ਪੁਲਸ ਨੇ ਝਪਟਮਾਰ ਕੀਤੇ ਕਾਬੂ

Friday, Aug 03, 2018 - 03:01 AM (IST)

ਪੁਲਸ ਨੇ ਝਪਟਮਾਰ ਕੀਤੇ ਕਾਬੂ

ਮੋਰਿੰਡਾ,  (ਧੀਮਾਨ)-  ਮੋਰਿੰਡਾ ਪੁਲਸ ਨੇ ਬੀਤੇ ਦਿਨੀਂ ਪਿੰਡ ਕਜੌਲੀ ਨੇੜੇ ਨਹਿਰ ਕੰਢੇ ਮੰਦਰ  ’ਚ ਮੱਥਾ ਟੇਕਣ ਗਈਆਂ ਦੋ ਲਡ਼ਕੀਆਂ ਤੋਂ ਮੋਬਾਇਲ ਝਪਟਣ ਵਾਲੇ ਝਪਟਮਾਰਾਂ ਨੂੰ ਕਾਬੂ ਕੀਤਾ ਹੈ।  ਥਾਣਾ ਸਿਟੀ ਮੋਰਿੰਡਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਤੇ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਦੀਆਂ ਹਦਾਇਤਾਂ ਮੁਤਾਬਿਕ ਪੁਲਸ ਵਲੋਂ ਚੋਰੀ ਤੇ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਮੁਖੀ ਸਿਮਰਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਕਜੌਲੀ ਨੇੜੇ ਨਹਿਰ ਕੰਢੇ ਬਣੇ ਮੰਦਰ  ’ਚ ਮੱਥਾ ਟੇਕਣ ਸਮੇਂ ਦੋ ਲਡ਼ਕੀਆਂ ਤੋਂ ਤਿੰਨ ਮੋਟਰ ਸਾਇਕਲ ਸਵਾਰਾਂ ਨੇ ਮੋਬਾਇਲ ਫੋਨ ਝਪਟ ਲਿਆ ਸੀ।  ਇਹ ਖੋਹ ਕਰਨ ਵਾਲੇ ਵਿਅਕਤੀ ਹਰਪ੍ਰੀਤ ਸਿੰਘ ਉਰਫ ਸੰਨੀ, ਜਸਪ੍ਰੀਤ ਸਿੰਘ ਉਰਫ ਜੱਸ  ਤੇ ਹਰਚੰਦ ਸਿੰਘ ਉਰਫ ਚੰਦ ਹਨ।  ਹਰਚੰਦ ਸਿੰਘ ਤੇ ਹਰਪ੍ਰੀਤ ਸਿੰਘ ਮੋਟਰਸਾਈਕਲ ’ਤੇ ਦਾਣਾ ਮੰਡੀ ਮੋਰਿੰਡਾ ਵਿਚ ਕਿਸੇ ਹੋਰ ਵਾਰਦਾਤ ਦੀ ਨੀਅਤ ਦੇ ਇਰਾਦੇ ਨਾਲ ਖਡ਼੍ਹੇ ਸਨ, ਜਿਸ ਦੀ ਸੂਚਨਾ ਪ੍ਰਾਪਤ ਹੋਣ ’ਤੇ ਪੁਲਸ ਨੇ ਹਰਚੰਦ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਇਨ੍ਹਾਂ ਤੋਂ ਖੋਹਿਆ ਹੋਇਅਾ ਮੋਬਾਇਲ ਬਰਾਮਦ ਕਰ ਲਿਅਾ।  
 


Related News