JEE Main 2020 : NTA ਨੇ ਜਾਰੀ ਕੀਤੀ ''ਆਂਸਰ-ਕੀ'', ਜਾਣੋ ਕਦੋਂ ਜਾਰੀ ਹੋਣਗੇ ''ਨਤੀਜੇ''

09/09/2020 10:30:21 AM

ਲੁਧਿਆਣਾ (ਵਿੱਕੀ) : ਦੇਸ਼ ਭਰ 'ਚ 1 ਤੋਂ 6 ਸਤੰਬਰ ਵਿਚਕਾਰ ਆਯੋਜਿਤ ਜੇ. ਈ. ਈ. ਮੇਨ-2020 ਪ੍ਰੀਖਿਆ ਦੀ ਆਂਸਰ-ਕੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਆਂਸਰ-ਕੀ ਦੇ ਨਾਲ-ਨਾਲ ਪ੍ਰੀਖਿਆ ਦੇ ਪ੍ਰਸ਼ਨ-ਪੱਤਰ ਵੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਨੂੰ ਐੱਨ. ਟੀ. ਏ., ਜੇ. ਈ. ਈ. ਦੀ ਆਫੀਸ਼ੀਅਲ ਵੈੱਬਸਾਈਟ ’ਤੇ ਜਾ ਕੇ ਚੈੱਕ ਅਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਉਮੀਦਵਾਰ ਆਪਣੇ ਜੇ. ਈ. ਈ. ਮੇਨ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ ਜ਼ਰੀਏ ਆਂਸਰ-ਕੀ ਅਤੇ ਪ੍ਰਸ਼ਨ-ਪੱਤਰ ਡਾਊਨਲੋਡ ਕਰ ਸਕਦੇ ਹਨ। ਐੱਨ. ਟੀ. ਏ. ਨੇ ਦੱਸਿਆ ਕਿ ਇਹ ਪ੍ਰੋਵੀਜ਼ਨਲ ਆਂਸਰ-ਕੀ ਹੈ। ਉਮੀਦਵਾਰ 10 ਸਤੰਬਰ ਸਵੇਰੇ 10 ਵਜੇ ਤੱਕ ਇਸ ’ਤੇ ਇਤਰਾਜ਼ ਦਰਜ ਕਰਵਾ ਸਕਦੇ ਹਨ। ਇਹ ਵੀ ਧਿਆਨ ਰਹੇ ਕਿ ਆਂਸਰ-ਕੀ 10 ਸਤੰਬਰ ਸਵੇਰੇ 10 ਵਜੇ ਤੱਕ ਹੀ ਦੇਖੀ ਜਾ ਸਕੇਗੀ। ਇਹ ਪ੍ਰੀਖਿਆ 1 ਸਤੰਬਰ ਤੋਂ 6 ਸਤੰਬਰ ਦੇ ਵਿਚਕਾਰ ਦੇਸ਼ ਭਰ ’ਚ ਆਯੋਜਿਤ ਕੀਤੀ ਗਈ ਸੀ ਅਤੇ ਦੇਸ਼ ਭਰ 'ਚ ਲਗਭਗ 8,58,273 ਉਮੀਦਵਾਰਾਂ ਨੇ ਆਈ. ਆਈ. ਟੀ., ਐੱਨ. ਆਈ. ਟੀ. ਅਤੇ ਕੇਂਦਰ ਫੰਡਿਡ ਤਕਨੀਕੀ ਸੰਸਥਾਵਾਂ ’ਚ ਇੰਜੀਨੀਅਰਿੰਗ ਕੋਰਸ 'ਚ ਦਾਖਲੇ ਲਈ ਜੇ. ਈ. ਈ. ਮੇਨ ਪ੍ਰੀਖਿਆ ਲਈ ਅਪਲਾਈ ਕੀਤਾ ਸੀ।

ਇਹ ਵੀ ਪੜ੍ਹੋ : ਜਿਸਮ ਦੀ ਭੁੱਖ ਮਿਟਾਉਣ ਲਈ ਘਰੋਂ ਭਜਾਈ 14 ਸਾਲਾਂ ਦੀ ਕੁੜੀ, ਜਬਰ-ਜ਼ਿਨਾਹ ਮਗਰੋਂ ਦਿੱਤੀ ਧਮਕੀ
ਕਿਵੇਂ ਚੈੱਕ ਕਰ ਕਰੀਏ ਆਂਸਰ-ਕੀ?
ਸਭ ਤੋਂ ਪਹਿਲਾਂ ਆਫੀਸ਼ੀਅਲ ਵੈੱਬਸਾਈਟ ’ਤੇ ਜਾਓ। ਇਸ ਤੋਂ ਬਾਅਦ ਵਿਊ ਕਵੈਸ਼ਚਨ ਪੇਪਰ ਐਂਡ ਚੈਲੰਜ ਆਂਸਰ-ਕੀ, ਲਿੰਕ ’ਤੇ ਕਲਿਕ ਕਰੋ। ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ ਨਾਲ ਲਾਗ ਇਨ ਕਰੋ। ਸਬਮਿਟ ਕਰਨ ਲਈ ਤੁਹਾਡੇ ਸਾਹਮਣੇ ਆਂਸਰ-ਕੀ ਦਾ ਲਿੰਕ ਆ ਜਾਵੇਗਾ।

