JEE Main-2021 ਫਰਵਰੀ ਸੈਸ਼ਨ ਦਾ ਨਤੀਜਾ ਜਾਰੀ, ਵੈੱਬਸਾਈਟ ਹੋਈ ਕ੍ਰੈਸ਼

Tuesday, Mar 09, 2021 - 10:18 AM (IST)

JEE Main-2021 ਫਰਵਰੀ ਸੈਸ਼ਨ ਦਾ ਨਤੀਜਾ ਜਾਰੀ, ਵੈੱਬਸਾਈਟ ਹੋਈ ਕ੍ਰੈਸ਼

ਲੁਧਿਆਣਾ (ਵਿੱਕੀ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਜੇ. ਈ. ਈ.-ਮੇਨ 2021 ਫਰਵਰੀ ਸੈਸ਼ਨ ਲਈ ਨਤੀਜੇ ਜਾਰੀ ਕਰ ਦਿੱਤੇ ਗਏ ਹਨ। 23 ਫਰਵਰੀ ਤੋਂ 26 ਫਰਵਰੀ ਤੱਕ ਲਈਆਂ ਪ੍ਰੀਖਿਆਵਾਂ ਵਿਚ ਹਾਜ਼ਰ ਹੋਣ ਵਾਲੇ ਸਾਰੇ ਉਮੀਦਵਾਰ ਆਪਣੀਆਂ ਅਰਜ਼ੀਆਂ ਦੇ ਨੰਬਰ ਅਤੇ ਪਾਸਵਰਡ ਜ਼ਰੀਏ ਆਪਣੇ ਜੇ. ਈ. ਈ.-ਮੇਨ 2021 ਦੇ ਨਤੀਜੇ ਆਫੀਸ਼ੀਅਲ ਵੈੱਬਸਾਈਟ ’ਤੇ ਦੇਖ ਸਕਦੇ ਹਨ।

ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇ. ਈ. ਈ.-ਮੇਨ 2021 ਫਰਵਰੀ ਸੈਸ਼ਨ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਨਤੀਜਾ ਜਾਰੀ ਹੋਣ ਤੋਂ ਕੁੱਝ ਦੇਰ ਬਾਅਦ ਹੀ ਲੋਡ ਵਧਣ ਨਾਲ ਐੱਨ. ਟੀ. ਏ. ਦੀ ਵੈੱਬਸਾਈਟ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
 


author

Babita

Content Editor

Related News