ਰੋਜ਼ ਰਾਤ ਨੂੰ ਉਹ ਆਪਣੇ ਨਾਨਕੇ ਪਿੰਡ ਮਾਮਾ ਅਮਰਨਾਥ ਦੇ ਘਰ ਥੋੜੀ ਦੂਰੀ ’ਤੇ ਪੈਦੇ ਪਿੰਡ ਅਬਲਖੈਰ ਵਿਚ ਸੌਣ ਲਈ ਚਲੀ ਜਾਂਦੀ ਸੀ। 

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਬੀਤੀ ਰਾਤ ਪੂਜਾ ਜਦ ਦੇਰ ਰਾਤ ਤੱਕ ਆਪਣੇ ਮਾਮਾ ਅਮਰਨਾਥ ਦੇ ਘਰ ਨਹੀਂ ਪਹੁੰਚੀ, ਤਾਂ ਮਾਮਾ ਅਮਰਨਾਥ ਨੇ ਉਸ ਦੇ ਘਰ ਤੋਂ ਸੈਨਪੁਰ ਜਾ ਕੇ ਵੇਖਿਆ ਤਾਂ ਪੂਜਾ ਦੀ ਲਾਸ਼ ਉਸ ਦੇ ਕਮਰੇ ਵਿਚ ਬੈੱਡ ’ਤੇ ਪਈ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਦੀਨਾਨਗਰ ਪੁਲਸ ਸਟੇਸ਼ਨ ਦੇ ਇੰਚਾਰਜ਼ ਕਪਿਲ ਕੌਂਸਲ ਨੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੂਜਾ ਦੀ ਗਲਾ ਘੁਟ ਕੇ ਹੱਤਿਆ ਕੀਤੀ ਗਈ ਹੈ, ਕਿਉਂਕਿ ਉਸ ਦੇ ਗਲੇ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੀਨਾਨਗਰ ਦੇ ਨੇੜਲੇ ਪਿੰਡ ਭਟੋਆ ਵਾਸੀ ਰਾਹੁਲ ਉਰਫ ਸੇਂਟੀ ਜੋ ਉਨ੍ਹਾਂ ਦੇ ਇਕ ਜੀਜੇ ਦਾ ਭਰਾ ਹੈ, ਉਹ ਉਸ ਨੂੰ ਤੰਗ ਪ੍ਰੇਸ਼ਾਨ ਕਰਕੇ ਬਲੈਕਮੇਲ ਕਰਦਾ ਸੀ। 

ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਪੂਜਾ ਦੀ ਇਕ ਭੈਣ ਰਜਨੀ ਬਾਲਾ ਦੇ ਬਿਆਨ ਅਨੁਸਾਰ ਕੁਝ ਦਿਨ ਪਹਿਲਾਂ ਇਕ ਭੋਗ ਦੇ ਮੌਕੇ ’ਤੇ ਸਾਰਾ ਪਰਿਵਾਰ ਇਕੱਠਾ ਹੋਇਆ ਸੀ ਤਾਂ ਉਸ ਦੀ ਭੈਣ ਪੂਜਾ ਨੇ ਦੱਸਿਆ ਸੀ ਕਿ ਰਾਹੁਲ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਧਮਕੀ ਦਿੰਦਾ ਸੀ ਕਿ ਜੇ ਉਹ ਉਸ ਨਾਲ ਵਿਆਹ ਨਹੀਂ ਕਰੇਗੀ, ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਪੁਲਸ ਅਧਿਕਾਰੀ ਕੌਂਸਲ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਾ ਕਿ ਰਾਹੁਲ ਉਰਫ ਸੇਂਟੀ ਪੁੱਤਰ ਅਜੀਤ ਰਾਜ ਨੇ ਇਕ ਹੋਰ ਰਿਸ਼ਤੇਦਾਰ ਰਾਜਨ ਦੇ ਨਾਲ ਬੀਤੀ ਰਾਤ 9.15 ਵਜੇ ਦੇ ਕਰੀਬ ਮੋਟਰਸਾਈਕਲ ਤੇ ਪੂਜਾ ਦੇ ਘਰ ਆਇਆ। ਰਾਹੁਲ ਕਮਰੇ ਦੇ ਅੰਦਰ ਚਲਾ ਗਿਆ, ਜਦਕਿ ਰਾਜਨ ਮੋਟਰਸਾਈਕਲ ’ਤੇ ਵਾਪਸ ਚਲਾ ਗਿਆ।

ਪੜ੍ਹੋ ਇਹ ਵੀ ਖ਼ਬਰ:   ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ: ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ’ਚ ਹੋਇਆ ਇਹ ਖ਼ੁਲਾਸਾ

ਅਧਿਕਾਰੀ ਅਨੁਸਾਰ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਰਾਹੁਲ ਨੇ ਕਰੀਬ 5 ਸਾਲ ਪਹਿਲਾ ਮ੍ਰਿਤਕ ਪੂਜਾ ਦੇ ਇਕ ਜੀਜੇ ਸਮਸ਼ੇਰ ਸਿੰਘ ’ਤੇ ਚਾਕੂ ਨਾਲ ਹਮਲਾ ਕਰਕੇ ਬੁਰੀ ਤਰਾਂ ਜਖ਼ਮੀ ਕਰ ਦਿੱਤਾ ਸੀ। ਗੁਰਦਾਸਪੁਰ ਥਾਣੇ ਵਿਚ ਧਾਰਾ 307 ਦੇ ਅਧੀਨ ਮਾਮਲਾ ਦਰਜ ਹੈ ਅਤੇ ਇਸ ਸਮੇਂ ਉਹ ਜ਼ਮਾਨਤ ’ਤੇ ਆਇਆ ਹੋਇਆ ਹੈ।  


rajwinder kaur

Content Editor

Related News