ਇਹ ਵੀ ਪੜ੍ਹੋ : ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਖ੍ਹੋਲੇ ਗੁੱਝੇ ਭੇਤ, ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਦਿੱਤੀ ਧਮਕੀ
ਇਤਰਾਜ਼ ਲਈ ਪ੍ਰਤੀ ਸਵਾਲ ਦੇਣੀ ਪਵੇਗੀ 200 ਰੁਪਏ ਫ਼ੀਸ
ਜੇਕਰ ਕਿਸੇ ਪ੍ਰਸ਼ਨ ਦੇ ਉੱਤਰ ਨੂੰ ਲੈ ਕੇ ਕਿਸੇ ਵੀ ਵਿਦਿਆਰਥੀ ਨੂੰ ਇਤਰਾਜ਼ ਹੈ ਤਾਂ ਉਹ ਜੇ. ਈ. ਈ. ਮੇਨ ਦੀ ਵੈੱਬਸਾਈਟ ’ਤੇ ਜਾ ਕੇ ਆਪਣਾ ਇਤਰਾਜ਼ ਦਰਜ ਕਰਵਾ ਸਕਦਾ ਹੈ। ਪ੍ਰਤੀ ਸਵਾਲ ਉਮੀਦਵਾਰ ਨੂੰ 200 ਰੁਪਏ ਦੀ ਫ਼ੀਸ ਜਮ੍ਹਾਂ ਕਰਾਉਣੀ ਪਵੇਗੀ। 200 ਰੁਪਏ ਦੀ ਫ਼ੀਸ ਦਾ ਭੁਗਤਾਨ 10 ਸਤੰਬਰ ਸ਼ਾਮ 5 ਵਜੇ ਤੱਕ ਡੈਬਿਟ ਕਾਰਡ/ਕ੍ਰੈਡਿਟ ਕਾਰਡ/ਨੈੱਟ ਬੈਕਿੰਗ ਦੇ ਜ਼ਰੀਏ ਕੀਤਾ ਜਾ ਸਕਦਾ ਹੈ। ਜੇਕਰ ਇਤਰਾਜ਼ ਸਹੀ ਵੀ ਨਿਕਲਦਾ ਹੈ ਤਾਂ ਵੀ ਫੀਸ ਰਿਫੰਡ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹੁਣ ਬਿਨਾਂ 'RC-ਲਾਈਸੈਂਸ' ਦੇ ਸੜਕਾਂ 'ਤੇ ਦੌੜਾ ਸਕੋਗੇ ਇਹ ਵਾਹਨ, ਨਹੀਂ ਹੋਵੇਗਾ ਜ਼ਿਆਦਾ ਖਰਚਾ
11 ਸਤੰਬਰ ਨੂੰ ਜਾਰੀ ਹੋਣਗੇ ਨਤੀਜੇ
ਜੇ. ਈ. ਈ. ਮੇਨ-2020 ਪ੍ਰੀਖਿਆ ਦੇ ਨਤੀਜੇ 11 ਸਤੰਬਰ ਨੂੰ ਜਾਰੀ ਹੋਣਗੇਸ, ਜੋ ਵਿਦਿਆਰਥੀ ਜੇ. ਈ. ਈ. ਮੇਨ 'ਚ ਕੁਆਲੀਫਾਈ ਕਰ ਲੈਣਗੇ, ਉਹ ਜੇ. ਈ. ਈ. ਐਡਵਾਂਸ ਲਈ ਅਪਲਾਈ ਕਰ ਸਕਦੇ ਹਨ। ਜੇ. ਈ. ਈ. ਐਡਵਾਂਸ-2020 ਲਈ ਐਡਮਿਟ ਕਾਰਡ 21 ਸਤੰਬਰ ਨੂੰ ਜਾਰੀ ਹੋਵੇਗਾ ਅਤੇ ਉਮੀਦਵਾਰ 27 ਸਤੰਬਰ 2020 ਤੱਕ ਇਸ ਨੂੰ ਅਪਲੋਡ ਕਰ ਸਕਦੇ ਹਨ। ਟਾਪ 25,000 ਉਮੀਦਵਾਰ ਨੂੰ ਹੀ ਜੇ. ਈ. ਈ. ਐਡਵਾਂਸ 'ਚ ਅਪਲਾਈ ਕਰਨ ਦਾ ਮੌਕਾ ਮਿਲੇਗਾ। ਜੇ. ਈ. ਈ. ਮੇਨ ਦੀ ਕਟ ਆਫ ਨਤੀਜੇ ਤੋਂ ਬਾਅਦ ਜਾਰੀ ਕੀਤੀ ਜਾਵੇਗੀ। ਜੇ. ਈ. ਈ. ਮੇਨ ਦੇ ਕਟ ਆਫ ਮਾਰਕਸ ਦੇ ਆਧਾਰ ’ਤੇ ਉਮੀਦਵਾਰ ਆਪਣੇ ਪਸੰਦ ਦੇ ਇੰਸਟੀਚਿਊਟ ’ਚ ਦਾਖ਼ਲੇ ਲਈ ਅਰਜ਼ੀ ਕਰ ਸਕਦੇ ਹਨ।

 


Babita

Content Editor

Related News