ਪਖਾਨਾ ਬੈਠੇ ਬੱਚੇ ਨੂੰ ਜੀਪ ਨੇ ਕੁਚਲਿਆ, ਮੌਤ

Sunday, Dec 03, 2017 - 03:59 PM (IST)

ਪਖਾਨਾ ਬੈਠੇ ਬੱਚੇ ਨੂੰ ਜੀਪ ਨੇ ਕੁਚਲਿਆ, ਮੌਤ


ਫਿਰੋਜ਼ਪੁਰ - ਫਿਰੋਜ਼ਪੁਰ ਦੇ ਪਿੰਡ ਆਸਿਫਵਾਲਾ 'ਚ ਸੜਕ ਕਿਨਾਰੇ ਬੈਠ ਕੇ ਬਾਥਰੂਮ ਕਰ ਰਹੇ ਇਕ ਬੱਚੇ ਨੂੰ ਤੇਜ਼ ਰਫਤਾਰ ਜੀਪ ਨੇ ਕੁਛਲ ਦਿੱਤਾ, ਜਿਸ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ।
ਜਾਣਕਾਰੀ ਮਿਲੀ ਹੈ ਕਿ ਸ਼ੁੱਕਰਵਾਰ ਦੁਪਹਿਰ ਮੱਲਾਂਵਾਲਾ ਰੋਡ 'ਤੇ ਇਹ ਹਾਦਸਾ ਹੋਇਆ ਹੈ। ਪੁਲਸ ਨੇ ਬੱਚੇ ਪ੍ਰਿੰਸ ਦੇ ਪਿਤਾ ਦੇ ਬਿਆਨਾ ਦੇ ਆਧਾਰ 'ਤੇ ਜੀਪ ਚਾਲਕ ਹਰਜਿੰਦਰ ਸਿੰਘ ਪਿੰਡ ਮੱਲੂਵਾਲਿਏ ਵਾਲਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News