‘ਹੁਣ 4 ਵਾਰ ਹੋਵੇਗਾ 'JEE Main', ਪਹਿਲਾ ਸੈਸ਼ਨ 22 ਫਰਵਰੀ ਤੋਂ, ਅੱਜ ਤੋਂ ਅਰਜ਼ੀਆਂ ਸ਼ੁਰੂ
Wednesday, Dec 16, 2020 - 10:05 AM (IST)
ਲੁਧਿਆਣਾ (ਵਿੱਕੀ) : ਆਈ. ਆਈ. ਟੀ., ਐੱਨ. ਆਈ. ਟੀ. ਅਤੇ ਹੋਰ ਸੈਂਟਰਲੀ ਫੰਡਿਡ ਟੈਕਨੀਕਲ ਸੰਸਥਾਵਾਂ ਆਦਿ 'ਚ ਬੀ. ਟੈੱਕ, ਬੀ. ਈ. ਕੋਰਸਿਜ਼ 'ਚ ਦਾਖ਼ਲੇ ਲਈ ਹੋਣ ਵਾਲੇ ਜੇ. ਈ. ਈ. ਮੇਨ-2021 ਇਮਤਿਹਾਨ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਬ੍ਰਾਊਸ਼ਰ ਜਾਰੀ ਕਰ ਦਿੱਤਾ ਹੈ। ਵਿਦਿਅਰਥੀ ਅੱਜ ਤੋਂ ਹੀ ਅਪਲਾਈ ਕਰ ਸਕਣਗੇ।
ਇਹ ਵੀ ਪੜ੍ਹੋ : 'ਡੇਰਾ ਬਿਆਸ' ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖ਼ਬਰ, ਸਾਰੇ ਸਮਾਗਮ ਇਸ ਤਾਰੀਖ਼ ਤੱਕ ਰਹਿਣਗੇ ਰੱਦ
15 ਜਨਵਰੀ ਤੱਕ ਕਰ ਸਕਣਗੇ ਅਪਲਾਈ
ਜੇ. ਈ. ਈ. ਮੇਨ-2021 ਲਈ ਆਨਲਾਈਨ ਅਪਲਾਈ ਦੀ ਆਖ਼ਰੀ ਤਾਰੀਖ਼ 15 ਜਨਵਰੀ ਹੈ। ਵੱਖ-ਵੱਖ ਸਮੇਂ ’ਤੇ ਹੋਣ ਵਾਲੀਆਂ ਵੱਖ-ਵੱਖ ਸੂਬੇ ਦੀਆਂ ਬੋਰਡ ਪ੍ਰੀਖਿਆਵਾਂ ਕਾਰਨ ਜੇ. ਈ. ਈ. ਮੇਨ ਪ੍ਰੀਖਿਆ ਹੋਣ ’ਚ ਕੋਈ ਰੁਕਾਵਟ ਪੈਦਾ ਨਾ ਹੋਵੇ, ਦੇ ਲਈ ਇਸ ਵਾਰ ਜੇ. ਈ. ਈ. ਮੇਨ-2021 ਚਾਰ ਵਾਰ ਲਈਆਂ ਜਾਣਗੀਆਂ। ਪਹਿਲਾ ਸੈਸ਼ਨ 22 ਫਰਵਰੀ ਤੋਂ 25 ਫਰਵਰੀ 2021 ਦਰਮਿਆਨ ਹੋਵੇਗਾ। ਇਸ ਤੋਂ ਬਾਅਦ ਦੂਜਾ ਸੈਸ਼ਨ ਮਾਰਚ, ਤੀਜਾ ਅਪ੍ਰੈਲ ਅਤੇ ਚੌਥਾ ਮਈ 'ਚ ਹੋਵੇਗਾ। ਇਸ ਤੋਂ ਪਹਿਲਾਂ ਇਹ ਇੰਜੀਨੀਅਰਿੰਗ ਐਡਮਿਸ਼ਨ ਪ੍ਰੀਖਿਆ ਸਾਲ 'ਚ ਦੋ ਵਾਰ ਹੁੰਦੀ ਰਹੀ ਹੈ।
ਇਹ ਵੀ ਪੜ੍ਹੋ : ਹੁਣ ਡਾਕਟਰ ਨੇ ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਕਰ 'ਤੀ ਵੱਡੀ ਗਲਤੀ, ICU 'ਚ ਮੌਤ ਨਾਲ ਲੜ ਰਹੀ ਪੀੜਤਾ
ਫਰਵਰੀ ’ਚ ਜਾਰੀ ਹੋਣਗੇ ਐਡਮਿਟ ਕਾਰਡ
ਜੇ. ਈ. ਈ. ਮੇਨ-2021 ਦੇ ਪਹਿਲੇ ਸੈਸ਼ਨ ਦੇ ਐਡਮਿਟ ਕਾਰਡ ਫਰਵਰੀ ਦੇ ਪਹਿਲੇ ਹਫ਼ਤੇ 'ਚ ਜਾਰੀ ਕੀਤੇ ਜਾਣਗੇ। ਪ੍ਰੀਖਿਆ 2 ਸ਼ਿਫਟਾਂ 'ਚ ਹੋਵੇਗੀ। ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ।
ਇਹ ਵੀ ਪੜ੍ਹੋ : ਹੁਣ ਕੈਪਟਨ ਤੱਕ ਪੁੱਜੀ 'ਬੈਂਸ' 'ਤੇ ਦੋਸ਼ ਲਾਉਣ ਵਾਲੀ ਵਿਧਵਾ ਬੀਬੀ, ਇਨਸਾਫ਼ ਨਾ ਮਿਲਣ 'ਤੇ ਦਿੱਤੀ ਧਮਕੀ
ਹੁਣ 13 ਭਾਸ਼ਾਵਾਂ ’ਚ ਹੋਵੇਗੀ ਪ੍ਰੀਖਿਆ
ਅਜੇ ਤੱਕ ਜੇ. ਈ. ਈ. ਪ੍ਰੀਖਿਆ ਅੰਗਰੇਜ਼ੀ, ਹਿੰਦੀ, ਗੁਜਰਾਤੀ 'ਚ ਹੁੰਦੀ ਰਹੀ ਹੈ ਪਰ ਇਸ ਵਾਰ ਜੇ. ਈ. ਈ. ਮੇਨ ਪ੍ਰੀਖਿਆ ਕੁੱਲ 13 ਭਾਸ਼ਾਵਾਂ 'ਚ ਹੋਵੇਗੀ। ਅੰਗਰੇਜ਼ੀ, ਹਿੰਦੀ, ਗੁਜਰਾਤੀ, ਬੰਗਲਾ, ਅਸਮੀ, ਕੰਨੜ, ਮਰਾਠੀ, ਮਲਿਆਲਮ, ਉੜੀਆ, ਤਮਿਲ, ਉਰਦੂ, ਤੇਲਗੂ ਅਤੇ ਪੰਜਾਬੀ ’ਚ ਵੀ ਹੋਵੇਗੀ।
ਨੋਟ : ਜੇ. ਈ. ਈ. ਮੇਨ ਪ੍ਰੀਖਿਆ ਸਾਲ 'ਚ 4 ਵਾਰ ਲਏ ਜਾਣ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