ਘਰੇਲੂ ਕਲੇਸ਼ ਤੋਂ ਤੰਗ ਆ ਕੇ ਵਿਆਹੁਤਾ ਨੇ ਲਿਆ ਫਾਹਾ, ਮੌਤ
Wednesday, Mar 27, 2019 - 01:37 PM (IST)

ਝਬਾਲ (ਨਰਿੰਦਰ) - ਕਸਬਾ ਝਬਾਲ ਵਿਖੇ ਇਕ ਵਿਆਹੁਤਾ ਵਲੋਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਰਾਜ ਕੌਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਦਿੰਦਿਆਂ ਵਿਆਹੁਤਾ ਦੇ ਪਿਤਾ ਨੇ ਦੱਸਿਆ ਕਿ ਰਾਜ ਕੌਰ ਦਾ ਵਿਆਹ 15 ਸਾਲ ਪਹਿਲਾਂ ਡਬਵਾਲੀ ਜਰਨੈਲ ਸਿੰਘ ਨਾਲ ਹੋਇਆ ਸੀ। ਉਸ ਦਾ ਆਪਣੇ ਪਤੀ ਨਾਲ ਪਿਛਲੇ ਕਈ ਸਮੇਂ ਕਲੇਸ਼ ਚੱਲ ਰਿਹਾ ਸੀ ਅਤੇ ਅਸੀਂ ਵਾਰ ਇਨ੍ਹਾਂ ਦਾ ਰਾਜੀਨਾਮਾ ਵੀ ਕਰਵਾਇਆ। ਅੱਜ ਸਵੇਰੇ ਉਸ ਨੇ ਸਹੁਰੇ ਪਰਿਵਾਰ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਰਾਜ ਕੌਰ ਦੀ ਮੌਤ ਹੋ ਗਈ ਹੈ। ਮੌਕੇ 'ਤੇ ਪਹੁੰਚ ਕੇ ਅਸੀਂ ਦੇਖਿਆ ਕਿ ਸਾਡੀ ਕੁੜੀ ਮਰੀ ਪਈ ਸੀ ਅਤੇ ਉਸ ਦੇ ਗਲ 'ਤੇ ਨਿਸ਼ਾਨ ਸਨ। ਪੇਕੇ ਪਰਿਵਾਰ ਵਲੋਂ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।